ਮਹਿਲਾ ਦਿਵਸ : ਆਈਡੀਆ ਨੇ ਦੇਸ਼ ਭਰ ''ਚ ਜਾਰੀ ਕੀਤਾ ''ਪ੍ਰਾਈਵੇਟ ਰੀਚਾਰਜ'' ਫੀਚਰ

Wednesday, Mar 08, 2017 - 04:23 PM (IST)

ਮਹਿਲਾ ਦਿਵਸ : ਆਈਡੀਆ ਨੇ ਦੇਸ਼ ਭਰ ''ਚ ਜਾਰੀ ਕੀਤਾ ''ਪ੍ਰਾਈਵੇਟ ਰੀਚਾਰਜ'' ਫੀਚਰ
ਜਲੰਧਰ- ਟੈਲੀਕਾਮ ਆਪਰੇਟਰ ਆਈਡੀਆ ਸੈਲੂਲਰ ਦਾ ਕਹਿਣਾ ਹੈ ਕਿ ਕੰਪਨੀ ਇਸ ਮਹੀਨੇ ਦੇਸ਼ ਭਰ ''ਚ ਆਪਣੇ ''ਪ੍ਰਾਈਵੇਟ ਰੀਚਾਰਚ'' ਫੀਚਰ ਨੂੰ ਜਾਰੀ ਕਰ ਦੇਵੇਗੀ। ਇਸ ਸਰਵਿਸ ਰਾਹੀਂ ਗਾਹਕ ਆਪਣੇ ਮੋਬਾਇਲ ਫੋਨ ਨੂੰ ਰਿਟੇਲ ਆਊਲੇਟ ''ਤੇ ਬਿਨਾਂ ਆਪਣਾ ਨੰਬਰ ਸਾਂਝਾ ਕੀਤੇ ਰੀਚਾਰਜ ਕਰ ਸਕਦੇ ਹਨ। ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ''ਤੇ ਕੰਪਨੀ ਜ਼ੋਰ ਦੇ ਕੇ ਕਹਿ ਰਹੀ ਹੈ ਕਿ ਇਹ ਫੀਚਰ ਖਾਸਤੌਰ ''ਤੇ ਮਹਿਲਾ ਗਾਹਕਾਂ ਲਈ ਫਾਇਦੇਮੰਦ ਹੋਵੇਗਾ। ਵੋਡਾਫੋਨ ਨੇ ਵੀ ਇਸ ਤਰ੍ਹਾਂ ਦਾ ਇਕ ਫੀਚਰ ਪਿਛਲੇ ਮਹੀਨੇ ਲਾਂਚ ਕੀਤਾ ਸੀ। ਆਈਡੀਆ ਸੈਲੂਲਰ ਨੇ ਇਕ ਬਿਆਨ ''ਚ ਕਿਹਾ ਕਿ ਪ੍ਰਾਈਵੇਟ ਰੀਚਾਰਜ ਦਾ ਉਦੇਸ਼ ਹੈ ਕਿ ਗਾਹਕ ਆਪਣੇ ਨੰਬਰ ਨੂੰ ਸਾਂਝਾ ਕੀਤੇ ਬਿਨਾਂ ਆਪਣੀ ਪ੍ਰਾਈਵੇਸੀ ਰੱਖ ਸਕਣ। ਇਸ ਸਰਵਿਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਅਗਸਤ 2016 ''ਚ ਕੀਤੀ ਗਈ ਸੀ ਅਤੇ ਹੁਣ ਇਹ 14 ਸਰਕਿਲ ''ਚ ਉਪਲੱਬਧ ਹੈ। ਦੇਸ਼ ਭਰ ''ਚ ਇਸ ਦਾ ਰੋਲ-ਆਊਟ ਇਸ ਮਹੀਨੇ ਕਰ ਕੀਤਾ ਗਿਆ। 
ਇਹ ਸਰਵਿਸ ਬਿਨਾਂ ਕਿਸੇ ਵਾਧੂ ਫੀਸ ਦੇ ਉਪਲੱਬਧ ਹੋਵੇਗੀ। ਇਸ ਸਰਵਿਸ ਨੂੰ ਲੈਣ ਲਈ ਆਈਡੀਆ ਗਾਹਕਾਂ ਨੂੰ ਟੋਲ ਫਰੀ ਨੰਬਰ 55515 ''ਤੇ ''ਕੋਡ'' ਲਿਖ ਕੇ ਇਕ ਐੱਸ.ਐੱਮ.ਐੱਸ. ਭੇਜਣਾ ਹੋਵੇਗਾ। ਜਿਸ ਤੋਂ ਬਾਅਦ ਉਨ੍ਹਾਂ ਨੂੰ ਇਕ ਵਨ-ਟਾਈਮ ਪਾਸਵਰਡ ਮਿਲੇਗਾ। ਇਸ ਤੋਂ ਬਾਅਦ ਰਿਟੇਲਰ ਦੇ ਨਾਲ ਮੋਬਾਇਲ ਨੰਬਰ ਦੀ ਥਾਂ ਓ.ਟੀ.ਪੀ. ਸਾਂਝਾ ਕਰਕੇ ਆਪਣਾ ਫੋਨ ਰੀਚਾਰਜ ਕਰਾਇਆ ਜਾ ਸਕਦਾ ਹੈ। ਕੰਪਨੀ ਨੇ ਬਿਆਨ ''ਚ ਕਿਹਾ ਗਿਆ ਹੈ ਕਿ ਇਹ ਫੀਚਰ ਖਾਸਤੌਰ ''ਤੇ ਆਈਡੀਆ ਦੀਆਂ ਮਹਿਲਾ ਗਾਹਕਾਂ ਲਈ ਮਦਦਗਾਰ ਹੈ। ਹੁਣ ਮਹਿਲਾ ਗਾਹਕ ਆਪਣਾ ਨੰਬਰ ਨਾ ਦੱਸ ਕੇ ਆਪਣੀ ਪ੍ਰਾਈਵੇਸੀ ਯਕੀਨੀ ਕਰ ਸਕਦੀਆਂ ਹਨ। ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ''ਤੇ ਆਈਡੀਆ ਸੈਲੂਲਰ ਨੇ ਆਪਣੇ ਵੀ-ਟਾਪ ਅਪ ਸਿਸਟਮ ''ਤੇ ''ਪ੍ਰਾਈਵੇਟ ਰੀਚਾਰਜ'' ਦੇ ਨਾਲ ਮਹਿਲਾਵਾਂ ਦੀ ਸੁਰੱਖਿਆ ਲਈ ਵਚਨਬੱਧਤਾ ਦਿਖਾਈ ਹੈ। ਪ੍ਰੀਪੇਡ ਅਤੇ ਪੋਸਟਪੇਡ ਆਈਡੀਆ ਗਾਹਕ ਆਪਣੇ ਫੋਨ ਦਾ ਰੀਚਾਰਜ, ਮੋਬਾਇਲ ਬਿੱਲ ਦਾ ਭੁਗਤਾਨ ਕਰਨ ਲਈ ਇਸ ਸੁਵਿਧਾ ਦਾ ਇਸਤੇਮਾਲ ਕਰ ਸਕਦੇ ਹਨ।

Related News