64MP ਕੈਮਰੇ ਨਾਲ Huawei Nova 8 SE 4G ਲਾਂਚ, ਜਾਣੋ ਕੀਮਤ

Saturday, Nov 27, 2021 - 03:59 PM (IST)

64MP ਕੈਮਰੇ ਨਾਲ Huawei Nova 8 SE 4G ਲਾਂਚ, ਜਾਣੋ ਕੀਮਤ

ਗੈਜੇਟ ਡੈਸਕ– ਹੁਵਾਵੇਈ ਦਾ ਨਵਾਂ ਸਮਾਰਟਫੋਨ Huawei Nova 8 SE 4G ਚੀਨ ’ਚ ਲਾਂਚ ਕਰ ਦਿੱਤਾ ਗਿਆ ਹੈ। ਇਹ ਨਵਾਂ ਫੋਨ Huawei Nova 8 SE ਸੀਰੀਜ਼ ਦਾ ਤੀਜਾ ਫੋਨ ਹੈ। ਹਾਲਾਂਕਿ, ਲਾਈਨਅਪ ’ਚ ਸ਼ਾਮਲ ਬਾਕੀ ਫੋਨਾਂ ਦੀ ਤਰ੍ਹਾਂ ਹੁਵਾਵੇਈ ਨੋਟ 8 ਐੱਸ.ਈ. 5ਜੀ ਕੁਨੈਕਟੀਵਿਟੀ ਨਾਲ ਨਹੀਂ ਆਉਂਦਾ। ਇਹ ਫੋਨ ਕਿਰਿਨ 710ਏ ਪ੍ਰੋਸੈਸਰ ਨਾਲ ਲੈਸ ਹੈ, ਜਿਸ ਦੇ ਨਾਲ 8 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਮੌਜੂਦ ਹੈ। ਫੋਨ ’ਚ 6.5 ਇੰਚ ਦੀ ਫੁਲ-ਐੱਚ.ਡੀ. ਪਲੱਸ ਓਲੇਡ ਡਿਸਪਲੇਅ ਵਾਟਰਡ੍ਰੋਪ-ਸਟਾਈਪ ਨੌਚ ਅਤੇ ਇਨ-ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ। ਹੁਵਾਵੇਈ ਫੋਨ ’ਚ ਕਵਾਡ ਰੀਅਰ ਕੈਮਰਾ ਸੈੱਟਅਪ ਮੌਜੂਦ ਹੈ, ਜਿਸ ਦਾ ਪ੍ਰਾਈਮਰੀ ਕੈਮਰਾ 64 ਮੈਗਾਪਿਕਸਲ ਦਾ ਹੈ। 

ਫੋਨ ਦੀ ਕੀਮਤ ਤੇ ਉਪਲੱਬਧਤਾ
Huawei Nova 8 SE 4G ਦੀ ਕੀਮਤ 2,099 ਚੀਨੀ ਯੁਆਨ (ਕਰੀਬ 24,600 ਰੁਪਏ) ਹੈ, ਜਿਸ ਵਿਚ ਫੋਨ ਦਾ 8 ਜੀਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ ਮਿਲਦਾ ਹੈ। ਫੋਨ ਹੁਵਾਵੇਈ ਦੇ ਆਨਲਾਈਨ ਸਟੋਰ Vmall ’ਤੇ ਲਿਸਟ ਹੈ, ਹਾਲਾਂਕਿ, ਫੋਨ ਦੀ ਸ਼ੀਪਿੰਗ 10 ਦਸੰਬਰ ਤੋਂ ਸ਼ੁਰੂ ਹੋਵੇਗੀ। ਫੋਨ ਚਾਰ ਰੰਗਾਂ ’ਚ ਖਰੀਦਿਆ ਜਾ ਸਕਦਾ ਹੈ, ਉਹ ਹਨ- ਡਾਰਕ ਬਲੂ, ਮੈਜਿਕ ਨਾਈਟ ਬਲੈਕ, ਸਾਕੁਰਾ ਸਨੋ ਕਲੀਅਰ ਸਕਾਈ ਅਤੇ ਸਿਲਵਰ ਮੂਨ ਸਟਾਰ।

Huawei Nova 8 SE 4G ਦੇ ਫੀਚਰਜ਼
ਡਿਊ-ਸਿਮ ਵਾਲਾ Huawei Nova 8 SE 4G ਫੋਨ HarmonyOS 2.0 ’ਤੇ ਕੰਮ ਕਰਦਾ ਹੈ। ਇਸ ਫੋਨ ਚ 6.5 ਇੰਚ ਦੀ ਫੁਲ-ਐੱਚ.ਡੀ. ਪਲੱਸ ਓਲੇਡ ਡਿਸਪਲੇਅ ਦਿੱਤੀ ਗਈ ਹੈ। ਫੋਨ ਆਕਟਾ-ਕੋਰ ਕਿਰਿਨ 710ਏ ਪ੍ਰੋਸੈਸਰ ਨਾਲ ਲੈਸ ਹੈ, ਜਿਸ ਨਾਲ ਮਾਲੀ-ਟੀ51 ਜੀ.ਪੀ.ਯੂ. ਅਤੇ 8 ਜੀ.ਬੀ. ਰੈਮ ਮਿਲਦੀ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ 64 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ, 8 ਮੈਗਾਪਿਕਸਲ ਦਾ ਅਲਟਰਾ-ਵਾਈਡ ਸੈਂਸਰ, 2 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਮੌਜੂਦ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ’ਚ 16 ਮੈਗਾਪਿਕਸਲ ਦਾ ਕੈਮਰਾ ਹੈ। 

ਫੋਨ ’ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ ਦੀ ਬੈਟਰੀ 3,800mAh ਦੀ ਹੈ ਜਿਸ ਦੇ ਨਾਲ 66 ਵਾਟ ਫਾਸਟ ਚਾਰਜਿੰਗ ਸਪੋਰਟ ਮੌਜੂਦ ਹੈ। 


author

Rakesh

Content Editor

Related News