ਹੀਰੋ ਦੀ ਸਭ ਤੋਂ ਸਸਤੀ ਐਡਵੈਂਚਰ ਬਾਈਕ ਭਾਰਤ ’ਚ ਲਾਂਚ, ਜਾਣੋ ਖੂਬੀਆਂ

05/01/2019 5:15:42 PM

ਆਟੋ ਡੈਸਕ– ਲੰਬੇ ਇੰਤਜ਼ਾਰ ਤੋਂ ਬਾਅਦ ਆਖਰਕਾਰ ਹੀਰੋ ਮੋਟੋਕਾਰਪ ਨੇ ਭਾਰਤ ’ਚ XPulse 200 ਅਤੇ XPulse 200T ਬਾਈਕ ਲਾਂਚ ਕਰ ਦਿੱਤੀ ਹੈ। ਹੀਰੋ XPulse 200 ਦੇ Carb ਵੇਰੀਐਂਟ ਦੀ ਦਿੱਲੀ ’ਚ ਐਕਸ-ਸ਼ੋਅਰੂਮ ਕੀਮਤ 97,000 ਰੁਪਏ ਹੈ। ਉਥੇ ਹੀ XPulse 200 ਦੇ ਫਿਊਲ-ਇੰਜੈਕਟਿਡ ਵੇਰੀਐਂਟ ਦੀ ਦਿੱਲੀ ਐਕਸ-ਸ਼ੋਅਰੂਮ ਕੀਮਤ 1.05 ਲੱਖ ਰੁਪਏ ਹੈ। ਜਦੋਂਕਿ XPulse 200T ਸਿਰਫ Carb ਵੇਰੀਐਂਟ ’ਚ ਆਈ ਹੈ ਅਤੇ ਇਸ ਦੀ ਐਕਸ-ਸ਼ੋਅਰੂਮ ਕੀਮਤ 94,000 ਰੁਪਏ ਹੈ। ਇਸ ਤੋਂ ਇਲਾਵਾ ਕੰਪਨੀ ਨੇ Xtreme 200R ਦਾ ਫੁੱਲੀ ਫੇਅਰਡ ਵਰਜਨ ਵੀ ਲਾਂਚ ਕੀਤਾ ਹੈ, ਜਿਸ ਦਾ ਨਾਂ Xtreme 200S ਹੈ ਅਤੇ ਦਿੱਲੀ ’ਚ ਇਸ ਦੀ ਐਕਸ-ਸ਼ੋਅਰੂਮ ਕੀਮਤ 98,500 ਰੁਪਏ ਹੈ। 

10 ਦਿਨਾਂ ’ਚ ਸ਼ੁਰੂ ਹੋ ਜਾਵੇਗੀ ਡਲਿਵਰੀ 
ਹੀਰੋ ਮੋਟੋਕਾਰਪ ਨੇ ਐਲਾਨ ਕੀਤਾ ਹੈ ਕਿ ਉਹ ਇਨ੍ਹਾਂ ਤਿੰਨਾਂ ਬਾਈਕਸ ਦੀ ਡਲਿਵਰੀ 10 ਦਿਨਾਂ ’ਚ ਸ਼ੁਰੂ ਕਰ ਦੇਵੇਗੀ। ਕੰਪਨੀ ਨੇ ਕਿਹਾ ਹੈ ਕਿ ਦੇਸ਼ ’ਚ ਜ਼ਿਆਦਾਤਰ ਹਿੱਸਿਆਂ ’ਚ ਇਨ੍ਹਾਂ ਦੀ ਡਲਿਵਰੀ ਇਸ ਮਹੀਨੇ ਦੇ ਅੰਤ ਤਕ ਸੁਰੂ ਹੋ ਜਾਣੀ ਚਾਹੀਦੀ ਹੈ। ਹੀਰੋ XPulse 200 ਅਤੇ XPulse 200T ਦੋਵਾਂ ਹੀ ਬਾਈਕ ’ਚ 199.6cc ਦਾ ਸਿੰਗਲ ਸਿਲੰਡਰ, ਏਅਰ ਕੂਲਡ ਇੰਜਣ ਹੈ। ਇਨ੍ਹਾਂ ਬਾਈਕਸ ’ਚ 5-ਸਪੀਡ ਟ੍ਰਾਂਸਮਿਸ਼ਨ ਹੈ। ਬਾਈਕ ’ਚ ਲੱਗਾ ਇੰਜਣ 18 bhp ਦੀ ਪਾਵਰ ਅਤੇ 17Nm ਦਾ ਟਾਰਕ ਪੈਦਾ ਕਰਦਾ ਹੈ। 

