Huawei ਜਲਦ ਲਾਂਚ ਕਰ ਰਹੀ ਆਪਣਾ ਸ਼ਾਨਦਾਰ ਫੋਨ ! ਜਾਣੋ ਫੀਚਰਜ਼
Tuesday, Nov 10, 2026 - 12:49 PM (IST)
ਗੈਜੇਟ ਡੈਸਕ - Huawei ਜਲਦ ਹੀ ਆਪਣਾ ਇਕ ਹੋਰ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਕੰਪਨੀ ਨੇ ਇਸ ਤੋਂ ਪਹਿਲਾਂ Huawei Pura X View ਦੇ ਨਾਂ ਵਜੋਂ ਆਪਣਾ ਪਿਛਲਾ ਫੋਨ ਲਾਂਚ ਕੀਤਾ ਸੀ। ਕੰਪਨੀ Huawei Starlight O1 Pro ਦੇ ਨਾਂ ਵਜੋਂ ਇਹ ਫੋਨ ਜਲਦ ਹੀ ਮਾਰਕੀਟ 'ਚ ਆ ਰਿਹਾ ਹੈ। ਇਹ ਇਕ ਚੌੜਾ ਫੋਨ ਹੋਣ ਜਾ ਰਿਹਾ ਹੈ ਜਿਸਦਾ 16:9 ਆਸਪੈਕਟ ਰੇਸ਼ੋ ਦੱਸਿਆ ਗਿਆ ਹੈ, ਭਾਵ ਇਹ ਮੀਡੀਆ ਅਤੇ ਮਨੋਰੰਜਨ ਲਈ ਸੰਪੂਰਨ ਹੋ ਸਕਦਾ ਹੈ। ਆਓ ਇਸ ਫੋਨ ਦੇ ਬਾਕੀ ਫੀਚਰਜ਼ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕਰਦੇ ਹਾਂ।
Huawei Starlight O1 Pro ਦੀ ਪਹਿਲੀ ਝਲਕ ਸਾਹਮਣੇ ਆਈ ਹੈ, ਜਿਸ ਨੂੰ ਕੰਪਨੀ ਦਾ ਅਗਲਾ ਵਾਈਡ ਫੋਨ ਕਿਹਾ ਜਾ ਰਿਹਾ ਹੈ। ਚੀਨ ਦੇ ਇਕ ਮਸ਼ਹੂਰ ਟਿਪਸਟਰ, ਡਿਜੀਟਲ ਚੈਟ ਸਟੇਸ਼ਨ (via) ਨੇ ਫੋਨ ਦੇ ਫਰੰਟ ਵਿਊ ਦਾ ਖੁਲਾਸਾ ਕੀਤਾ ਹੈ। ਟਿਪਸਟਰ ਨੇ ਇਕ ਫੋਟੋ ਰਾਹੀਂ ਫੋਨ ਦੇ ਫਰੰਟ ਡਿਜ਼ਾਈਨ ਨੂੰ ਸਾਂਝਾ ਕੀਤਾ। ਇਹ ਮਸ਼ਹੂਰ ਹੁਆਵੇਈ ਪੁਰਾ ਐਕਸ ਵਿਊ ਵਰਗਾ ਦਿਖਾਈ ਦਿੰਦਾ ਹੈ। ਫੋਨ ਵਿੱਚ ਪੰਚ-ਹੋਲ ਡਿਸਪਲੇਅ ਹੋ ਸਕਦਾ ਹੈ। ਇਸ 'ਚ ਬਹੁਤ ਪਤਲੇ ਬੇਜ਼ਲ ਅਤੇ 16:9 ਜਾਂ 15:9 ਆਸਪੈਕਟ ਰੇਸ਼ੋ ਹੋਣ ਦੀ ਉਮੀਦ ਹੈ।
ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਫੋਨ ਦਾ ਬੈਕ ਪੈਨਲ ਵੀ ਚੌੜਾ ਹੋਵੇਗਾ। ਕੰਪਨੀ ਇਕ ਚੌੜਾ ਕੈਮਰਾ ਮੋਡੀਊਲ ਵਰਤ ਸਕਦੀ ਹੈ। ਫੋਨ 'ਚ ਦੋ ਰੀਅਰ ਕੈਮਰੇ ਹੋ ਸਕਦੇ ਹਨ। ਕੰਪਨੀ ਇਸ ਫੋਨ ਦੇ ਦੋ ਮਾਡਲ ਪੇਸ਼ ਕਰ ਸਕਦੀ ਹੈ। ਇਸ 'ਚ ਸਟਾਰਲਾਈਟ O1 ਅਤੇ ਸਟਾਰਲਾਈਟ O1 ਪ੍ਰੋ ਸ਼ਾਮਲ ਹੋ ਸਕਦੇ ਹਨ। ਦੋਵੇਂ ਆਕਾਰ 'ਚ ਇਕੋ ਜਿਹੇ ਲੱਗ ਸਕਦੇ ਹਨ, ਪਰ ਉਨ੍ਹਾਂ ਦਾ ਕੈਮਰਾ ਅਤੇ ਪ੍ਰੋਸੈਸਰ ਵੱਖਰਾ ਹੋ ਸਕਦਾ ਹੈ। ਇਸ 'ਚ 6.39-ਇੰਚ ਡਿਸਪਲੇਅ ਹੋਣ ਦੀ ਉਮੀਦ ਹੈ।
ਹੁਆਵੇਈ ਸਟਾਰਲਾਈਟ O1 ਪ੍ਰੋ 'ਚ ਸ਼ਕਤੀਸ਼ਾਲੀ ਫੀਚਰ ਹੋਣ ਦਾ ਅਨੁਮਾਨ ਹੈ। ਇਸ ਫੋਨ 'ਚ 16GB RAM ਅਤੇ 1TB ਤੱਕ ਸਟੋਰੇਜ ਹੋਵੇਗੀ। ਇਹ ਧੂੜ ਅਤੇ ਪਾਣੀ ਪ੍ਰਤੀਰੋਧ ਲਈ IP68 ਅਤੇ IP69 ਰੇਟਿੰਗਾਂ ਨਾਲ ਲੈਸ ਹੋ ਸਕਦਾ ਹੈ। ਸੁਰੱਖਿਆ ਲਈ ਫੋਨ 'ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਹੋ ਸਕਦਾ ਹੈ। ਇਸ ਫੋਨ ਤੋਂ ਪ੍ਰਭਾਵਸ਼ਾਲੀ ਕੈਮਰਾ ਫੀਚਰ ਆਉਣ ਦੀ ਉਮੀਦ ਹੈ। ਹਾਲਾਂਕਿ, ਇਸਦੀ ਲਾਂਚ ਟਾਈਮਲਾਈਨ ਬਾਰੇ ਅਜੇ ਕੁਝ ਵੀ ਪੱਕਾ ਨਹੀਂ ਕਿਹਾ ਜਾ ਸਕਦਾ।
