ਹੋਂਡਾ ਟੂ-ਵ੍ਹੀਲਰਜ਼ ਇੰਡੀਆ ਨੇ US ਮਾਰਕੀਟ ਲਈ ਸ਼ੁਰੂ ਕੀਤੀ Navi ਦੀ ਡਿਲਿਵਰੀ
Wednesday, Dec 22, 2021 - 03:54 PM (IST)
ਆਟੋ ਡੈਸਕ– ਹੋਂਡਾ ਟੂ-ਵ੍ਹੀਲਰਜ਼ ਇੰਡੀਆ ਨੇ ਇਸੇ ਸਾਲ ਯੂ.ਐੱਸ. ਮਾਰਕੀਟ ਲਈ Navi ਬਾਈਕ ਦੇ ਐਕਸਪੋਰਟ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਕੰਮ ਇਸੇ ਸਾਲ ਜੁਲਾਈ ’ਚ ਸ਼ੁਰੂ ਹੋਇਆ ਸੀ। ਕੰਪਨੀ ਨੇ ਹੁਣ ਤਕ ਇਸ ਬਾਈਕ ਦੀਆਂ 5000 ਤੋਂ ਜ਼ਿਆਦਾ ਸੀ.ਕੇ.ਡੀ. ਕਿੱਟ ਮੈਕਸੀਕੋ ਭੇਜੀਆਂ ਹਨ। ਹੋਂਡਾ ਨੇ ਇਸ ਸਾਲ ਦੀ ਸ਼ੁਰੂਆਤ ’ਚ ਟੂ-ਵ੍ਹੀਲਰਹੀ ਆਪਣੇ ਨਵੀ ਕ੍ਰਾਸਓਵਰ ਨੂੰ ਯੂ.ਐੱਸ. ’ਚ ਪੇਸ਼ ਕੀਤਾ ਸੀ। ਕੰਪਨੀ ਦਾ ਕਹਿਣਾ ਹੈ ਕਿ ਇਹ ਟੂ-ਵ੍ਹੀਲਰਜ, ਸਕੂਟਰ ਅਤੇ ਮੋਟਰਸਾਈਕਲ ਦੋਵਾਂ ਦਾ ਐਡਵਾਂਟੇਜ ਦਿੰਦੀ ਹੈ।
ਇਸ ਦੌਰਾਨ ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਦੇ ਪ੍ਰਧਾਨ ਅਤੇ ਸੀ.ਈ.ਓ. ਅਤਸੁਸ਼ੀ ਓਗਾਟਾ ਨੇ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਕੰਪਨੀ ਨੇ ਯੂ.ਐੱਸ. ਮਾਰਕੀਟ ਲਈ ਹੋਂਡਾ ਨਵੀ ਦੇ ਐਕਸਪੋਰਟਸ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਕੰਪਨੀ ਦੁਆਰਾ ਇਸ ਟੂ-ਵ੍ਹੀਲਰ ਨੂੰ ਇਕ ਯੂਨੀਕ ਅਤੇ ਡਾਇਨਾਮਿਕ ਸਟਾਈਲ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੋਂਡਾ ਮੈਕਸੀਕੋ ਰਾਹੀਂ ਅਮਰੀਕੀ ਬਾਜ਼ਾਰ ’ਚ ਨਵੀ ਦੀ ਡਿਲਿਵਰੀ ਨੇ ਵਿਦੇਸ਼ੀ ਬਾਜ਼ਾਰਾਂ ’ਚ ਸਾਡੇ ਐਕਸਪੋਰਟ ਪੋਰਟਫੋਲੀਓ ਨੂੰ ਪਹਿਲਾਂ ਨਾਲੋਂ ਜ਼ਿਆਦਾ ਮਜਬੂਤ ਕੀਤਾ ਹੈ ਅਤੇ ਇਕ ਵਾਰ ਫਿਰ ਤੋਂ ਗਲੋਬਲ ਬਾਜ਼ਾਰ ’ਚ ਨਵੇਂ ਸਟੈਂਡਰਡ ਨੂੰ ਸਥਾਪਿਤ ਕਰਨ ਦਾ ਇਕ ਮੌਕਾ ਦਿੱਤਾ ਹੈ।’
ਕੰਪਨੀ ਦਆਰਾ ਇਸ ਟੂ-ਵ੍ਹੀਲਰ ਨੂੰ ਭਾਰਤੀ ਬਾਜ਼ਾਰ ਲਈ ਹੀ ਤਿਆਰ ਕੀਤਾ ਗਿਆ ਸੀ ਪਰ ਹੁਣ ਯੂ.ਐੱਸ. ’ਚ ਇਸ ਨੂੰ ਐਕਸਪੋਰਟ ਕਰਨ ਤੋਂ ਬਾਅਦ ਵੇਖਣ ’ਚ ਆਇਆ ਹੈ ਕਿ ਇਹ ਵਿਦੇਸ਼ਾਂ ’ਚ ਵੀ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਾਲਾਂਕਿ, ਭਾਰਤ ’ਚ ਇਸ ਟੂ-ਵ੍ਹੀਲਰ ਨੂੰ ਕਾਫੀ ਸਮਾਂ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਹੈ।