ਆਈਡੀਆ ਨੇ ਪੇਸ਼ ਕੀਤੇ ਨਵੇਂ ਪੋਸਟਪੇਡ ਪਲਾਨ, ਹਰ ਮਹੀਨੇ ਮਿਲੇਗਾ 12ਜੀ.ਬੀ. ਤੱਕ 4ਜੀ ਡਾਟਾ

Wednesday, Mar 22, 2017 - 02:24 PM (IST)

ਆਈਡੀਆ ਨੇ ਪੇਸ਼ ਕੀਤੇ ਨਵੇਂ ਪੋਸਟਪੇਡ ਪਲਾਨ, ਹਰ ਮਹੀਨੇ ਮਿਲੇਗਾ 12ਜੀ.ਬੀ. ਤੱਕ 4ਜੀ ਡਾਟਾ
ਜਲੰਧਰ- ਰਿਲਾਇੰਸ ਜੀਓ ਪ੍ਰਾਈਮ ਪਲਾਨ ਨੂੰ ਚੁਣੌਤੀ ਦੇਣ ਦੇ ਮਕਸਦ ਨਾਲ ਆਈਡੀਆ ਨੇ ਦੋ ਨਵੇਂ ਪੋਸਟਪੇਡ ਪਲਾਨ ਲਾਂਚ ਕੀਤੇ ਹਨ। ਇਨ੍ਹਾਂ ਪਲਾਨ ''ਚ ਗਾਹਕਾਂ ਨੂੰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਇੰਟਰਨੈੱਟ ਡਾਟਾ ਮਿਲੇਗਾ। ਇਨ੍ਹਾਂ ਪਲਾਨ ਦੇ ਨਾਲ ਮਿਲਣ ਵਾਲੇ ਡਾਟਾ ਤੋਂ ਇਲਾਵਾ ਆਈਡੀਆ ਨਵੇਂ 499 ਅਤੇ 999 ਰੁਪਏ ਵਾਲੇ ਪੋਸਟਪੇਡ ਪਲਾਨ ''ਚ ਵਾਧੂ 3ਜੀ.ਬੀ. 3ਜੀ/4ਜੀ ਡਾਟਾ ਦੇ ਰਹੀ ਹੈ। 
ਆਈਡੀਆ ਦੇ ਨਵੇਂ ਅਲਟੀਮੇਟ 999 ਪੋਸਟਪੇਡ ਪਲਾਨ ਦੀ ਕੀਮਤ 999 ਰੁਪਏ ਹੈ ਅਤੇ ਇਹ 4ਜੀ ਸਮਾਰਟਫੋਨ ਯੂਜ਼ਰ ਲਈ 8ਜੀ.ਬੀ. ਡਾਟਾ ਦੇ ਨਾਲ ਆਉਂਦਾ ਹੈ। ਉਥੇ ਹੀ 3ਜੀ/2ਜੀ ਹੈਂਡਸੈੱਟ ਇਸਤੇਮਾਲ ਕਰਨ ਵਾਲੇ ਗਾਹਕ 5ਜੀ.ਬੀ. ਡਾਟਾ ਪਾਉਣਗੇ। ਇਸ ਦੇ ਨਾਲ ਟੈਲੀਕਾਮ ਕੰਪਨੀ ਗਾਹਕ ਨੂੰ ਐਕਵੀਜੇਸ਼ਨ ਆਫਰ ਦੇ ਤਹਿਤ 1ਜੀ.ਬੀ. ਮੁਫਤ ਡਾਟਾ ਦੇ ਰਹੀ ਹੈ। ਇਸ ਤੋਂ ਇਲਾਵਾ ਅਲਟੀਮੇਟ 999 ਪਲਾਨ ਵਾਲੇ ਗਾਹਕ ਨਵੇਂ 4ਜੀ ਹੈਂਡਸੈੱਟ ''ਚ ਅਪਗ੍ਰੇਡ ਕਰਦੇ ਹਨ ਤਾਂ ਉਨ੍ਹਾਂ ਨੂੰ ਕੰਪਨੀ ਵੱਲੋਂ 31 ਦਸੰਬਰ 2017 ਤੱਕ ਹਰ ਮਹੀਨੇ 3ਜੀ.ਬੀ. ਡਾਟਾ ਦਿੱਤਾ ਜਾਵੇਗਾ। ਇਸ ਦਾ ਮਤਲਬ ਹੈ ਕਿ ਗਾਹਕ ਦੇ ਕੋਲ ਹਰ ਮਹੀਨੇ ਇਸਤੇਮਾਲ ਕਰਨ ਲਈ 12ਜੀ.ਬੀ. ਡਾਟਾ ਹੋਵੇਗਾ। 
