40MP ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ ਭਾਰਤ ਲਾਂਚ ਹੋਇਆ ਹੁਆਵੇਈ Mate 20 Pro

Tuesday, Nov 27, 2018 - 01:57 PM (IST)

40MP ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ ਭਾਰਤ ਲਾਂਚ ਹੋਇਆ ਹੁਆਵੇਈ Mate 20 Pro

ਗੈਜੇਟ ਡੈਸਕ- ਹੁਆਵੇਈ ਨੇ ਆਖ਼ਿਰਕਾਰ ਭਾਰਤ 'ਚ ਆਪਣੀ ਮੇਟ ਸੀਰੀਜ ਦੇ ਲੇਟੈਸਟ ਸਮਾਰਟਫੋਨ ਹੁਆਵੇਈ ਮੇਟ 20 ਪ੍ਰੋ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਹ ਨਵਾਂ ਸਮਾਰਟਫੋਨ 69,990 ਰੁਪਏ ਦੀ ਕੀਮਤ ਦੇ ਨਾਲ ਹੈ ਤੇ ਵਿਕਰੀ ਲਈ ਐਕਸਕਲੂਜ਼ਿਵ ਰੂਪ ਨਾਲ ਅਮੇਜ਼ਾਨ ਇੰਡੀਆ ਦੀ ਸਾਈਟ 'ਤੇ ਪ੍ਰਾਈਮ ਮੈਂਬਰਸ ਲਈ 3 ਦਸੰਬਰ ਤੋਂ ਤੇ 4 ਦਸੰਬਰ ਤੋਂ ਸਾਰੇ ਗਾਹਕਾਂ ਲਈ ਉਪਲੱਬਧ ਹੋਵੇਗਾ।PunjabKesari  ਹੁਆਵੇਈ ਮੇਟ 20 ਪ੍ਰੋ ਸਮਾਰਟਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ LEICA ਟ੍ਰਿਪਲ ਰੀਅਰ (ਆਰਟੀਫਿਸ਼ੀਅਲ ਇੰਟੈਲੀਜੇਂਸ) 19 ਕੈਮਰਾ ਸੈੱਟਅਪ ਹੈ। ਇਸ ਸਮਾਰਟਫੋਨ ਦੇ ਪਿੱਛੇ LED ਫਲੈਸ਼ ਦੇ ਨਾਲ 3 ਕੈਮਰੇ ਲੱਗੇ ਹਨ। ਇਸ ਦਾ ਪ੍ਰਾਇਮਰੀ ਸੈਂਸਰ 40MP ਦਾ ਹੈ ਜੋ ਕਿ f/1.8 ਅਪਰਚਰ ਦੇ ਨਾਲ ਹੈ। ਉਥੇ ਹੀ ਇਸ ਦਾ ਸਕੈਂਡਰੀ ਸੈਂਸਰ 20MP ਦਾ ਅਲਟਰਾ-ਵਾਇਡ ਐਂਗਲ ਲੈਨਜ਼ ਹੈ ਜੋ f/2.2 ਅਪਰਚਰ ਦੇ ਨਾਲ ਹੈ ਤੇ ਤੀਜਾ ਸੈਂਸਰ 8MP ਦਾ ਟੈਲੀਫੋਟੋ ਲੈਨਜ਼ ਹੈ ਜੋ f/2.4 ਅਪਰਚਰ ਦੇ ਨਾਲ ਹੈ। ਸੈਲਫੀ ਤੇ ਵੀਡੀਓ ਕਾਲਿੰਗ ਲਈ 24MP ਦਾ ਫਰੰਟ ਕੈਮਰਾ 3D ਡੈਪਥ ਸੈਂਸਿੰਗ ਫੀਚਰ ਦੇ ਨਾਲ ਦਿੱਤਾ ਗਿਆ ਹੈ।PunjabKesari ਹੁਆਵੇਈ ਮੇਟ 20 ਪ੍ਰੋ 'ਚ 6.39 ਇੰਚ ਦੀ ਕੁਵਾਡ HD ਪਲਸ OLED ਡਿਸਪਲੇਅ ਹੈ ਜਿਸ ਦੀ ਸਕ੍ਰੀਨ ਰੈਜ਼ੌਲਿਊਸ਼ਨ 3120x1440 ਪਿਕਸਲ ਹੈ ਤੇ ਇਸ ਦਾ ਆਸਪੈਕਟ ਰੇਸ਼ਿਓ 19.5:9 ਹੈ। ਇਸ ਦੇ ਨਾਲ ਹੀ ਇਸ 'ਚ ਲੇਟੈਸਟ 2.6GHz ਕਿਰਨ 980 AI ਪ੍ਰੋਸੈਸਰ ਤੇ ਮਾਲੀ-G76 MP10 GPU ਹੈ। ਇਸ ਫਲੈਗਸ਼ਿਪ ਡਿਵਾਇਸ 'ਚ 6GB ਰੈਮ ਹੈ ਤੇ ਇੰਟਰਨਲ ਸਟੋਰੇਜ 128GB ਹੈ, ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਦੀ ਮਦਦ ਨਾਲ 256GB ਤੱਕ ਵਧਾਈ ਜਾ ਸਕਦੀ ਹੈ।

