ਪੁਰਸ਼ਾਂ ਲਈ ਮਦਦਗਾਰ ਸਾਬਤ ਹੋਵੇਗੀ ਇਹ ਡਿਵਾਈਸ

03/27/2017 11:27:04 AM

ਜਲੰਧਰ- ਸਮਾਰਟਫੋਨ ਨੇ ਰੋਜ਼ਮੱਰਾ ਦੀ ਜ਼ਿੰਦਗੀ ਨੂੰ ਕਾਫੀ ਆਸਾਨ ਬਣਾ ਦਿੱਤਾ ਹੈ। ਖਾਣੇ ਤੋਂ ਲੈ ਕੇ ਟਿਕਟ ਬੁਕਿੰਗ ਕਰਾਉਣ ਤੱਕ ਸਭ ਕੁਝ ਘਰ ਬੈਠੇ ਹੀ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਇਨ੍ਹਾਂ ਸਭ ਸੁਵਿਧਾਵਾਂ ਦੇ ਨਾਲ ਹੁਣ ਤੁਸੀਂ ਘਰ ਬੈਠੇ ਸ਼ੁਕਰਾਣੂ ਵੀ ਟੈਸਟ ਕਰ ਸਕਦੇ ਹੋ ਅਤੇ ਇਸ ਲਈ ਤੁਹਾਨੂੰ ਕਿਸੇ ਲੈਬ ''ਚ ਜਾਣ ਦੀ ਵੀ ਲੋੜ ਨਹੀਂ ਹੈ। ਹਾਰਵਰਡ ਯੂਨੀਵਰਸਿਟੀ ਦੇ ਕੁਝ ਖੋਜਕਾਰਾਂ ਨੇ ਇਕ ਅਜਿਹੀ ਡਿਵਾਈਸ ਵਿਕਸਿਤ ਕੀਤੀ ਹੈ, ਜੋ ਸਮਾਰਟਫੋਨ ਰਾਹੀਂ 5 ਸੈਕੰਡ ਤੋਂ ਵੀ ਘੱਟ ਸਮੇਂ ''ਚ ਘਰ ਬੈਠੇ ਸ਼ੁਕਰਾਣੂ ਦੀ ਗੁਣਵੱਤਾ ਦਾ ਪਤਾ ਲਾਉਣ ''ਚ ਮਦਦ ਕਰੇਗੀ। ਇਨ੍ਹਾਂ ਖੋਜਕਾਰਾਂ ਨੇ ਇਸ ਡਿਵਾਈਸ ਨਾਲ ਕੀਤੇ ਗਏ ਟੈਸਟ ਨੂੰ 98 ਫੀਸਦੀ ਸਹੀ ਦੱਸਿਆ ਹੈ। 
 
ਸਮਾਰਟਫੋਨ ਕੈਮਰੇ ਨਾਲ ਹੋਵੇਗਾ ਵਿਸ਼ਲੇਸ਼ਣ 
ਇਸ ਟੈਸਟ ''ਚ ਇਕ ਐਪ ਅਤੇ ਇਕ ਟੈੱਕ ਫੀਲਡ ਸਮਾਰਟਫੋਨ ਕੇਸ ਦੀ ਵਰਤੋਂ ਕੀਤੀ ਗਈ ਹੈ। ਇਸ ਕੇਸ ''ਚ ਛੋਟੀ ਟਿਊਬ ਦੇ ਨਾਲ ਡਿਸਪੋਜ਼ੇਬਲ ਮਾਈਕ੍ਰੋ ਫਿਊਡਿਕ ਚਿੱਪ ਲਾਈ ਗਈ ਹੈ। ਇਸ ਤੋਂ ਇਲਾਵਾ ਇਸ ਵਿਚ LEDs ਅਤੇ ਲੈੱਨਜ਼ ਮੌਜੂਦ ਹਨ, ਜੋ ਰੌਸ਼ਨੀ ਪੈਣ ''ਤੇ ਸ਼ੁਕਰਾਣੂਆਂ ਨੂੰ ਚਮਕਾਉਂਦੇ ਹਨ। ਇਨ੍ਹਾਂ ਦੇ ਚਮਕਦੇ ਸਮੇਂ ਐਪ ਸਮਾਰਟਫੋਨ ਦੇ ਕੈਮਰੇ ਨਾਲ ਵੀਡੀਓ ਬਣਾਉਂਦੇ ਹੋਏ ਵਿਸ਼ਲੇਸ਼ਣ ਕਰਦੀ ਹੈ ਅਤੇ ਸ਼ੁਕਰਾਣੂਆਂ ਦੀ ਗਿਣਤੀ ਬਾਰੇ 
ਦੱਸਦੀ ਹੈ। 
 
