10050mAh ਦੀ ਬੈਟਰੀ ਨਾਲ ਲਾਂਚ ਹੋਇਆ Honor MagicPad 13 ਟੈਬ

07/14/2023 2:03:30 PM

ਗੈਜੇਟ ਡੈਸਕ- ਆਨਰ ਨੇ ਘਰੇਲੂ ਬਾਜ਼ਾਰ 'ਚ ਆਪਣੇ ਨਵੇਂ ਟੈਬਲੇਟ Honor MagicPad 13 ਨੂੰ ਲਾਂਚ ਕੀਤਾ ਹੈ। Honor MagicPad 13 ਦੇ ਨਾਲ ਸਨੈਪਡ੍ਰੈਗਨ 888 ਪ੍ਰੋਸੈਸਰ ਦੇ ਨਾਲ 16 ਜੀ.ਬੀ. ਤਕ ਰੈਮ ਹੈ। ਇਸਤੋਂ ਇਲਾਵਾ ਇਸ ਵਿਚ 13 ਇੰਚ ਦੀ IMAX TFT LCD ਡਿਸਪਲੇਅ ਹੈ। Honor MagicPad 13 'ਚ 10050mAh ਦੀ ਬੈਟਰੀ ਹੈ।

Honor MagicPad 13 ਦੀ ਕੀਮਤ

Honor MagicPad 13 ਦੇ 8 ਜੀ.ਬੀ. ਰੈਮ ਦੇ ਨਾਲ 256 ਜੀ.ਬੀ. ਸਟੋਰੇਜ ਦੀ ਕੀਮਤ 2,999 ਚੀਨੀ ਯੁਆਨ (ਕਰੀਬ 34,330 ਰੁਪਏ ਹੈ।) ਉਥੇ ਹੀ 12 ਜੀ.ਬੀ. ਰੈਮ ਦੇ ਨਾਲ 256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 3,299 ਚੀਨੀ ਯੁਆਨ (ਕਰੀਬ 37,700 ਰੁਪਏ) ਅਤੇ 16 ਜੀ.ਬੀ. ਰੈਮ ਦੇ ਨਾਲ 512 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 3,699 ਯੁਆਨ (ਕਰੀਬ 42,300 ਰੁਪਏ) ਹੈ। Honor MagicPad 13 ਨੂੰ ਐਜਿਊਰ, ਸਟਾਰ ਗ੍ਰੇਅ ਅਤੇ ਮੂਨਲਾਈਟ ਕਲਰ 'ਚ ਖਰੀਦਿਆ ਜਾ ਸਕੇਗਾ।

Honor MagicPad 13 ਦੇ ਫੀਚਰਜ਼

Honor MagicPad 13 'ਚ 13 ਇੰਚ ਦੀ 2.5ਕੇ ਰੈਜ਼ੋਲਿਊਸ਼ਨ ਵਾਲੀ TFT LCD ਡਿਸਪਲੇਅ ਹੈ ਜਿਸਦਾ ਰਿਫ੍ਰੈਸ਼ ਰੇਟ 144Hz ਹੈ। ਡਿਸਪਲੇਅ ਦੀ ਪੀਕ ਬ੍ਰਾਈਟਨੈੱਸ 700 ਨਿਟਸ ਹੈ। ਇਸਤੋਂ ਇਲਾਵਾ ਇਸ ਵਿਚ HDR10 ਦੇ ਨਾਲ IMAX ਸਰਟੀਫਿਕੇਸ਼ਨ ਵੀ ਹੈ। ਇਸ ਵਿਚ ਸਨੈਪਡ੍ਰੈਗਨ 888 ਪ੍ਰੋਸੈਸਰ, 16 ਜੀ.ਬੀ. ਰੈਮ ਅਤੇ 512 ਜੀ.ਬੀ. ਤਕ ਦੀ ਸਟੋਰੇਜ ਹੈ। ਇਸ ਵਿਚ ਐਂਡਰਾਇਡ 13 ਆਧਾਰਿਤ MagicOS 7.2 ਹੈ।

Honor MagicPad 13 'ਚ 13 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 9 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਫੋਨ 'ਚ 8 ਸਪੀਕਰ ਅਤੇ 4 ਮਾਈਕ੍ਰੋਫੋਨ ਹਨ। ਇਸ ਵਿਚ 3ਡੀ ਸਪੈਸ਼ੀਅਲ ਆਡੀਓ ਦਾ ਵੀ ਸਪੋਰਟ ਹੈ। ਕੁਨੈਕਟੀਵਿਟੀ ਲਈ ਡਿਊਲ ਬੈਂਡ ਵਾਈ-ਫਾਈ 6, ਬਲੂਟੁੱਥ 5.2 ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਹੈ। ਇਸ ਵਿਚ 10050mAh ਦੀ ਬੈਟਰੀ ਹੈ ਜਿਸਦੇ ਨਾਲ 66 ਵਾਟ 66W HONOR SuperCharge ਫਾਸਟ ਚਾਰਜਿੰਗ ਹੈ। ਟੈਬ ਦਾ ਕੁੱਲ ਭਾਰ 660 ਗ੍ਰਾਮ ਹੈ।


Rakesh

Content Editor

Related News