Harley Davidson ਆਪਣੀਆਂ ਨਵੀਆਂ ਬਾਈਕਸ ''ਚ ਦਵੇਗੀ ਇਹ ਇੰਜਣ
Tuesday, Aug 30, 2016 - 11:40 AM (IST)

ਜਲੰਧਰ- ਅਮਰੀਕੀ ਮੋਟਰਸਾਈਕਲ ਨਿਰਮਾਤਾ ਕੰਪਨੀ Harley Davidson ਨੇ ਸਾਲ 2017 ''ਚ ਲਾਂਚ ਹੋਣ ਵਾਲੀ ਟੂਰਿੰਗ ਰੇਂਜ ਲਈ ਨਵੇਂ ਇੰਜਣ ਬਣਾਏ ਹਨ ਜਿਨ੍ਹਾਂ ਨੂੰ 107 ਅਤੇ 114 ਨਾਂ ਦਿੱਤਾ ਹੈ। ਇਨ੍ਹਾਂ ''ਚ ਕੰਪਨੀ ਨੇ 4 valves ਹਰੇਕ ਸਿਲੰਡਰ ''ਚ ਲਗਾਏ ਹਨ ਮਤਲਬ ਕੁੱਲ ਮਿਲਾ ਕੇ 8 valves ਲੱਗੇ ਹਨ ਜੋ ਪਹਿਲਾਂ ਨਾਲੋਂ ਜ਼ਿਆਦਾ ਤਾਕਤ ਦੇਣਗੇ।
ਇਸ ਇੰਜਣ ਨੂੰ ਆਇਲ-ਕੂਲਡ ਅਤੇ ਏਅਰ ਕੂਲਡ ਵਿਕਲਪ ''ਚ ਫਿੱਟ ਕੀਤਾ ਜਾਵੇਗਾ। ਕੰਪਨੀ ਨੇ ਦਾਅਵਾ ਕਰਦੇ ਹੋਏ ਕਿਹਾ ਹੈ ਕਿ ਇਹ ਨਵੇਂ ਇੰਜਣ ਵਧੀਆ ਸਾਊਂਡ, ਜ਼ਿਆਦਾ ਓਵਰਟੇਕਿੰਗ ਪਾਵਰ ਅਤੇ ਬਿਹਤਰ ਰਿਫਾਇਨਮੈਂਟ ਦੇ ਮਾਮਲੇ ''ਚ ਪਹਿਲਾਂ ਨਾਲੋਂ ਬਿਹਤਰ ਹੋਣਗੇ ਅਤੇ ਇਹ ਇੰਜਣ 10% ਜ਼ਿਆਦਾ ਟਾਰਕ ਪੈਦਾ ਕਰੇਗਾ। ਪਵਰ ਦੀ ਗੱਲ ਕੀਤੀ ਜਾਵੇ ਤਾਂ Harley Davidson Milwaukee-Eight 107 ਇੰਜਣ 1,745 cc ਸਮਰਥਾ ਨਾਲ ਲੈਸ ਹੈ ਜਦੋਂਕਿ Milwaukee-Eight 114 ਦੀ ਗੱਲ ਕੀਤੀ ਜਾਵੇ ਤਾਂ ਇਹ 1,870 cc ਸਮਰਥਾ ਦਾ ਬਣਾਇਆ ਗਿਆ ਹੈ।