ਇਸ ਤੋਂ ਇਲਾਵਾ ਇਸ ਨਵੇਂ ਸਮਾਰਟਫੋਨ 'ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਤੇ ਐਪਲ ਆਈਫੋਨ X ਵਰਗਾ ਫੇਸ਼ੀਅਲ ਰੈਕਗੋਨਿਸ਼ਨ ਫੀਚਰ ਦਿੱਤਾ ਗਿਆ ਹੈ। ਇਹ ਸਮਾਰਟਫੋਨ ਐਂਡ੍ਰਾਇਡ 9.0 ਪਾਈ ਆਪਰੇਟਿੰਗ ਸਿਸਟਮ 'ਤੇ ਅਧਾਰਿਤ ਹੈ। ਇਸ 'ਚ 4200mAh ਸਮਰੱਥਾ ਵਾਲੀ ਬੈਟਰੀ ਦਿੱਤੀ ਗਈ ਹੈ ਜੋ ਕਿ ਫਾਸਟ ਚਾਰਜਿੰਗ ਵਾਇਰਲੈੱਸ ਚਾਰਜਿੰਗ ਤੇ ਰਿਵਰਸ ਵਾਇਰਲੈੱਸ ਚਾਰਜਿੰਗ ਸਪੋਰਟ ਦੇ ਨਾਲ ਹੈ।PunjabKesari
ਕੁਨੈਕਟੀਵਿਟੀ ਲਈ ਹੁਆਵੇਈ ਮੇਟ 20 ਪ੍ਰੋ 'ਚ ਵਾਈਫਾਈ 802.11a/b/g/n /ac (wave2), ਬਲੂਟੁੱਥ 5.0, NFC, ਗਰੇਵਿਟੀ ਸੈਂਸਰ,  ਏਬੀਐਂਟ ਲਾਈਟ ਸੈਂਸਰ, ਪ੍ਰੋਕਸੀਮਿਟੀ ਸੈਂਸਰ, ਕੰਪਾਸ ਆਦਿ ਹਨ। ਪਾਣੀ ਤੇ ਧੂੜ ਤੋਂ ਬਚਾਅ ਲਈ ਇਸ ਡਿਵਾਈਸ ਨੂੰ IP68 ਸਰਟੀਫਿਕੇਟ ਪ੍ਰਾਪਤ ਹੈ। ਹੁਆਵੇਈ ਮੇਟ 20 ਪ੍ਰੋ ਦਾ ਕੁਲ ਮਾਪ 157.8x72.3x8.6 ਮਿ.ਮੀ ਹੈ ਤੇ ਭਾਰ ਲਗਭਗ 189 ਗਰਾਮ ਹੈ।


Related News