ਮਾਰਚ-ਅਪ੍ਰੈਲ ''ਚ ਲਾਂਚ ਹੋ ਸਕਦੇ ਹਨ ਹੁਵਾਵੇ ਦੇ ਇਹ ਸਮਾਰਟਫੋਨ
Tuesday, Jan 24, 2017 - 07:13 PM (IST)
ਜਲੰਧਰ- ਹੁਵਾਵੇ ਇਸ ਸਾਲ ਦੋ ਨਵੇਂ ਸਮਾਰਟਫੋਨ ਪੀ10 ਅਤੇ ਪੀ10 ਪਲਸ ਨੂੰ ਲਾਂਚ ਕਰੇਗੀ। ਸਾਹਮਣੇ ਆਈ ਇੱਕ ਰਿਪੋਰਟ ਦੇ ਅਨੁਸਾਰ ਇਹ ਸਮਾਰਟਫੋਨ ਮਾਰਚ ਜਾਂ ਅਪ੍ਰੈਲ ''ਚ ਲਾਂਚ ਹੋ ਸਕਦੇ ਹਨ। ਦੋਨਾਂ ਹੀ ਸਮਾਰਟਫੋਨ 6ਜੀ. ਬੀ ਰੈਮ ਦੇ ਨਾਲ ਹੁਵਾਵੇ ਦੇ ਕਿਰੀਨ 960 ਚਿਪਸੈੱਟ ''ਤੇ ਪੇਸ਼ ਹੋ ਸਕਦੇ ਹਨ। ਇਸ ਦੇ ਨਾਲ ਹੀ ਹੁਵਾਵੇ ਪੀ10 ਦੀ ਇਮੇਜ ਵੀ ਸਾਹਮਣੇ ਆਈ ਜਿਸ ''ਚ ਕਾਲੇ ਵੇਰਿਅੰਟ ਨੂੰ ਵਿਖਾਇਆ ਗਿਆ।
ਐਂਡ੍ਰਾਇਡਸੋਲ ਵੈੱਬਸਾਈਟ ''ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਹੁਵਾਵੇ ਪੀ10 ਅਤੇ ਪੀ10 ਪਲਸ ਐਂਡ੍ਰਾਇਡ 7.0 ਨੁਗਟ ''ਤੇ ਪੇਸ਼ ਹੋਣਗੇ। ਉਥੇ ਹੀ ਹੁਵਾਵੇ ਕੰਜੂਮਰ ਬਿਜਨੈੱਸ ਗਰੁਪ ਦੇ ਸੀ. ਈ. ਓ ਯੂ ਚੈਂਗਡਾਂਗ ਅਨੁਸਾਰ ਇਹ ਸਮਾਰਟਫੋਨ ਕਰਵਡ ਸਕ੍ਰੀਨ ''ਚ ਉਪਲੱਬਧ ਹੋਣਗੇ ਪਰ ਇਸ ਦੀ ਕੀਮਤ ਦੇ ਬਾਰੇ ''ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਕ ਰਿਪੋਰਟ ਮੁਤਾਬਕ ਇਸ ਸਮਾਰਟਫੋਨ ''ਚ ਵਾਇਰਲੈੱਸ ਚਾਰਜਿੰਗ ਸਪੋਰਟ ੁਉਪਲੱਬਧ ਹੋਵੇਗਾ। ਵੇਇਬੋ ''ਤੇ ਹੁਵਾਵੇ ਪੀ10 ਦੀ ਇਮੇਜ ਅਤੇ ਸਪੈਸੀਫਿਕੇਸ਼ਨ ਦੀ ਜਾਣਕਾਰੀ ਦਿੱਤੀ ਗਈ ਸੀ। ਜਿਸ ਦੇ ਅਨੁਸਾਰ ਕਾਲੇ ਵੇਰਿਅੰਟ ''ਚ ਦਿਖਾਏ ਗਏ ਇਸ ਸਮਾਰਟਫੋਨ ''ਚ ਕਰਵਡ ਡਿਸਪਲੇ ਦੇ ਨਾਲ ਹੀ ਬੈਕ ਪੈਨਲ ''ਚ ਲਾਇਕਾ ਡਿਊਲ ਰੀਅਰ ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਫਿੰਗਰਪ੍ਰਿੰਟ ਸੈਂਸਰ ਬੈਕ ਕਵਰ ''ਚ ਬਿਲਕੁੱਲ ਵਿਚਕਾਰ ਸਥਿਤ ਹੈ। ਇਸ ''ਚ ਕੈਪਸੂਲ ਸਰੂਪ ਦੇ ਹੋਮ ਬਟਨ ਦਿੱਤਾ ਗਿਆ ਹੈ। ਸਮਾਰਟਫੋਨ ''ਚ ਸੱਜੇ ਪੈਨਲ ''ਚ ਪਾਵਰ ਅਤੇ ਵਾਲਿਊਮ ਬਟਨ ਉਪਲੱਬਧ ਹਨ।