ਸ਼ੁਰੂਆਤੀ ਦੌਰ ''ਚ ਹੈ ਇਹ ਡਿਵਾਈਸ
ਇਸ ਤਕਨੀਕ ਦਾ ਸਿਰਫ ਨੈਗੇਟਿਵ ਸਾਈਨ ਇਹ ਹੈ ਕਿ ਇਹ ਸ਼ੁਕਰਾਣੂਆਂ ਦੀ ਪ੍ਰਜਨਨ ਸਮਰੱਥਾ ਦਾ ਮੁਲਾਂਕਣ ਕਰਨ ਲਈ ਸੰਘਰਸ਼ ਕਰ ਰਹੀ ਹੈ। ਇਹ ਡਿਵਾਈਸ ਫਿਲਹਾਲ ਸ਼ੁਰੂਆਤੀ ਦੌਰ ''ਚ ਹੀ ਹੈ। ਇਸ ਦੇ ਖੋਜਕਾਰਾਂ ਨੇ ਇਹ ਵਿਸ਼ਵਾਸ ਜਤਾਇਆ ਹੈ ਕਿ ਉਹ ਇਸ ਦੀ ਐਲਗੋਰਿਥਮ ਨੂੰ ਹੋਰ ਵੀ ਬਿਹਤਰ ਬਣਾਉਣਗੇ ਅਤੇ ਲੋੜ ਪੈਣ ''ਤੇ ਇਸ ਦੇ ਹਾਰਡਵੇਅਰ ਨੂੰ ਵੀ ਅਪਗ੍ਰੇਡ ਕਰਨਗੇ, ਜਿਸ ਨਾਲ ਡਿਵਾਈਸ ਦੀਆਂ ਹੱਦਾਂ ਨੂੰ ਦੂਰ ਕੀਤਾ ਜਾ ਸਕੇਗਾ। 
 
ਇਕ ਰਿਪੋਰਟ ਮੁਤਾਬਕ ਪੂਰੀ ਦੁਨੀਆ ''ਚ ਕਰੀਬ 3 ਕਰੋੜ (3 ਮਿਲੀਅਨ) ਪੁਰਸ਼ ਫਰਟੀਲਿਟੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਹ ਡਿਵਾਈਸ ਇਨ੍ਹਾਂ ਲੋਕਾਂ ਲਈ ਮਦਦਗਾਰ ਸਾਬਤ ਹੋ ਸਕਦੀ ਹੈ। ਇਹ ਡਿਵਾਈਸ ਮੌਜੂਦਾ ਮਿਲ ਰਹੀਆਂ ਟੈਸਟ ਕਿੱਟਾਂ ਦੇ ਮੁਕਾਬਲੇ ਸਸਤੀ ਹੋਵੇਗੀ ਅਤੇ ਇਸ ਨੂੰ 4.45 ਡਾਲਰ (ਕਰੀਬ 290 ਰੁਪਏ) ਦੀ ਕੀਮਤ ''ਚ ਉਪਲੱਬਧ ਕੀਤਾ ਜਾਵੇਗਾ।

Related News