ਐਪਲ ਦੀ ਮੈੱਕਬੁੱਕ ਏਅਰ ਤੋਂ ਵੀ ਪਤਲੀ ਹੈ ਹੁਆਵੇਈ ਦੀ ਨਵੀਂ MATEBOOK 13

11/11/2018 12:15:33 PM

ਗੈਜੇਟ ਡੈਸਕ- ਹੁਵਾਵੇ ਨੇ ਆਪਣਾ ਨਵਾਂ ਬਰਾਂਡ ਨਿਊ ਮੈਟਬੁੱਕ 13 ਰਿਲੀਜ ਕਰ ਦਿੱਤੀ ਹੈ। ਇਸ ਨੂੰ Wuhan ਰਿਸਰਚ ਇੰਸਟੀਚਿਊਟ 'ਚ ਰਿਲੀਜ ਕੀਤੀ ਗਈ ਹੈ। ਇਸ ਨੋਟਬੁੱਕ 'ਚ ਨੈਰੋ-ਸਕ੍ਰੀਨ ਫੁਲ- ਸਕ੍ਰੀਨ ਡਿਜ਼ਾਈਨ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਹੁਵਾਵੇ ਨੇ MateBook X Pro, MateBook X, MateBook 4 ਤੇ MateBook 5 ਆਦਿ ਨੋਟਬੁੱਕ ਪੇਸ਼ ਕੀਤੇ ਹਨ। ਹੁਵਾਵੇ ਦੇ ਨਵੇਂ Mate·ook 13 'ਚ ਨਿਊ ਐਸਥੈਟਿਕ ਡਿਜ਼ਾਈਨ ਐਡਾਪਟ ਕੀਤਾ ਗਿਆ ਹੈ। ਇਸ ਦਾ ਸਰਫੇਸ ਅਲਮੀਨੀਅਮ ਅਲੌਏ ਸੈਰੇਮਿਕ ਸੈਂਡਬਲਾਸਟਿੰਗ ਪ੍ਰੋਸੈਸ ਤੋਂ ਬਣਿਆ ਹੈ।

PunjabKesari

ਹੁਵਾਵੇ ਦਾ ਨਵਾਂ MateBook 13 ਤਿੰਨ ਕਲਰ ਵੇਰੀਐਂਟ 'ਚ ਉਪਲੱਬਧ ਹੈ। ਇਨ੍ਹਾਂ 'ਚ ਡੀਪ ਸਪੇਸ ਗ੍ਰੇਅ, ਸਿਲਵਰ ਮੂਨ ਤੇ ਚੈਰੀ ਪਾਵਡਰ ਗੋਲਡ ਕਲਰ ਮੌਜੂਦ ਹਨ। Huawei Matebook 13 ਦਾ ਮੈਕਸੀਮਮ ਵਜ਼ਨ 1.28 ਕਿੱਲੋਗ੍ਰਾਮ ਹੈ। ਇਸ ਨੋਟਬੁੱਕ ਦੀ ਥਿੱਕਨੈਸ 14. 9 ਐੱਮ. ਐੱਮ ਹੈ ਮਤਲਬ Matebook 13 ਨੋਟਬੁਕ 14.9 ਐੱਮ. ਐੱਮ ਪਤਲਾ ਹੈ।

PunjabKesari ਹੁਵਾਵੇ ਚਾਹੁੰਦਾ ਹੈ ਕਿ ਉਸ ਦੇ ਨੋਟਬੁੱਕ ਦੀ ਤੁਲਨਾ ਐਪਲ ਦੇ MacBook Air ਨਾਲ ਹੈ। ਐਪਲ ਨੇ ਹਾਲ ਹੀ 'ਚ ਇਸ ਨਵੇਂ ਮੈਕਬੁੱਕ ਏਅਰ ਨੂੰ ਪੇਸ਼ ਕੀਤਾ ਹੈ। Matebook 13 ਐਪਲ ਦੇ MacBook Air ਤੋਂ 6 ਫੀਸਦੀ ਪਤਲਾ ਹੈ। Huawei Matebook13 ਟ੍ਰੇਡਿਸ਼ਨ ਨੋਟਬੁੱਕ ਪ੍ਰੋਡਕਟ ਹੈ। ਇਸ 'ਚ 13 ਇੰਚ ਦੀ ਆਈ. ਪੀ. ਐੱਸ ਸਕ੍ਰੀਨ ਦਿੱਤੀ ਗਈ ਹੈ। ਇਸ ਦਾ ਰੈਜੋਲਿਊਸ਼ਨ 2160x1440 ਪਿਕਸਲ ਹੈ। ਇਸ ਦਾ ਸਕ੍ਰੀਨ ਰੇਸ਼ਿਓ 3:2 ਹੈ।PunjabKesari Matebook 13 Intel Whiskey Lake Core i7-8565U ਪ੍ਰੋਸੈਸਰ ਪਾਵਰਡ ਹੈ। ਇਸ ਨੋਟਬੁੱਕ 'ਚ UHD620 or NVIDIA MX150 (TDP25W) ਗਰਾਫਿਕ ਕਾਰਡ ਦਾ ਆਪਸ਼ਨ ਦਿੱਤਾ ਗਿਆ ਹੈ।  ਹੁਵਾਵੇ ਦੇ ਇਸ ਨੋਟਬੁੱਕ 'ਚ 42 mW ਦੀ ਬੈਟਰੀ ਦਿੱਤੀ ਗਈ ਹੈ। ਇਸ 'ਚ ਯੂ. ਐੱਸ. ਬੀ-ਸੀ ਪੋਰਟ ਕੇਬਲ ਨਾਲ 3.5 ਐੱਮ. ਐੱਮ ਦਾ ਹੈੱਡਫੋਨ ਜੈੱਕ ਦਿੱਤਾ ਗਿਆ ਹੈ।


Related News