ਹਾਰਲੇ-ਡੇਵਿਡਸਨ ਦੇ ਸੀ.ਈ.ਓ. ਦਾ ਬਿਆਨ- ਭਵਿੱਖ ’ਚ ਪੂਰੀ ਤਰ੍ਹਾਂ ਇਲੈਕਟ੍ਰਿਕ ਹੋਵੇਗੀ ਕੰਪਨੀ
Friday, Jan 20, 2023 - 05:38 PM (IST)

ਆਟੋ ਡੈਸਕ– ਇਕ ਮੀਡੀਆ ਰਿਪੋਰਟ ਮੁਤਾਬਕ, ਹਾਰਲੇ-ਡੇਵਿਡਸਨ ਦੇ ਸੀ.ਈ.ਓ. ਜੋਚੇਨ ਜਿਤਜ ਨੇ ਖੁਲਾਸਾ ਕੀਤਾ ਹੈ ਕਿ ਕੰਪਨੀ ਭਵਿੱਖ ’ਚ ਪੂਰੀ ਤਰ੍ਹਾਂ ਇਲੈਕਟ੍ਰਿਕ ਪਾਲਿਸੀ ਨੂੰ ਅਪਣਾਉਣ ਵਾਲੀ ਹੈ। ਸੀ.ਈ.ਓ. ਨੇ ਇਕ ਬਿਆਨ ਜਾਰੀ ਕਰਦੇ ਹੋਏ ਇਸ ਗੱਲ ਦੀ ਪੁਸ਼ਟੀਕੀਤੀ ਹੈ ਕਿ ਕੰਪਨੀ ਆਪਣੇ ਪ੍ਰਸਿੱਧ ਵੀ-ਟਵਿਨ ਇੰਜਣ ਦੇ ਪ੍ਰੋਡਕਸ਼ਨ ਦਾ ਕੰਮ ਬੰਦ ਕਰ ਦੇਵੇਗੀ ਅਤੇ ਇਸਤੋਂ ਬਾਅਦ ਸਿਰਫ ਇਲੈਕਟ੍ਰਿਕ ਬਾਈਕਸ ਨੂੰ ਹੀ ਪੇਸ਼ ਕਰੇਗੀ। ਹਾਲਾਂਕਿ, ਕੰਪਨੀ ਕੋਲ ਪਹਿਲਾਂ ਤੋਂ ਹੀ ਆਪਣਾ ਨਵਾਂ ਉਪ-ਬ੍ਰਾਂਡ ਲਾਈਵ-ਵਾਇਰ ਹੈ, ਜੋ ਇਲੈਕਟ੍ਰਿਕ ਮੋਟਰਸਾਈਕਲ ਪੇਸ਼ ਕਰਦਾ ਹੈ।
ਨਾਲ ਹੀ ਅਜਿਹੀ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਕੰਪਨੀ ਆਪਣੇ ਲਾਈਨਅਪ ’ਚ ਕਈ ਨਵੇਂ ਪ੍ਰੋਡਕਟਸ ਜੋੜਨ ਵਾਲੀ ਹੈ, ਜਿਸ ਵਿਚ KYMCO ਦੀ ਮਦਦ ਨਾਲ ਡਿਵੈਲਪ ਕੀਤੇ ਗਏ ਮੋਟਰਸਾਈਕਲਾਂ ਦੀ ਰੇਂਜ ਵੀ ਸ਼ਾਮਲ ਹੋਵੇਗੀ। ਜਾਣਕਾਰੀ ਲਈ ਦੱਸ ਦੇਈਏ ਕਿ ਮੌਜੂਦਾ ਸਮੇਂ ’ਚ ਕੰਪਨੀ ਦੇ ਲਾਈਨਅਪ ’ਚ ਕਈ ਸਾਰੇ ਵੀ-ਟਵਿਨ ਮਾਡਲ ਸ਼ਾਮਲ ਹਨ।