ਫਿਟਨੈੱਸ ਬੈਂਡ ਦੀ ਮਦਦ ਨਾਲ ਤੁਹਾਡੀ ਲੋਕੇਸ਼ਨ ਜਾਣ ਸਕਦੇ ਹਨ ਹੈਕਰ, ਇੰਝ ਬਚੋ

07/20/2019 12:59:57 PM

ਗੈਜੇਟ ਡੈਸਕ– ਜੇਕਰ ਸਿਹਤ ਦਾ ਧਿਆਨ ਰੱਖਣ ਜਾਂ ਫਿਰ ਟੈਕਨਾਲੋਜੀ ਨਾਲ ਜੁੜੇ ਰਹਿਣ ਲਈ ਫਟਨੈੱਸ ਬੈਂਡ ਜਾਂ ਸਮਾਰਟ ਬੈਂਡ ਪਹਿਨਦੇ ਹੋ ਤਾਂ ਤੁਹਾਨੂੰ ਅਲਰਟ ਰਹਿਣ ਦੀ ਲੋੜ ਹੈ। ਬਲੂਟੁੱਥ ਨਾਲ ਜੁੜੀ ਇਕ ਖਾਮੀ ਦੇ ਚੱਲਦੇ ਤੁਹਾਡੇ ਫਿਟਨੈੱਸ ਬੈਂਡ ਨੂੰ ਟ੍ਰੈਕ ਕਰਕੇ ਹੈਕਰ ਤੁਹਾਡੀ ਲੋਕੇਸ਼ਨ ਦਾ ਪਤਾ ਲਗਾ ਸਕੇਦ ਹਨ। ਬੋਸਟਨ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਹਾਲ ਹੀ ’ਚ ਖੁਲਾਸਾ ਕੀਤਾ ਹੈ ਕਿ ਹਾਈ-ਪ੍ਰੋਫਾਇਲ ਬਲੂਟੁੱਥ ਗੈਜੇਟਸ ਦੀ ਮਦਦ ਨਾਲ ਹੈਕਰ ਤੁਹਾਡੀ ਲੋਕੇਸ਼ਨ ਜਾਣ ਸਕਦੇ ਹਨ। ਇਸ ਤਰ੍ਹਾਂ ਹੈਕਰਾਂ ਦੁਆਰਾ ਬਲੂਟੁੱਥ ਡਿਵਾਈਸ ਦੀ ਦੁਰਵਰਤੋਂ ਕਿਸੇ ਨੂੰ ਪਰੇਸ਼ਾਨ ਕਰਨ, ਨਜ਼ਰ ਰੱਖਣ ਜਾਂ ਅਪਰਾਧ ਕਰਨ ਲਈ ਵੀ ਕੀਤੀ ਜਾ ਸਕਦੀ ਹੈ। 

ਜਦੋਂ ਦੋ ਬਲੂਟੁੱਥ ਡਿਵਾਈਸ ਕੁਨੈਕਟ ਹੁੰਦੇ ਹੋ ਤਾਂ ਇਕ ਸੈਂਟਰਲ ਪਾਰਟ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਦੂਜਾ ਡਿਵਾਈਸ ਪੇਰਿਫੇਰਲ ਦੀ ਭੂਮਿਕਾ ’ਚ ਹੁੰਦਾ ਹੈ। ਪੇਰਿਫੇਰਲ ਡਿਵਾਈਸ ਇਸ ਕੁਨੈਕਸ਼ਨ ਨਾਲ ਜੁੜਿਆ ਸਾਰਾ ਡਾਟਾ ਅਤੇ (ਆਈ.ਪੀ. ਐਡਰੈੱਸ ਵਰਗਾ) ਰੈਂਡਮਾਈਜ਼ਡ ਐਡਰੈੱਸ ਸੈਂਟਰਲ ਡਿਵਾਈਸ ਨੂੰ ਭੇਜਦਾ ਹੈ। ਹਾਲਾਂਕਿ, ਹੁਣ ਸਾਹਮਣੇ ਆਇਆ ਹੈ ਕਿ ਇਸ ਜਾਣਕਾਰੀ ਨੂੰ ‘ਸਨਿਫਰ’ ਐਲਗੋਰਿਦਮ ਦੀ ਮਦਦ ਨਾਲ ਡਿਕੋਡ ਕੀਤਾ ਜਾ ਸਕਦਾ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਪੇਰਿਫੇਰਲ ਡਿਵਾਈਸ ਵਲੋਂ ਭੇਜਿਆ ਗਿਆ ਰੈਂਡਮਾਈਜ਼ਡ ਐਡਰੈੱਸ ਵਾਰ-ਵਾਰ ਰਿਕੰਫਿਗਰ ਹੁੰਦਾ ਰਹਿੰਦਾ ਹੈ। ਇਸ ਦੀ ਮਦਦ ਨਾਲ ਸਨਿਫਰ ਐਲਗੋਰਿਦਮ ਬਲੂਟੁੱਥ ਕੁਨੈਕਸ਼ਨ ਦੀ ਪਛਾਣ ਕਰ ਸਕਦਾ ਹੈ।

