ਹੈਕਰਾਂ ਦੇ ਨਿਸ਼ਾਨੇ ’ਤੇ MS Office ਯੂਜ਼ਰਸ, 62 ਦੇਸ਼ਾਂ ਨੂੰ ਬਣਾਇਆ ਨਿਸ਼ਾਨਾ

07/08/2020 5:20:30 PM

ਗੈਜੇਟ ਡੈਸਕ– ਮਾਈਕ੍ਰੋਸਾਫਟ ਆਫਿਸ ਯੂਜ਼ਰਸ ਹੈਕਰਾਂ ਦੇ ਨਿਸਾਨੇ ’ਤੇ ਹਨ। ਮਾਈਕ੍ਰੋਸਾਫਟ ਮੁਤਾਬਕ, ਹੈਕਰਾਂ ਨੇ 62 ਦੇਸ਼ਾਂ ’ਚ ਯੂਜ਼ਰਸ ਨੂੰ ਟਾਰਗੇਟ ਕੀਤਾ ਹੈ। ਜਾਣਕਾਰੀ ਮੁਤਾਬਕ, ਹੈਕਰ ਦਸੰਬਰ 2019 ਤੋਂ MS Office ਯੂਜ਼ਰਸ ਨੂੰ ਨਿਸ਼ਾਨਾ ਬਣਾ ਰਹੇ ਹਨ। ਮੌਜੂਦਾ ਸਮੇਂ ’ਚ ਕੋਰੋਨਾ ਵਾਇਰਸ ਪੈਂਡੇਮਿਕ ਦਾ ਝਾਂਸਾ ਦੇ ਕੇ ਫਿਸ਼ਿੰਗ ਈਮੇਲ ਰਾਹੀਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜੇਕਰ ਤੁਸੀਂ ਵੀ ਐੱਮ.ਐੱਸ. ਆਫਿਸ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਫਰਜ਼ੀ ਈਮੇਲ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਮਾਈਕ੍ਰੋਸਾਫਟ ਨੇ ਮੰਗਲਵਾਰ ਨੂੰ ਆਪਣੇ ਇਕ ਬਲਾਗ ਪੋਸਟ ’ਚ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਕਿਹਾ ਕਿ ਇਹ ਸਕੈਮ ਵੱਡੇ ਪੱਧਰ ’ਤੇ ਕਰਨ ਦੀ ਕੋਸ਼ਿਸ਼ ਹੈਕਰ ਕਰ ਰਹੇ ਸਨ ਜਿਸ ਨਾਲ ਕਈ ਮਿਲੀਅਨ ਮਾਈਕ੍ਰੋਸਾਫਟ ਆਫਿਸ 365 ਯੂਜ਼ਰ ਸ਼ਿਕਾਰ ਬਣ ਸਕਦੇ ਸਨ। 

ਲੱਖਾਂ ਯੂਜ਼ਰਸ ਨੂੰ ਨਿਸ਼ਾਨਾ ਬਣਾਉਣ ਦੀ ਫ਼ਿਰਾਕ ’ਚ ਹੈਕਰ
ਮਾਈਕ੍ਰੋਸਾਫਟ ਨੇ ਆਪਣੇ ਬਲਾਗ ਪੋਸਟ ’ਚ ਦੱਸਿਆ ਕਿ ਇਸ ਫਿਸ਼ਿੰਗ ਕੈਂਪੇਨ ਨੂੰ ਕਾਫੀ ਵੱਡੇ ਪੱਧਰ ’ਤੇ ਅੰਜ਼ਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਾਅਲਸਾਜ਼ਾਂ ਨੇ ਇਕ ਹਫ਼ਤੇ ’ਚ ਹੀ ਕਈ ਲੱਖ ਮਾਈਕ੍ਰੋਸਾਫਟ ਆਫਿਸ 365 ਯੂਜ਼ਰਸ ਦੇ ਅਕਾਊਂਟ ’ਚ ਸੰਨ੍ਹ ਲਗਾਉਣ ਦੀ ਕੋਸ਼ਿਸ਼ ਕੀਤੀ। 

