13.51 ਲੱਖ ਦੀ ਸ਼ੁਰੂਆਤੀ ਕੀਮਤ ਨਾਲ Hyundai Creta Knight Edition ਭਾਰਤ ’ਚ ਲਾਂਚ

05/03/2022 5:50:48 PM

ਆਟੋ ਡੈਸਕ– ਹੁੰਡਈ ਮੋਟਰ ਇੰਡੀਆ ਨੇ ਮੰਗਲਵਾਰ ਨੂੰ ਦੇਸ਼ ’ਚ Hyundai Creta Knight Edition ਲਾਂਚ ਕੀਤਾ ਹੈ। ਇਸ ਮਾਡਲ ਦੀ ਸ਼ੁਰੂਆਤੀ ਕੀਮਤ 13,51,200 ਰੁਪਏ ਹੈ। ਕ੍ਰੇਟਾ ਨਾਈਟ ਐਡੀਸ਼ਨ ਨੂੰ ਮੌਜੂਦਾ ਕ੍ਰੇਟ ਦੇ ਮੁਕਾਬਲੇ ਨਵੇਂ ਫੀਚਰਜ਼ ਅਤੇ ਅਪਡੇਟ ਨਾਲ ਤਿਆਰ ਕੀਤਾ ਗਿਆ ਹੈ।

ਨਵੀਂ ਕ੍ਰੇਟਾ ਨਾਈਟ ਐਡੀਸ਼ਨ ਨੂੰ MY2022 ਅਪਗ੍ਰੇਡ ਦੇ ਨਾਲ ਲਾਂਚ ਕੀਤਾ ਗਿਆ ਹੈ, ਜੋ ਕਿ ਕਾਲੇ ਰੰਗ ’ਚ ਉਪਲੱਬਧ ਹੈ। ਇਸਨੂੰ ਕਈ ਐਕਸਟੀਰੀਅਰ ਅਤੇ ਅੰਟੀਰੀਅਰ ਡਿਜ਼ਾਇਨ ਨਾਲ ਪੇਸ਼ ਕੀਤਾ ਗਿਆ ਹੈ। ਇਸਦੇ ਟੇਲਗੇਟ ’ਤੇ ਨਾੀਟ ਐਡੀਸ਼ਨ ਲੋਗੋ ਦਿੱਤਾ ਗਿਆ ਹੈ। ਕਾਰ ਦੇ ਫਰੰਟ ਅਤੇ ਰੀਅਰ ਸਕਿਡ ਪਲੇਟਸ, ਲਾਈਟਨਿੰਗ ਆਰਚ ਸੀ-ਪਿਲਰ ਗਾਰਨਿਸ਼, ਸਾਈਡ ਸਿਲ ਗਾਰਨਿਸ਼, ਰੂਫ ਰੇਲਸ, ਆਊਟਸਾਈਡ ਰੀਅਰ ਵਿਊ ਮਰਰਸ, ਸ਼ਾਰਕ ਫਿਨ ਏਂਟੀਨਾ ਅਤੇ ਟੇਲ ਲੈਂਪ ਇੰਸਰਟ ’ਚ ਡਾਰਕ ਟ੍ਰੀਟਮੈਂਟ ਨੂੰ ਸ਼ਾਮਿਲ ਕੀਤਾ ਗਿਆ ਹੈ।

Hyundai Creta Knight Edition ਐੱਸ.ਯੂ.ਵੀ. ਨਵੇਂ S+ ਟ੍ਰਿਮ (ਸਿਰਫ ਮੈਨੁਅਲ ਟ੍ਰਾਂਸਮਿਸ਼ਨ) ਦੇ ਨਾਲ-ਨਾਲ ਫੁਲੀ ਲੋਡਿਡ SX (O) ਟ੍ਰਿਮ (ਸਿਰਫ IVT/AT) ’ਚ ਪੇਸ਼ ਕੀਤਾ ਜਾਵੇਗਾ। ਇਹ 1.5 ਲੀਟਰ MPi ਪੈਟਰੋਲ ਅਤੇ 1.5 ਲੀਟਰ U2 CRDi ਡੀਜ਼ਲ ਇੰਜਣ ਆਪਸ਼ਨ ਦੇ ਨਾਲ ਉਪਲੱਬਧ ਹੈ।

ਕੰਪਨੀ ਨੇ ਕਿਹਾ ਕਿ ਨਵੇਂ ਕ੍ਰੇਟਾ ਨਾਈਟ ਐਡੀਸ਼ਨ ਦੇ ਲਾਂਚ ਦੇ ਨਾਲ ਇਕ ਵਾਰ ਫਿਰ ਗਾਹਕਾਂ ਦੇ ਸਾਹਮਣੇ ਐੱਸ.ਯੂ.ਵੀ. ਦਾ ਇਕ ਬਿਹਤਰ ਆਪਸ਼ਨ ਪੇਸ਼ ਹੈ। ਬੋਲਡ ਅਤੇ ਸਪੋਰਟੀ ਡਿਜ਼ਾਇਨ ਵਾਲਾ ਇਹ ਨਵਾਂ ਵੇਰੀਐਂਟ ਗਾਹਕਾਂ ਨੂੰ ਬੇਹੱਦ ਪਸੰਦ ਆਏਗਾ।


Rakesh

Content Editor

Related News