iOS 17 ਬੀਟਾ ਤੇ iPadOS 17 ਬੀਟਾ ਵਰਜ਼ਨ ਨੂੰ ਇੰਝ ਕਰੋ ਡਾਊਨਲੋਡ, ਬੇਹੱਦ ਆਸਾਨ ਹੈ ਤਰੀਕਾ

06/06/2023 5:25:20 PM

ਗੈਜੇਟ ਡੈਸਕ- ਐਪਲ ਨੇ ਆਪਣੇ ਸਾਲਾਨਾ ਈਵੈਂਟ WWDC 2023 'ਚ ਆਪਣੇ ਨਵੇਂ ਆਪਰੇਟਿੰਗ ਸਿਸਟਮ iOS 17 ਨੂੰ ਲਾਂਚ ਕਰ ਦਿੱਤਾ ਹੈ। iOS 17 ਨੂੰ ਕਈ ਬਦਲਾਵਾਂ ਦੇ ਨਾਲ ਪੇਸ਼ ਕੀਤਾ ਗਿਆ ਹੈ ਜਿਨ੍ਹਾਂ 'ਚ ਜਨਰਲ ਐਪ, ਨੇਮਕਾਰਡ ਸ਼ੇਅਰ, ਆਟੋਕਰੈਕਟ ਅਤੇ ਸਟੈਂਡਬਾਏ ਵਰਗੇ ਫੀਚਰਜ਼ ਸ਼ਾਮਲ ਹਨ। ਐਪਲ ਨੇ ਫਿਲਹਾਲ iOS 17 ਦੀ ਝਲਕ ਹੀ ਦਿਖਾਈ ਹੈ ਅਤੇ ਬੀਟਾ ਵਰਜ਼ਨ ਪੇਸ਼ ਕੀਤਾ ਹੈ ਯਾਨੀ ਸਾਰੇ ਇਸਨੂੰ ਇਸਤੇਮਾਲ ਨਹੀਂ ਕਰ ਸਕਦੇ। ਇਸ ਰਿਪੋਰਟ 'ਚ ਅਸੀਂ ਤੁਹਾਨੂੰ iOS 17 ਬੀਟਾ ਤੇ iPadOS 17 ਬੀਟਾ ਨੂੰ ਡਾਊਨਲੋਡ ਕਰਨ ਦਾ ਤਰੀਕਾ ਦੱਸਾਂਗੇ। ਆਓ ਜਾਣਦੇ ਹਾਂ...

ਇੰਝ ਡਾਊਨਲੋਡ ਕਰੇ iOS 17 ਬੀਟਾ ਤੇ iPadOS 17 ਬੀਟਾ ਡਿਵੈਲਪਰ ਪ੍ਰੀਵਿਊ 

- iOS 17 ਦਾ ਪਹਿਲਾ ਡਿਵੈਲਪਰ ਬੀਟਾ ਉਪਲੱਬਧ ਹੋ ਗਿਆ ਹੈ ਪਰ iOS 17 ਦਾ ਪਬਲਿਕ ਬੀਟਾ ਜੁਲਾਈ 'ਚ ਰਿਲੀਜ਼ ਹੋਵੇਗਾ। 
- ਜੇਕਰ ਤੁਸੀਂ ਪਹਿਲਾਂ ਤੋਂ ਐਪਲ ਡਿਵੈਲਪਰ ਲਈ ਰਜਿਸਟਰਡ ਨਹੀਂ ਹੋ ਤਾਂ 99 ਡਾਲਰ ਯਾਨੀ 8,175.77 ਰੁਪਏ ਖਰਚ ਕੇ ਤੁਹਾਨੂੰ ਪਹਿਲਾਂ ਰਜਿਸਟ੍ਰੇਸ਼ਨ ਕਰਨੀ ਹੋਵੇਗੀ।
- ਇਸਤੋਂ ਬਾਅਦ ਬੀਟਾ ਡਾਊਨਲੋਡ ਕਰਨ ਤੋਂ ਪਹਿਲਾਂ ਆਪਣੇ ਆਈਪੈਡ ਜਾਂ ਆਈਫੋਨ ਦਾ ਪੂਰਾ ਬੈਕਅਪ ਲੈ ਲਓ।
- ਹੁਣ ਆਈਪੈਡ ਜਾਂ ਆਈਫੋਨ ਦੀ ਸੈਟਿੰਗ 'ਚ ਜਾਓ, ਫਿਰ ਜਨਰਲ 'ਚ ਜਾ ਕੇ ਸਾਫਟਵੇਅਰ ਅਪਡੇਟ 'ਤੇ ਕਲਿੱਕ ਕਰੋ।
- ਹੁਣ ਤੁਹਾਨੂੰ ਬੀਟਾ ਅਪਡੇਟਸ ਦਾ ਬਟਨ ਦਿਸੇਗਾ।
- ਹੁਣ ਡਿਵੈਲਪਰ ਬੀਟਾ 'ਤੇ ਕਲਿੱਕ ਕਰੋ ਅਤੇ ਆਪਣੀ ਐਪਲ ਆਈ.ਡੀ. ਰਾਹੀਂ ਲਾਗਇਨ ਕਰੋ।
- ਹੁਣ ਤੁਹਾਨੂੰ iOS 17 ਡਿਵੈਲਪਰ ਬੀਟਾ ਦਿਸ ਜਾਵੇਗਾ।
- ਇਸਨੂੰ ਡਾਊਨਲੋਡ ਅਤੇ ਇੰਸਟਾਲ ਕਰ ਲਓ।


Rakesh

Content Editor

Related News