ਬਿਜ਼ਨੈੱਸ ਲੀਡਰਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ ਹੈਕਰ
ਇਸ ਫਿਸ਼ਿੰਗ ਕੈਂਪੇਨ ਰਾਹੀਂ ਮਾਈਕ੍ਰੋਸਾਫਟ ਯੂਜ਼ਰਸ ਦੁਨੀਆ ਭਰ ਦੇ ਕਈ ਬਿਜ਼ਨੈੱਸ ਲੀਡਰਾਂ ਦੇ ਐੱਮ.ਐੱਸ. ਆਫਿਸ ਅਕਾਊਂਟ ’ਚ ਸੰਨ੍ਹ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਬਿਜ਼ਨੈੱਸਮੈਨ ਦੇ ਵਾਇਰ ਟਰਾਂਸਫਰ ’ਤੇ ਵੀ ਹੈਕਰਾਂ ਦੀ ਨਜ਼ਰ ਸੀ। 

ਹੈਕਰਾਂ ’ਤੇ ਮਾਈਕ੍ਰੋਸਾਫਟ ਨੇ ਕੱਸੀ ਲਗਾਮ
ਮਾਈਕ੍ਰੋਸਾਫਟ ਨੇ ਆਪਣੇ ਬਲਾਗ ਪੋਸਟ ’ਚ ਦੱਸਿਆ ਕਿ ਕੋਰਟ ਤੋਂ ਮਨਜ਼ੂਰੀ ਲੈ ਕੇ ਹੈਕਰਾਂ ਵਲੋਂ ਇਸਤੇਮਾਲ ਕੀਤੇ ਜਾ ਰਹੇ ਡੋਮੇਨ ਨੂੰ ਟੇਕ ਓਵਰ ਕਰ ਲਿਆ। ਇਨ੍ਹਾਂ ਡੋਮੇਨ ਦਾ ਇਸਤੇਮਾਲ ਯੂਜ਼ਰਸ ਨੂੰ ਫਿਸ਼ਿੰਗ ਈਮੇਲ ਭੇਜਣ ਲਈ ਕੀਤਾ ਜਾ ਰਿਹਾ ਸੀ। 

ਫਰਜ਼ੀ ਈਮੇਲ ਭੇਜ ਰਹੇ ਹੈਕਰ
ਮਾਈਕ੍ਰੋਸਾਫਟ ਮੁਤਾਬਕ, ਹੈਕਰ ਯੂਜ਼ਰਸ ਨੂੰ ਫਸਾਉਣ ਲਈ ਫਰਜ਼ੀ ਡੋਮੇਨਸ ਦਾ ਇਸਤੇਮਾਲ ਕਰਕੇ ਈਮੇਲ ਕਰਦੇ ਹਨ ਜਿਨ੍ਹਾਂ ’ਚ ਉਹ ਖੁਦ ਨੂੰ ਕਿਸੇ ਵੱਡੀ ਕੰਪਨੀ ਦਾ ਕਾਮਾ ਦੱਸਦੇ ਹਨ। ਈਮੇਲ ਰਾਹੀਂ ਹੈਕਰ ਐਪਲੀਕੇਸ਼ੰਸ ਭੇਜਦੇ ਹਨ। ਕੰਪਨੀ ਮੁਤਾਬਕ ਇਹ ਐਪਲੀਕੇਸ਼ੰਸ ਕਾਫੀ ‘ਫੈਮਲੀਅਰ ਲੁਕਿੰਗ’ ਹੁੰਦੀਆਂ ਹਨ। ਇਨ੍ਹਾਂ ਦੇ ਝਾਂਸੇ ’ਚ ਆਉਣ ਵਾਲੇ ਯੂਜ਼ਰਸ ਅਣਜਾਣੇ ’ਚ ਆਪਣੇ ਐੱਮ.ਐੱਸ. ਆਫਿਸ 365 ਦੇ ਅਕਾਊਂਟ ਦਾ ਐਕਸੈਸ ਹੈਕਰਾਂ ਨੂੰ ਦੇ ਬੈਠਦੇ ਹਨ। 


Rakesh

Content Editor

Related News