ਐਂਡਰਾਇਡ ਡਿਵਾਈਸ ਹਨ ਸੇਫ
ਹੈਕਰ ਇਸ ਤਰ੍ਹਾਂ ਕੋਈ ਪਰਸਨਲ ਜਾਣਕਾਰੀ ਤਾਂ ਜੁਟਾ ਸਕਦੇ ਪਰ ਥਰਡ ਪਾਰਟੀ ਇਨ੍ਹਾਂ ਡਿਵਾਈਸਿਜ਼ ਦਾ ਇਸਤੇਮਾਲ ਕਰ ਰਹੇ ਲੋਕਾਂ ਨੂੰ ਆਸਾਨੀ ਨਾਲ ਟ੍ਰੈਕ ਕਰ ਸਕਦੀਆਂ ਹਨ। ਇਹ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਜ਼ਿਆਦਾਤਰ ਯੂਜ਼ਰਜ਼ ਆਪਣੇ ਸਮਾਰਟ ਬੈਂਡ, ਹੈੱਡਫੋਨਜ਼ ਜਾਂ ਬਾਈ ਡਿਵਾਈਸਿਜ਼ ਨਾਲ ਕੁਨੈਕਟ ਕਰਦੇ ਹਨ। ਕਿਹਾ ਗਿਆ ਹੈ ਕਿ ਹੈਕਰ ਕਿਸੇ ਵੀ ਬਲੂਟੁੱਥ ਇਨੇਬਲਡ ਡਿਵਾਈਸ ਨੂੰ ਟ੍ਰੈਕ ਕਰ ਸਕਦੇ ਹਨ, ਚਾਹੇ ਇਹ ਕੋਈ ਫੋਨ ਹੋਵੇ, ਸਮਾਰਟਫੋਨ ਜਾਂ ਹੈੱਡਫੋਨ ਹੋਵੇ। ਹਾਲਾਂਕਿ, ਖੋਜਕਾਰਾਂ ਦਾ ਕਹਿਣਾ ਹੈ ਕਿ ਸਿਰਫ ਆਈ.ਓ.ਐੱਸ. ਅਤੇ ਵਿੰਡੋਜ਼ 10 ਡਿਵਾਈਸਿਜ਼ ਨੂੰ ਟ੍ਰੈਕ ਕੀਤਾ ਜਾ ਸਕਦਾ ਹੈ ਅਤੇ ਐਂਡਰਾਇਡ ਡਿਵਾਈਸ ਇਸ ਗਲਿੱਚ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਹ ਇਕ ਵੱਡੇ ਯੂਜ਼ਰਬੇਸ ਲਈ ਰਾਹਤ ਦੀ ਗੱਲ ਹੈ। 

ਇਹ ਹੈ ਬਚਣ ਦਾ ਤਰੀਕਾ
ਫਿਟਬਿਟ ਡਿਵਾਈਸ ਆਪਣਾ ਯੂਨੀਕ ਐਡਰੈੱਸ ਵਾਰ-ਵਾਰ ਅਪਡੇਟ ਨਹੀਂ ਕਰਦੇ, ਇਸ ਲਈ ਉਨ੍ਹਾਂ ਨੂੰ ਟ੍ਰੈਕ ਕਰਨਾ ਜ਼ਿਆਦਾ ਆਸਾਨ ਹੈ। ਅਜਿਹੇ ’ਚ ਸਵਾਲ ਹੈ ਕਿ ਯੂਜ਼ਰਜ਼ ਕੀ ਕਰਨ? ਤਾਂ ਫਿਲਹਾਲ ਤੁਹਾਨੂੰ ਬਲੂਟੁੱਥ ਗੈਜੇਟਸ ਸੁੱਟਣ ਦੀ ਲੋੜ ਨਹੀਂ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਇਸ ਬਗ ਤੋਂ ਬਲੂਟੁੱਥ ਨੂੰ ਆਸਾਨੀ ਨਾਲ ਆਫ ਅਤੇ ਆਨ ਕਰਕੇ ਬਚਿਆ ਜਾ ਸਕਦਾ ਹੈ। ਅਜਿਹਾ ਕਰਨ ’ਤੇ ਤੁਸੀਂ ਨਵਾਂ ਕੁਨੈਕਸ਼ਨ ਤਿਆਰ ਕਰੋਗੇ ਅਤੇ ਸਾਰੀ ਇਨਫਾਰਮੇਸ਼ਨ ਰਿਕੰਫਿਗਰ ਹੋ ਜਾਵੇਗੀ। ਇਕ ਵਾਰ ਪੁਰਾਣਾ ਬਲੂਟੁੱਥ ਕੁਨੈਕਸ਼ਨ ਖਤਮ ਹੋਣ ਤੋਂ ਬਾਅਦ ਤੁਹਡੇ ਆਈ.ਓ.ਐੱਸ. ਜਾਂ ਵਿੰਡੋਜ਼ 10 ਡਿਵਾਈਸ ਨੂੰ ਕੋਈ ਥਰਡ ਪਾਰਟੀ ਟ੍ਰੈਕ ਨਹੀਂ ਕਰ ਸਕੇਗੀ। 


Related News