ਇਸ ਕਾਰ ਦੇ ਨਵੇਂ ਫੇਸਲਿਫਟ ਮਾਡਲ ''ਚ ਮਿਲਣਗੇ ਕਈ ਨਵੇਂ ਫੀਚਰਸ

Saturday, Jan 07, 2017 - 05:55 PM (IST)

ਇਸ ਕਾਰ ਦੇ ਨਵੇਂ ਫੇਸਲਿਫਟ ਮਾਡਲ ''ਚ ਮਿਲਣਗੇ ਕਈ ਨਵੇਂ ਫੀਚਰਸ

ਜਲੰਧਰ-ਦੱਖਣ ਕੋਰੀਆ ਦੀ ਕਾਰ ਨਿਰਮਾਤਾ ਕੰਪਨੀ ਹੁੰਡਈ ਗਰੈਂਡ ਆਈ10 ਕਾਰ ਦੇ ਫੇਸਲਿਫਟ ਮਾਡਲ ਨੂੰ ਬਾਜ਼ਾਰ ਉਤਾਰਨ ਦਾ ਫੈਸਲਾ ਕੀਤਾ ਹੈ। ਕੰਪਨੀ ਹੁਣ ਇਸ ਕਾਰ ਨੂੰ ਨਵੇਂ ਬਦਲਾਵਾਂ ਦੇ ਨਾਲ ਉਤਾਰਨ ਵਾਲੀ ਹੈ। ਹੁੰਡਈ ਗਰੈਂਡ ਆਈ10 ਫੇਸਲਿਫਟ ਨੂੰ 2016 ਪੈਰਿਸ ''ਚ ਮੋਟਰ ਸ਼ੋਅ ''ਚ ਪੇਸ਼ ਵੀ ਕੀਤਾ ਗਿਆ ਸੀ। ਹੁੰਡਈ ਗਰੈਂਡ ਆਈ10 ਫੇਸਲਿਫਟ ਨੂੰ ਅਗਲੇ ਕੁੱਝ ਮਹੀਨਿਆਂ ''ਚ ਹੀ ਭਾਰਤ ''ਚ ਲਾਂਚ ਕਰ ਦਿੱਤਾ ਜਾਵੇਗਾ। ਇਸ ਫੇਸਲਿਫਟ ਮਾਡਲ ''ਚ ਕਈ ਬਦਲਾਵ ਕੀਤੇ ਜਾਣਗੇ ਅਤੇ ਅਤਿਆਧੁਨਕ ਫੀਚਰਸ ਵੀ ਦਿੱਤੇ ਜਾਣਗੇ।

 

ਕਾਰ ਦੇ ਨਵੇਂ ਮਾਡਲ ''ਚ ਬੋਲਡ ਹੈਕਸਾਗੋਨਲ ਗਰਿਲ,  ਇੰਟੀਗ੍ਰੇਟਡ ਐੱਲ. ਈ. ਡੀ ਡੀ. ਆਰ. ਐੱਲ, 14-ਇੰਚ ਅਲੌਏ ਵ੍ਹੀਲ, ਸਪੋਰਟੀ ਰਿਅਰ ਬੰਪਰ ਅਤੇ ਟੇਲਗੇਟ ਲਗਾਇਆ ਜਾਵੇਗਾ। ਕਾਰ ਦੇ ਡਾਇਮੇਂਸ਼ਨ ''ਚ ਕੋਈ ਬਦਲਾਵ ਨਹੀਂ ਕੀਤਾ ਗਿਆ ਹੈ। ਕਾਰ ਦੇ ਟਾਪ-ਐਂਡ ਵੇਰਿਅੰਟ ''ਚ ਨਵੀਂ ਅਪਹੋਲਸਟਰੀ, ਲਾਈਨ ਐਲੂਮਿਨੇਸ਼ਨ, ਅਪਡੇਟਡ ਐੱਮ. ਆਈ. ਡੀ ਯੂਨਿਟ, ਆਟੋਮੈਟਿਕ ਕਲਾਇਮੇਟ ਕੰਟਰੋਲ, ਟਚ-ਸਕ੍ਰੀਨ ਇੰਫੋਟੇਨਮੇਂਟ ਸਿਸਟਮ ਆਦਿ ਅਤਿਆਧੁਨਕ ਫੀਚਰਸ ਦਿੱਤੇ ਜਾਣਗੇ। ਕਾਰ ''ਚ ਡਰਾਇਵਰ ਸਾਇਡ ਏਅਰਬੈਗ ਅਤੇ ਏ. ਬੀ. ਐੱਸ ਨੂੰ ਸਟੈਂਡਰਡ ਸੇਫਟੀ ਫੀਚਰ ਦੇ ਤੌਰ ''ਤੇ ਸ਼ਾਮਿਲ ਕੀਤਾ ਜਾਵੇਗਾ।

 

ਇੰਜਣ

ਹਾਲਾਂਕਿ ਹੁੰਡਈ ਗਰੈਂਡ ਆਈ10 ਫੇਸਲਿਫਟ ਮਾਡਲ ਦੇ ਇੰਜਣ ''ਚ ਕੋਈ ਬਦਲਾਵ ਨਹੀਂ ਕੀਤਾ ਜਾਵੇਗਾ। ਇਹ ਕਾਰ 1.2-ਲਿਟਰ Kappa ਪੈਟਰੋਲ ਅਤੇ 1.1-ਲਿਟਰ iR45 ਡੀਜ਼ਲ ਇੰਜਣ ਆਪਸ਼ਨ ''ਚ ਆਵੇਗੀ। ਕਾਰ ''ਚ 5-ਸਪੀਡ ਮੈਨੂਅਲ ਗਿਅਰਬਾਕਸ ਲਗਾ ਹੋਵੇਗਾ ਉਥੇ ਹੀ, ਇਸ ਦੇ ਪੈਟਰੋਲ ਵਰਜਨ ਦੇ ਨਾਲ 4-ਸਪੀਡ ਆਟੋਮੈਟਿਕ ਗਿਅਰਬਾਕਸ ਦੀ ਆਪਸ਼ਨ ਦਿੱਤੀ ਜਾਵੇਗੀ। ਕਾਰ ਦੀ ਅਨੁਮਾਨਿਤ ਕੀਮਤ 5 ਲੱਖ ਰੁਪਏ ਤੋਂ ਲੈ ਕੇ 7 ਲੱਖ ਰੁਪਏ ਦੇ ਵਿਚਕਾਰ ਦੱਸੀ ਜਾ ਰਹੀ ਹੈ।


Related News