ਬਿਨਾਂ ਪੈਸਿਆਂ ਦੇ ਇੰਝ ਵਧਾਓ Google storage

Wednesday, Dec 04, 2024 - 11:26 AM (IST)

ਗੈਜੇਟ ਡੈਸਕ- ਬਹੁਤ ਸਾਰੇ ਲੋਕ ਆਪਣੇ ਫ਼ੋਨ ਵਿੱਚ ਸਟੋਰੇਜ ਸਮੱਸਿਆ ਦਾ ਸਾਹਮਣਾ ਕਰਦੇ ਹਨ, ਜਿਸ ਕਾਰਨ ਉਹ ਫ਼ੋਨ ਬਦਲਣ ਜਾਂ ਪੈਸੇ ਦੇ ਕੇ ਸਟੋਰੇਜ ਖਰੀਦਣ ਬਾਰੇ ਸੋਚਣ ਲੱਗਦੇ ਹਨ ਪਰ ਸਟੋਰੇਜ ਖਰੀਦਣ ਤੋਂ ਪਹਿਲਾਂ ਤੁਹਾਨੂੰ ਆਪਣੇ ਫੋਨ ਵਿੱਚ ਕੁਝ ਸੈਟਿੰਗਾਂ ਕਰ ਲੈਣੀਆਂ ਚਾਹੀਦੀਆਂ ਹਨ। ਇਸ ਨਾਲ ਤੁਹਾਡੇ ਫ਼ੋਨ ਵਿੱਚ ਬਿਨਾਂ ਪੈਸਿਆਂ ਦੇ ਬਹੁਤ ਸਾਰੀ ਸਪੇਸ ਬਣ ਸਕਦੀ ਹੈ। ਇਸ ਲਈ ਤੁਹਾਨੂੰ ਜ਼ਿਆਦਾ ਕੁਝ ਕਰਨ ਦੀ ਲੋੜ ਨਹੀਂ ਹੈ, ਬਸ ਆਪਣੇ ਫੋਨ 'ਚ ਮੌਜੂਦ ਬੇਲੋੜਾ ਡਾਟਾ ਡਿਲੀਟ ਕਰੋ ਅਤੇ ਗੂਗਲ ਡਰਾਈਵ 'ਚ ਸਟੋਰੇਜ ਨੂੰ ਕਲੀਨ ਕਰੋ।

ਇਹ ਵੀ ਪੜ੍ਹੋ: ਬੇਰਹਿਮ ਮਾਂ, ਪੈਦਾ ਹੁੰਦੇ ਹੀ ਬੱਚੀ ਨੂੰ 3 ਸਾਲ ਤੱਕ ਬੈੱਡ ਦੇ ਦਰਾਜ਼ 'ਚ ਲੁਕਾਇਆ, ਇੰਝ ਹੋਇਆ ਖ਼ੁਲਾਸਾ

ਇੰਝ ਕਰੋ ਸਟੋਰੇਜ ਨੂੰ ਖਾਲੀ 

ਇਸ ਦੇ ਲਈ ਸਭ ਤੋਂ ਪਹਿਲਾਂ ਆਪਣੇ ਫੋਨ ਦੇ ਕ੍ਰੋਮ 'ਤੇ ਜਾਓ, ਫਿਰ ਸਰਚ ਬਾਰ 'ਚ photos.Google.com ਟਾਈਪ ਕਰੋ ਅਤੇ ਸਰਚ ਕਰੋ। ਇੱਥੇ ਤੁਹਾਡਾ ਗੂਗਲ ਡਰਾਈਵ ਅਕਾਊਂਟ ਖੁੱਲ੍ਹ ਜਾਵੇਗਾ। ਤੁਸੀਂ ਆਪਣਾ ਅਕਾਊਂਟ ਲੌਗਇਨ ਵੀ ਕਰ ਸਕਦੇ ਹੋ ਅਤੇ ਜੇਕਰ ਤੁਸੀਂ ਪਹਿਲਾਂ ਹੀ ਲੌਗਇਨ ਕੀਤਾ ਹੋਇਆ ਤਾਂ ਹੇਠਾਂ ਸਕ੍ਰੋਲ ਕਰੋ। ਹੇਠਾਂ ਸਕ੍ਰੋਲ ਕਰਨ ਤੋਂ ਬਾਅਦ, ਤੁਹਾਨੂੰ ਸਟੋਰੇਜ ਵਿਕਲਪ ਦਿਖਾਈ ਦੇਵੇਗਾ। ਜੇਕਰ ਤੁਸੀਂ ਸਟੋਰੇਜ ਵਿਕਲਪ 'ਤੇ ਕਲਿੱਕ ਕਰਦੇ ਹੋ, ਤਾਂ ਰਿਕਵਰੀ ਸਟੋਰੇਜ ਦਾ ਵਿਕਲਪ ਦਿਖਾਈ ਦੇਵੇਗਾ। ਇਸ 'ਤੇ ਕਲਿੱਕ ਕਰੋ ਅਤੇ Learn More 'ਤੇ ਟੈਪ ਕਰੋ। ਇਸ ਤੋਂ ਬਾਅਦ ਇਕ ਨਵੀਂ ਸਲਾਈਡ ਖੁੱਲ੍ਹੇਗੀ, ਇੱਥੇ ਤੁਹਾਨੂੰ ਆਈ ਅੰਡਰਸਟੈਂਡ ਵਾਲੇ ਮੈਸੇਜ 'ਤੇ ਕਲਿੱਕ ਕਰਨਾ ਹੈ ਅਤੇ ਕੰਪਰੈੱਸ ਐਗਜ਼ਿਸਟਿੰਗ ਫੋਟੋਆਂ ਅਤੇ ਵੀਡੀਓ 'ਤੇ ਕਲਿੱਕ ਕਰੋ। ਅਜਿਹਾ ਕਰਨ ਨਾਲ, ਤੁਹਾਡੇ ਫੋਨ ਵਿੱਚ ਮੌਜੂਦ ਸਾਰੀਆਂ ਫੋਟੋਆਂ ਅਤੇ ਵੀਡੀਓਜ਼ ਕੰਪਰੈੱਸ ਹੋ ਜਾਣਗੀਆਂ ਅਤੇ ਘੱਟ ਸਪੇਸ ਲੈਣਗੀਆਂ।

