ਹੁਵੇਈ ਨੇ iPhone XS ਖਰੀਦਣ ਵਾਲਿਆਂ ਨੂੰ ਮੁਹੱਈਆ ਕਰਵਾਏ ਪਾਵਰ ਬੈਂਕ
Saturday, Sep 22, 2018 - 02:19 AM (IST)

ਸਿੰਗਾਪੁਰ-ਸਿੰਗਾਪੁਰ 'ਚ ਨਵੇਂ ਆਈ. ਫੋਨ ਐਕਸ. ਐਸ. ਖਰੀਦਣ ਲਈ ਲਾਈਨ 'ਚ ਲੱਗੇ ਲੋਕਾਂ ਨੂੰ ਪਾਵਰ ਬੈਂਕ ਦੇਣ ਦੇ ਨਾਲ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਈ ਨੇ ਸੜਕਾਂ 'ਤੇ ਆਪਣੀ ਪਾਵਰ ਬੈਂਕ ਦੀ ਪ੍ਰਦਰਸ਼ਨੀ ਕੀਤੀ। ਕੰਪਨੀ ਨੇ ਬੀਤੇ ਦਿਨ ਸਵੇਰੇ ਲੰਦਨ 'ਚ ਇਕ ਰਸ ਵੈਨ ਦੇ ਨਾਲ ਪ੍ਰਦਰਸ਼ਨੀ ਦਾ ਆਯੋਜਨ ਕੀਤਾ।
ਇਹ ਪ੍ਰਦਰਸ਼ਨੀ ਸਿੰਗਾਪੁਰ 'ਚ ਬੀਤੀ ਰਾਤ 11 ਵਜੇ ਆਯੋਜਿਤ ਕੀਤੀ ਗਈ, ਜਿਸ 'ਚ 200 ਲੋਕਾਂ ਨੂੰ 10 ਹਜ਼ਾਰ ਐਮ. ਐਚ. ਦਾ ਹੁਵਈ ਪਾਵਰ ਬੈਂਕ ਦਿੱਤਾ ਗਿਆ। ਸੋਸ਼ਲ ਮੀਡੀਆ 'ਤੇ ਸਮਾਰਟਫੋਨ ਨਿਰਮਾਤਾ ਕੰਪਨੀ ਹੁਵੇਈ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਸਮਾਰਟਫੋਨ ਸੇਲ ਕਰਨ ਵਾਲੀ ਕੰਪਨੀ ਐਪਲ ਨੂੰ ਪਿੱਛੇ ਛੱਡ ਲੋਕਪ੍ਰਿਯਤਾ 'ਚ ਉਸ ਨਾਲੋਂ ਅੱਗੇ ਨਿਕਲ ਗਈ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਹੁਵੇਈ ਦੇ ਗ੍ਰਾਹਕ ਪਰੇਸ਼ਾਨ ਹਨ ਕਿ ਐਪਲ ਕੰਪਨੀ ਆਪਣੇ ਗ੍ਰਾਹਕਾਂ ਨੂੰ ਪਾਵਰ ਬੈਂਕ ਫ੍ਰੀ 'ਚ ਦੇ ਰਹੀ ਹੈ।