ਕੰਪਨੀ ਡੀਲਰਸ਼ਿਪ ’ਚ ਸ਼ੁਰੂ ਹੋ ਚੁੱਕੀ ਹੈ ਬੁਕਿੰਗ
ਜੇਕਰ ਬ੍ਰੇਕਿੰਗ ਸਿਸਟਮ ਦੀ ਗੱਲ ਕਰੀਏ ਤਾਂ XPulse 200 ਅਤੇ XPulse 200T ਦੇ ਫਰੰਟ ’ਚ 276mm ਡਿਸਕ ਬ੍ਰੇਕ ਦਿੱਤੀ ਗਈ ਹੈ, ਜਦੋਂਕਿ ਰੀਅਰ ’ਚ 220mm ਡਿਸਕ ਬ੍ਰੇਕ ਹੈ। ਬਿਹਤਰ ਸੇਫਟੀ ਅਤੇ ਜ਼ਿਆਦਾ ਪ੍ਰਭਾਵੀ ਬ੍ਰੇਕਿੰਗ ਲਈ ਇਨ੍ਹਾਂ ਬਾਈਕਸ ’ਚ ਸਿੰਗਲ ਚੈਨਲ ਐਂਟੀ-ਲਾਕ ਬ੍ਰੇਕਿੰਗ ਸਿਸਟਮ (ABS) ਦਿੱਤਾ ਗਿਆ ਹੈ। ਇਨ੍ਹਾਂ ਦੋਵਾਂ ਬਾਈਕਸ ਲਈ ਦੇਸ਼ ਭਰ ’ਚ ਕੰਪਨੀ ਦੀ ਡੀਲਰਸ਼ਿਪ ’ਚ ਬੁਕਿੰਗ ਸ਼ੁਰੂ ਹੋ ਚੁੱਕੀ ਹੈ। XPulse 200 ਅਤੇ XPulse 200T ’ਚ ਹੀਰੋ ਐਪ ਦੇ ਨਾਲ ਆਲ ਡਿਜੀਟਲ ਇੰਸਟੂਮੈਂਟ ਕਲੱਸਟਰ ਦਿੱਤਾ ਗਿਆ ਹੈ। ਬਾਈਕ ’ਚ ਸਾਰੇ ਐੱਲ.ਈ.ਡੀ. ਹੈੱਡਲੈਂਪ ਹਨ। 

ਹੀਰੋ XPulse 200 ਕੁਲ 5 ਰੰਗਾਂ ’ਚ ਆਈ ਹੈ। Carb ਵੇਰੀਐਂਟ ’ਚ ਦੋ ਕਲਰ ਆਪਸ਼ਨ ਆਏ ਹਨ, ਜਦੋਂਕਿ ਫਿਊਲ-ਇੰਜੈਕਟਿਡ ਵੇਰੀਐਂਟ ’ਚ 3 ਸ਼ੇਡਸ ਲਿਆਏ ਗਏ ਹਨ। ਉਥੇ ਹੀ ਹੀਰੋ XPulse 200T ਕੁਲ ਚਾਰ ਕਲਰ ਆਪਸ਼ੰਸ ’ਚ ਆਈ ਹੈ। ਇਹ ਬਾਈਕ ਕੈਂਡੀ ਬਲੇਜਿੰਗ ਰੈੱਡ, ਬਲੈਕ, ਮੈਟ ਸ਼ੀਲਡ ਗੋਲਡ ਅਤੇ ਮੈਟ ਐਕਸਿਸ ਗ੍ਰੇਅ ’ਚ ਆਈ ਹੈ। 


Related News