ਆਟੋਮੋਬਾਇਲ ਡਿਲੀਵਰੀ ਲਈ ਇੰਡੀਅਨ ਰੇਲਵੇ ਨੇ ਲਾਂਚ ਕੀਤੀ ''ਆਟੋ ਐਕਸਪ੍ਰੈੱਸ''

Friday, Jul 15, 2016 - 03:30 PM (IST)

ਆਟੋਮੋਬਾਇਲ ਡਿਲੀਵਰੀ ਲਈ ਇੰਡੀਅਨ ਰੇਲਵੇ ਨੇ ਲਾਂਚ ਕੀਤੀ ''ਆਟੋ ਐਕਸਪ੍ਰੈੱਸ''
ਜਲੰਧਰ- ਇੰਡੀਅਨ ਰੇਲਵੇ ਨੇ ਆਟੋਮੋਬਾਇਲਸ ਦੀ ਘੱਟ ਸਮੇਂ ''ਚ ਡਿਲੀਵਰੀ ਲਈ ਨਵੀਂ ਆਟੋ ਐਕਸਪ੍ਰੈੱਸ ਟ੍ਰੇਨ ਲਾਂਚ ਕੀਤੀ ਹੈ। ਇਹ ਟ੍ਰੇਨ ਗੁੜਗਾਂਓ ਤੋਂ ਨਵਾਡਾ ਆਪਰੇਟ ਹੋਵੇਗੀ। ਇਸ ਟ੍ਰੇਨ ਦਾ ਇਕ ਨਿਰਧਾਰਤ ਟਾਈਮ-ਟੇਬਲ ਹੋਵੇਗਾ ਜਿਸ ਦੇ ਹਿਸਾਬ ਨਾਲ ਇਹ ਸੰਚਾਲਿਤ ਹੋਵੇਗੀ। 
ਗੁੜਗਾਂਓ ਨੋ ਨਵਾਡਾ ਦੇ ਇਸ ਰੂਟ ''ਚ ਹਰ ਮਹੀਨੇ ਤਕਰੀਬਨ 2 ਹਜ਼ਾਰ ਕਾਰਾਂ ਭੇਜੀਆਂ ਜਾਂਦੀਆਂ ਹਨ ਪਰ ਇਸ ਨਵੀਂ ਟ੍ਰੇਨ ਦੇ ਆਉਣ ਨਾਲ ਇਹ ਵਧ ਕੇ 6 ਹਜ਼ਾਰ ਤੱਕ ਹੋ ਸਕਦੀਆਂ ਹਨ। ਲਾਂਚ ਮੌਕੇ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਕਿਹਾ ਕਿ ਦੇਸ਼ ''ਚ ਜਨਸੰਖਿਆ ਵਧਣ ਦੇ ਨਾਲ-ਨਾਲ ਅਨੁਪਾਤ ''ਚ ਕਾਰਾਂ ਵੀ ਵਧ ਰਹੀਆਂ ਹਨ। ਇਸ ਲਿਹਾਜ ਨਾਲ ਦੇਖਿਆ ਜਾਵੇ ਤਾਂ ਆਟੋ ਸੈਕਟਰ ਦਾ ਆਮਦਨੀ ਦਾ ਬਿਹਤਰੀਨ ਸ੍ਰੋਤ ਹੈ। 
ਸਪੀਡ ਦੀ ਗੱਲ ਕੀਤੀ ਜਾਵੇ ਤਾਂ ਇਹ ਟ੍ਰੇਨ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਦੌੜੇਗੀ ਅਤੇ ਪੂਰਾ ਰਸਤਾ ਮੌਜੂਦਾ 70 ਘੰਟਿਆਂ ਦੇ ਸਮੇਂ ਨੂੰ ਘਟਾ ਕੇ 57 ਘੰਟਿਆਂ ''ਚ ਤੈਅ ਕਰੇਗੀ। ਇਹ ਇਕ ਟਾਈਮ ਸੈਂਸਟਿਵ ਟ੍ਰੇਨ ਹੈ ਇਸ ਲਈ ਕੁਆਲਿਟੀ ਸਰਵਿਸ ਦੇਣ ਲਈ ਇਸ ਨੂੰ ਸਮੇਂ ''ਤੇ ਹੀ ਚਲਾਉਣਾ ਰੇਲਵੇ ਦੇ ਸਾਹਮਣੇ ਇਕ ਵੱਡੀ ਚੁਣੌਤੀ ਹੈ।

Related News