BS-6 ਇੰਜਣ ਦੇ ਨਾਲ ਭਾਰਤ ’ਚ ਲਾਂਚ ਹੋਈ 2020 ਹੁੰਡਈ ਵੇਨਿਊ, ਜਾਣੋ ਕੀਮਤ

02/19/2020 5:45:46 PM

ਆਟੋ ਡੈਸਕ– ਹੁੰਡਈ ਨੇ ਬੀ.ਐੱਸ.-6 ਇੰਜਣ ਦੇ ਨਾਲ ਆਪਣੀ ਲੋਕਪ੍ਰਸਿੱਧ ਐੱਸ.ਯੂ.ਵੀ. ਵੈਨਿਊ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਦੀ (1.2 ਲੀਟਰ ਪੈਟਰੋਲ ਮਾਡਲ) ਸ਼ੁਰੂਆਤੀ ਕੀਮਤ 6.70 ਲੱਖ ਰੁਪਏ ਰੱਖੀ ਹੈ। ਉਥੇ ਹੀ ਇਸ ਦੇ ਟਰਬੋ ਪੈਟਰੋਲ ਇੰਜਣ ਵਾਲੇ ਮਾਡਲ ਦੀ ਕੀਮਤ 8.46 ਲੱਖ ਰੁਪਏ ਹੈ। 

PunjabKesari

ਇਸ ਤੋਂ ਇਲਾਵਾ ਡੀਜ਼ਲ ਮਾਡਲ ਦੀ ਗੱਲ ਕਰੀਏ ਤਾਂ ਇਸ ਕਾਰ ਦੇ 1.5 ਲੀਟਰ ਵਾਲੇ ਮਾਡਲ ਦੀ ਸ਼ੁਰੂਆਤੀ ਕੀਮਤ 8.09 ਲੱਖ ਰੁਪਏ ਰੱਖੀ ਗਈ ਹੈ। 
- ਹੁੰਡਈ ਵੈਨਿਊ ਦੀ ਕੀਮਤ ਹੁਣ 6.70 ਲੱਖ ਰੁਪਏ ਤੋਂ ਸ਼ੁਰੂ ਹੋ ਕੇ 11.50 ਲੱਖ ਰੁਪਏ ਤਕ ਜਾਂਦੀ ਹੈ। 

PunjabKesari

ਇਸ ਕਾਰ ’ਚ ਦਿੱਤਾ ਗਿਆ 1.2 ਲੀਟਰ ਪੈਟਰੋਲ ਇੰਜਣ 83 ਬੀ.ਐੱਚ.ਪੀ. ਦੀ ਪਾਵਰ ਅਤੇ 113 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਉਥੇ ਹੀ ਟਰਬੋ ਪੈਟਰੋਲ ਇੰਜਣ 115 ਬੀ.ਐੱਚ.ਪੀ. ਦੀ ਪਾਵਰ ਅਤੇ 172 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 7 ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। 


Related News