ਇਸੇ ਤਰ੍ਹਾਂ ਅਲਟੀਮੇਟ 499 ਵਾਲੇ ਪਲਾਨ ''ਚ 4ਜੀ ਸਮਾਰਟਫੋਨ ਯੂਜ਼ਰ ਨੂੰ 3ਜੀ.ਬੀ. ਡਾਟਾ ਮਿਲੇਗਾ। 2ਜੀ/3ਜੀ ਯੂਜ਼ਰ ਨੂੰ 1ਜੀ.ਬੀ. ਵਾਧੂ ਡਾਟਾ ਮਿਲੇਗਾ ਅਤੇ ਆਗਵੀਜੇਸ਼ਨ ਆਫਰ ਦੇ ਤਹਿਤ 1ਜੀ.ਬੀ. ਵਾਧੂ ਡਾਟਾ ਮਿਲੇਗਾ। ਇਸ ਤੋਂ ਇਲਾਵਾ ਇਸ ਪੋਸਟਪੇਡ ਪਲਾਨ ਦੇ ਨਾਲ 4ਜੀ ਸਮਾਰਟਫੋਨ ''ਚ ਅਪਗ੍ਰੇਡ ਕਰਨ ਵਾਲੇ ਗਾਹਕਾਂ ਨੂੰ 3ਜੀ.ਬੀ. ਡਾਟਾ 31 ਦਸੰਬਰ 2017 ਤੱਕ ਮੁਫਤ ਮਿਲੇਗਾ, ਮਤਲਬ ਹਰ ਮਹੀਨੇ ਖਰਚਣ ਲਈ 7ਜੀ.ਬੀ. ਡਾਟਾ ਹੋਵੇਗਾ। 
ਅਲਟੀਮੇਟ 999 ਅਤੇ ਅਲਟੀਮੇਟ 499 ਵਾਲੇ ਪਲਾਨ ਦੇ ਨਾਲ ਆਈਡੀਆ ਗਾਹਕਾਂ ਨੂੰ ਅਨਲਿਮਟਿਡ ਲੋਕਲ ਅਤੇ ਐੱਸ.ਟੀ.ਡੀ. ਵਾਇਸ ਕਾਲ ਦੀ ਸੁਵਿਧਾ ਦੇ ਰਹੀ ਹੈ। ਇਸ ਤੋਂ ਇਲਾਵਾ ਰੋਮਿੰਗ ਚਾਰਜ ਨਹੀਂ ਹੋਵੇਗਾ। 3,000 ਲੋਕਲ ਅਤੇ ਐੱਸ.ਟੀ.ਡੀ. ਐੱਸ.ਐੱਮ.ਐੱਸ. ਮੁਫਤ ਹੋਣਗੇ ਅਤੇ ਆਈਡੀਆ ਦੇ ਮੂਵੀ-ਮਿਊਜ਼ਿਕ ਐਪ ਦਾ ਸਬਸਕ੍ਰਿਪਸ਼ਨ ਵੀ ਦਿੱਤਾ ਜਾਵੇਗਾ। ਉਤੇ ਹੀ 999 ਰੁਪਏ ਦਾ ਪਲਾਨ ਚੁਣਨ ਵਾਲੇ ਗਾਹਕ ਰੋਮਿੰਗ ''ਚ ਵੀ ਮੁਫਤ ਵਾਇਸ ਕਾਲ ਦੀ ਸੁਵਿਧਾ ਪਾਉਣਗੇ। 
ਗੌਰ ਕਰਨ ਵਾਲੀ ਗੱਲ ਹੈ ਕਿ ਏਅਰਟੈੱਲ, ਵੋਡਾਫੋਨ, ਬੀ.ਐੱਸ.ਐੱਨ.ਐੱਲ. ਨੇ ਵੀ ਆਪਣੇ ਪ੍ਰੀਪੇਡ ਅਤੇ ਪੋਸਟਪੇਡ ਗਾਹਕਾਂ ਲਈ ਅਜਿਹੇ ਹੀ ਆਫਰ ਪੇਸ਼ ਕੀਤੇ ਹਨ। ਆਈਡੀਆ ਨੇ ਵੀ ਇਕ ਪ੍ਰੀਪੇਡ ਪਲਾਨ ਪੇਸ਼ ਕੀਤਾ ਸੀ ਜਿਸ ਵਿਚ ਗਾਹਕਾਂ ਨੂੰ ਹਰ ਰੋਜ਼ 500 ਐੱਮ.ਬੀ ਡਾਟਾ ਦਿੱਤਾ ਜਾਂਦਾ ਹੈ।

Related News