ਇਹ ਵੀ ਪੜ੍ਹੋ: ਹੰਗਾਮੇ ਅੱਗੇ ਝੁਕੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ, 6 ਘੰਟਿਆਂ ਬਾਅਦ ਹਟਾਇਆ ‘ਮਾਰਸ਼ਲ ਲਾਅ’

Free Up Space ਸੈਕਸ਼ਨ 'ਤੇ ਜਾਓ

ਜੇਕਰ ਤੁਸੀਂ ਐਂਡ੍ਰਾਇਡ ਯੂਜ਼ਰ ਹੋ ਤਾਂ ਤੁਹਾਨੂੰ ਇਸ 'ਚ ਫ੍ਰੀ ਅੱਪ ਸਪੇਸ ਦਾ ਫੀਚਰ ਆਪਸ਼ਨ ਮਿਲਦਾ ਹੈ। ਜਦੋਂ ਫੋਨ ਦੀ ਸਟੋਰੇਜ ਪੂਰੀ ਹੋ ਜਾਂਦੀ ਹੈ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਫ੍ਰੀ ਅੱਪ ਸਪੇਸ ਵਿਚ ਜਾ ਕੇ ਸਟੋਰੇਜ ਬਣਾਉਣੀ ਚਾਹੀਦੀ ਹੈ। ਇੱਥੇ ਤੁਹਾਨੂੰ ਅਣਵਰਤੀਆਂ ਐਪਸ ਦਿਖਾਈਆਂ ਜਾਣਗੀਆਂ ਜੋ ਤੁਸੀਂ ਨਹੀਂ ਵਰਤਦੇ, ਬਸ ਉਨ੍ਹਾਂ ਨੂੰ ਡਿਲੀਟ ਕਰ ਦਿਓ।

ਇਹ ਵੀ ਪੜ੍ਹੋ: ਖੁਸ਼ੀਆਂ ਵਿਚਾਲੇ ਉੱਜੜ ਗਈ ਦੁਨੀਆ, ਵਿਆਹ ਦੇ ਜੋੜੇ 'ਚ ਲਾੜੀ ਦੀ ਮੌਤ

ਸਟੋਰੇਜ ਕਲੀਨ ਕਰੋ

ਆਪਣੇ ਫ਼ੋਨ ਦੀ ਸੈਟਿੰਗ 'ਤੇ ਜਾਓ ਅਤੇ ਸਟੋਰੇਜ ਖੋਲ੍ਹੋ, ਇੱਥੇ ਵੱਖ-ਵੱਖ ਸ਼੍ਰੇਣੀਆਂ 'ਚ ਦਿਖਾਈਆਂ ਜਾ ਰਹੀਆਂ ਅਣਚਾਹੀਆਂ ਫ਼ਾਈਲਾਂ, ਗੀਤ, ਵੀਡੀਓ ਨੂੰ ਡਿਲੀਟ ਕਰ ਦਿਓ। ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀਆਂ ਗਈਆਂ ਵੀਡੀਓਜ਼ ਨੂੰ ਡਿਲੀਟ ਕੀਤਾ ਜਾ ਸਕਦਾ ਹੈ, ਉਹ ਹਮੇਸ਼ਾ ਸੋਸ਼ਲ ਮੀਡੀਆ 'ਤੇ ਸੇਵ ਰਹਿੰਦੀਆਂ ਹਨ। ਇਸ ਤੋਂ ਇਲਾਵਾ ਡੁਪਲੀਕੇਟ ਫਾਈਲਾਂ ਦੀ ਜਾਂਚ ਕਰੋ ਅਤੇ ਉਨ੍ਹਾਂ ਨੂੰ ਡਿਲੀਟ ਵੀ ਕਰੋ। ਇਸ ਤੋਂ ਬਾਅਦ ਡਿਲੀਟ ਕੀਤੇ ਸੈਕਸ਼ਨ ਜਾਂ ਬਿਨ ਵਿੱਚ ਜਾਓ ਅਤੇ ਉਥੋਂ ਵੀ ਸਭ ਡਿਲੀਟ ਕਰ ਦਿਓ। ਇਹਨਾਂ ਆਸਾਨ ਤਰੀਕਿਆਂ ਨੂੰ ਅਪਣਾ ਕੇ, ਤੁਸੀਂ ਆਪਣੀ ਗੂਗਲ ਸਟੋਰੇਜ ਨੂੰ ਵਧੀਆ ਤਰੀਕੇ ਨਾਲ ਮੈਨੇਜ ਕਰ ਸਕਦੇ ਹੋ, ਉਹ ਵੀ ਬਿਨਾਂ ਪੈਸੇ ਖਰਚ ਕੀਤੇ।

ਇਹ ਵੀ ਪੜ੍ਹੋ: ਭਾਰਤੀ ਟੀਵੀ ਚੈਨਲਾਂ 'ਤੇ ਪਾਬੰਦੀ ਲਗਾਉਣ ਲਈ ਬੰਗਲਾਦੇਸ਼ ਹਾਈ ਕੋਰਟ 'ਚ ਰਿੱਟ ਪਟੀਸ਼ਨ ਦਾਇਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News