ਇਹ ਹੈ ਭਾਰਤ ਦਾ ਇਕਲੌਤਾ ਟਵਿਨ-ਸਿਲੰਡਰ ਲੰਬਰੇਟਾ ਸਕੂਟਰ, ਦਿੰਦਾ ਹੈ 65bhp ਦੀ ਪਾਵਰ
Monday, Sep 14, 2020 - 02:02 PM (IST)
ਆਟੋ ਡੈਸਕ– 2 ਸਟ੍ਰੋਕ ਸਕੂਟਰ ਅਤੇ ਮੋਟਰਸਾਈਕਲਾਂ ਨੇ ਪੂਰੇ ਦੇਸ਼ ’ਚ ਬਹੁਤ ਸਮੇਂ ਤਕ ਰਾਜ ਕੀਤਾ ਹੈ ਪਰ ਸਖ਼ਤ ਨਿਯਮਾਂ ਕਾਰਨ ਇਨ੍ਹਾਂ ਨੂੰ ਲੜੀਵਾਰ ਤਰੀਕੇ ਨਾਲ ਬੰਦ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇਨ੍ਹਾਂ ਦਾ ਉਤਪਾਦਨ ਵੀ ਬੰਦ ਹੋ ਗਿਆ। ਪਰ ਅਜੇ ਵੀ ਕੁਝ ਲੋਕ ਹਨ ਜਿਨ੍ਹਾਂ ਕੋਲ 2 ਸਟ੍ਰੋਕ ਸਕੂਟਰ ਅਤੇ ਮੋਟਰਸਾਈਕਲ ਦਾ ਬਿਹਤਰੀਨ ਕਲੈਕਸ਼ਨ ਹੈ। ਅੱਜ ਅਸੀਂ ਤੁਹਾਨੂੰ ਭਾਰਤ ਦੇ ਇਕਲੌਤੇ ਲੰਬਰੇਟਾ ਸਕੂਟਰ ਬਾਰੇ ਦੱਸਾਂਗੇ ਜਿਸ ਵਿਚ ਟਵਿਨ ਸਿਲੰਡਰ ਇੰਜਣ ਲਗਾਇਆ ਗਿਆ ਹੈ।
ਇਹ ਇਕ ਸੁਪਰ ਮਾਰਕ 2 ਸਕੂਟਰ ਹੈ ਜੋ ਕਿ ਅਸਲ ’ਚ ਇਕ ਲੰਬਰੇਟਾ ਸਕੂਟਰ ਸੀ। ਇਸ ਦੀ ਮਾਡੀਫਿਕੇਸ਼ਨ ਦਾ ਕੰਮ ਸੈਂਥਿਲ ਗੋਵਿੰਦਰਾਜ ਦੁਆਰਾ ਕੀਤਾ ਗਿਆਹੈ ਜੋ ਕਿ ਸਕਿਨਦੀਪ, ਬੈਂਗਲੁਰੂ ’ਚ ਪੇਸ਼ੇ ਤੋਂ ਇਕ ਟੈਟੂ ਕਲਾਕਾਰ ਹੈ। ਇਸ ਸਕੂਟਰ ਦੇ ਅਧੂਰੇ ਪਏ ਪ੍ਰਾਜੈੱਕਟ ਨੂੰ ਸਾਲ 2019 ’ਚ ਦੁਬਾਰਾ ਸ਼ੁਰੂ ਕੀਤਾ ਗਿਆ ਸੀ। ਉਂਝ ਤਾਂ ਇਹ ਸਕੂਟਰ ਵੇਖਣ ’ਚ ਬਹੁਤ ਹੀ ਬਿਹਤਰੀਨ ਲਗਦਾ ਹੈ ਪਰ ਜੋ ਚੀਜ਼ ਇਸ ਨੂੰ ਸਭ ਤੋਂ ਖ਼ਾਸ ਬਣਾਉਂਦੀ ਹੈ, ਉਹ ਹੈ ਇ ਸਦਾ ਇੰਜਣ।
ਕਸਟਮਾਈਜੇਸ਼ਨ ਦੌਰਾਨ ਇਸ ਸਕੂਟਰ ਦੇ ਸਟਾਕ ਇੰਜਣ ਨੂੰ ਹਟਾ ਦਿੱਤਾ ਗਿਆ ਅਤੇ ਇਸ ਵਿਚ ਨਵਾਂ ਯਾਮਾਹਾ ਬੰਸ਼ੀ ਏ.ਟੀ.ਵੀ. ਦੇ ਟਵਿਨ ਸਿਲੰਡਰ ਇੰਜਣ ਦਾ ਇਸਤੇਮਾਲ ਕੀਤਾ ਗਿਆ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਇੰਜਣ 65 ਬੀ.ਐੱਚ.ਪੀ. ਦੀ ਪਾਵਰ ਪੈਦਾ ਕਰਦਾ ਹੈ ਅੇਤ ਇਸ ਦੇ ਇੰਜਣ ਦੀ ਟਿਊਨਿੰਗ ਵੀ ਕੀਤੀ ਗਈ ਹੈ। ਸਕੂਟਰ ’ਚ ਇਸਤੇਮਾਲ ਕੀਤਾ ਗਿਆ ਇੰਜਣ ਅਸਲ ’ਚ ਇਕ ਲਿਕੁਇਡ ਕੂਲਡ ਇੰਜਣ ਹੈ ਯਾਨੀ ਇਸ ਦੇ ਫਰੰਟ ’ਚ ਰੇਡੀਏਟਰ ਨੂੰ ਵੀ ਚੰਗੇ ਤਰੀਕੇ ਨਾਲ ਫਿਟ ਕੀਤਾ ਗਿਆ ਹੈ।
ਇਸ ਖ਼ਾਸ ਇੰਜਣ ਨੂੰ ਲਗਾਉਣ ਲਈ ਇਸ ਸਕੂਟਰ ਦੀ ਚੈਸੀ ਨੂੰ ਵਧਾਇਆ ਗਿਆ ਹੈ। ਜਿਵੇਂ ਕਿ ਹੁਣ ਇਸ ਸਕੂਟਰ ’ਚ ਯਾਮਾਹਾ ਅਤੇ ਲੰਬਰੇਟਾ ਦੋਵਾਂ ਦਾ ਹੀ ਇਸਤੇਮਾਲ ਹੋਇਆ ਹੈ, ਅਜਿਹੇ ’ਚ ਕਸਟਮਾਈਜੇਸ਼ਨ ਕਰਨ ਵਾਲੇ ਕਲਾਕਾਰ ਨੇ ਇਸ ਸਕੂਟਰ ਦਾ ਨਾਂ ‘ਯੰਬਰੇਟਾ’ ਰੱਖਿਆ ਹੈ।