ਹੁੰਡਈ Grand i10 ਤੇ Xcent ''ਚ ਜੋੜੇ ਗਏ ਨਵੇਂ ਫੀਚਰਸ

Tuesday, Nov 20, 2018 - 12:55 PM (IST)

ਹੁੰਡਈ Grand i10 ਤੇ Xcent ''ਚ ਜੋੜੇ ਗਏ ਨਵੇਂ ਫੀਚਰਸ

ਗੈਜੇਟ ਡੈਸਕ- ਹੁੰਡਈ ਮੋਟਰ ਇੰਡੀਆ ਨੇ ਚੁੱਪਚਾਪ ਹੀ ਗਰੈਂਡ i10 ਹੈਚਬੈਕ ਤੇ ਐਕਸਸੇਂਟ ਸਬ ਕੰਪੈਕਟ ਸੇਡਾਨ ਨੂੰ ਕਈ ਨਵੇਂ ਫੀਚਰਸ ਨਾਲ ਲੈਸ ਕੀਤਾ ਹੈ ਜਿਸ ਦਾ ਸਿੱਧਾ ਕਾਰਨ ਬਾਜ਼ਾਰ 'ਚ ਵੱਧਦੀ ਮੁਕਾਬਲੇਬਾਜੀ ਹੈ | ਕੰਪਨੀ ਨੇ ਇਹ ਐਡੀਸ਼ਨਲ ਫੀਚਰਸ ਮਿਡ ਲੈਵਲ ਦੀ ਗਰੈਂਡ i10 ਤੇ ਟਾਪ ਮਾਡਲ ਹੁੰਡਈ ਐਕਸੇਂਟ 'ਚ ਉਪਲੱਬਧ ਕਰਾਏ ਹਨ | ਇਸ ਦਾ ਸਿੱਧਾ ਅਸਰ ਕੰਪਨੀ ਦੀਆਂ ਇਨ੍ਹਾਂ ਕਾਰਾਂ ਦੀ ਵਿਕਰੀ 'ਤੇ ਪਿਆ ਹੈ ਜਿਸ ਦੀ ਵਜ੍ਹਾ ਨਾਲ ਕੰਪਨੀ ਨੇ ਇਨ੍ਹਾਂ ਕਾਰਾਂ ਨੂੰ ਕਈ ਸਾਰੇ ਨਵੇਂ ਐਡਵਾਂਸ ਫੀਚਰਸ ਨਾਲ ਲੈਸ ਕੀਤਾ ਹੈ |PunjabKesari ਨਵੇਂ ਫੀਚਰਸ
ਨਵੇਂ ਫੀਚਰਸ ਦੀ ਗੱਲ ਕਰੀਏ ਤਾਂ ਮਿਡ ਸਪੈਸੀਫਿਕੇਸ਼ਨ ਵਾਲੀ ਗਰੈਂਡ i10 ਦੇ ਮੈਗਨਾ ਵੇਰੀਐਟ ਦੇ ਨਾਲ 7.0-ਇੰਚ ਦੀ ਟੱਚ-ਸਕ੍ਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ ਜੋ ਆਈਬਲਿਊ ਐਪ ਨਾਲ ਲੈਸ ਹੈ | ਹੁੰਡਈ ਗਰੈਂਡ i10 ਦੇ ਸਪੋਰਟਜ਼ ਵੇਰੀਐਾਟ ਦੇ ਨਾਲ ਕੰਪਨੀ ਨੇ ਐੱਲ. ਈ. ਡੀ ਡੇ-ਟਾਈਮ ਰਨਿੰਗ ਲਾਈਟਸ, ਰਿਅਰ ਸਪਾਇਲਰ ਤੇ ਰਿਅਰ ਏ. ਸੀ ਵੇਂਟਸ ਦਿੱਤੇ ਹਨ | ਇਸ ਮਾਡਲ ਦੇ ਨਾਲ ਕੰਪਨੀ ਨੇ ਸਟੈਂਡਰਡ ਤੌਰ 'ਤੇ ਇੰਫੋਟੇਨਮੈਂਟ ਸਿਸਟਮ ਉਪਲੱਬਧ ਕਰਾਇਆ ਹੈ |PunjabKesariਹੁੰਡਈ ਐਕਸੇਂਟ ਦੇ ਰੇਂਜ ਟਾਪ ਮਾਡਲ ਐੱਸ. ਐਕਸ ਦੇ ਨਾਲ ਕੰਪਨੀ ਨੇ ਹੁਣ ਬੂਟ ਮਾਊਟਿਡ ਸਪਾਇਲਰ ਦੇਣ ਦੇ ਨਾਲ 7.0-ਇੰਚ ਦਾ ਟੱਚ-ਸਕ੍ਰੀਨ ਇੰਫੋਟੇਨਮੇਂਟ ਸਿਸਟਮ ਦਿੱਤਾ ਹੈ ਜੋ ਆਈਬਲਿਊ ਐਪ ਨਾਲ ਲੈਸ ਹੈ ਤੇ ਇਸ ਕਾਰ ਦੇ ਨਾਲ ਸੈਗਮੈਂਟ ਦਾ ਪਹਿਲਾ ਵਾਇਰਲੈੱਸ ਚਾਰਜਿੰਗ ਫੀਚਰ ਦਿੱਤਾ ਗਿਆ ਹੈ | ਇਹ ਫੀਚਰ ਪਹਿਲੀ ਵਾਰ ਹੁੰਡਈ ਕਰੇਟਾ ਫੇਸਲਿਫਟ 'ਚ ਉਪਲੱਬਧ ਕਰਾਇਆ ਗਿਆ ਸੀ |  ਕੰਪਨੀ ਨੇ ਕਾਰ 'ਚ ਕੋਈ ਤਕਨੀਕੀ ਬਦਲਾਅ ਨਹੀਂ ਕੀਤਾ ਹੈ ਤੇ ਇਹ 1.2-ਲਿਟਰ ਪੈਟਰੋਲ ਤੇ ਡੀਜਲ ਇੰਜਣ 'ਚ ਉਪਲੱਬਧ ਹੈ | ਦੋਨਾਂ ਹੀ ਇੰਜਣ ਮੈਨੂਅਅਲ ਟਰਾਂਸਮਿਸ਼ਨ ਨਾਲ ਲੈਸ ਕੀਤੇ ਗਏ ਹਨ ਤੇ ਇਸ ਦੇ ਪੈਟਰੋਲ ਵੇਰੀਐਾਟ ਦੇ ਨਾਲ ਆਪਸ਼ਨਲੀ ਆਟੋਮੈਟਿਕ ਗਿਅਰਬਾਕਸ ਦਿੱਤਾ ਗਿਆ ਹੈ | ਹੁੰਡਈ ਨੇ ਗਰੈਂਡ i10 ਮੈਗਨਾ ਦੀ ਦਿੱਲੀ 'ਚ ਐਕਸਸ਼ੋਰੂਮ ਕੀਮਤ 5.69 ਲੱਖ ਰੁਪਏ ਹੈ, ਉਥੇ ਹੀ ਐਕਸੇਂਟ ਐੱਸ.ਐਕਸ ਦੀ ਸ਼ੁਰੂਆਤੀ ਐਕਸਸ਼ੋਰੂਮ ਕੀਮਤ 6.98 ਲੱਖ ਰੁਪਏ ਰੱਖੀ ਗਈ ਹੈ |


Related News