ਸਰਕਾਰ ਹਰ ਘਰ ’ਚ ਲੱਗਾ ਰਹੀ ਫ੍ਰੀ ਸੋਲਰ ਪੈਨਲ, ਜਾਣੋ ਵਾਇਰਲ ਵਟਸਐਪ ਮੈਸੇਜ ਦਾ ਸੱਚ

09/19/2020 7:53:48 PM

ਗੈਜੇਟ ਡੈਸਕ—ਵਟਸਐਪ ’ਤੇ ਭਾਰਤ ਸਰਕਾਰ ਦੀ ਨਵੀਂ ਸਕੀਮ ਦੇ ਬਾਰੇ ’ਚ ਇਕ ਨਵਾਂ ਮੈਸੇਜ ਵਾਇਰਲ ਹੋ ਰਿਹਾ ਹੈ। ਇਸ ਮੈਸੇਜ ’ਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਸਰਕਾਰ ਦੇਸ਼ ਦੇ ਨਾਗਰਿਕਾਂ ਲਈ ਮੁਫਤ ਸੋਲਰ ਪੈਨਲ ਸਕੀਮ ਚੱਲਾ ਰਹੀ ਹੈ। ਦੱਸ ਦੇਈਏ ਕਿ ਇਹ ਵਟਸਐਪ ਮੈਸੇਜ ਫਰਜ਼ੀ ਹੈ ਅਤੇ ਤੁਹਾਨੂੰ ਇਸ ਦੇ ਲਾਲਚ ’ਚ ਨਹੀਂ ਪੈਣਾ ਚਾਹੀਦਾ। ਪੀ.ਆਈ.ਬੀ. (ਪ੍ਰੈੱਸ ਇਨਫਾਰਮੇਸ਼ਨ ਬਿਊਰੋ) ਫਾਸਟ ਚੈੱਕ ਦੇ ਆਫੀਸ਼ੀਅਲ ਟਵਿੱਟਰ ਅਕਾਊਂਟ ’ਤੇ ਇਸ ਵਾਇਰਲ ਮੈਸੇਜ ਦੇ ਦਾਅਵੇ ਦੀ ਸੱਚਾਈ ਦੱਸੀ ਗਈ ਹੈ। ਇਸ ਅਕਾਊਂਟ ’ਤੇ ਪੀ.ਆਈ.ਬੀ. ਨੇ ਸਰਕਾਰ ਵੱਲੋਂ ਅਜਿਹੀ ਕਿਸੇ ਵੀ ਸਕੀਮ ਚਲਾਏ ਜਾਣ ਦਾ ਖੰਡਨ ਕੀਤਾ ਹੈ ਅਤੇ ਯੂਜ਼ਰਸ ਨੂੰ ਇਸ ਤਰ੍ਹਾਂ ਦੇ ਦਾਅਵਿਆਂ ’ਤੇ ਭਰੋਸਾ ਨਾ ਕਰਨ ਦੀ ਸਲਾਹ ਦਿੱਤੀ ਹੈ।

ਵਟਸਐਪ ’ਤੇ ਵਾਇਰਲ ਹੋ ਰਹੇ ਮੈਸੇਜ ’ਚ ਕਿਹਾ ਜਾ ਰਿਹਾ ਹੈ ਕਿ ਸਰਕਾਰ ਬਿਨਾਂ ਕੋਈ ਪੈਸੇ ਦਿੱਤੇ ਅਤੇ ਇਕ ਫਰਮ ਭਰਨ ’ਤੇ ਸਾਰੇ ਘਰਾਂ ਨੂੰ ਸੋਲਰ ਪੈਨਲ ਮੁਫਤ ਦੇ ਰਹੀ ਹੈ। ਇਸ ਮੈਸੇਜ ’ਚ ਕਥਿਤ ਫਾਰਮ ਦਾ ਲਿੰਕ ਵੀ ਅਟੈਚਡ ਹੈ ਅਤੇ ਯੂਜ਼ਰਸ ਇਸ ’ਤੇ ਲਿੰਕ ਕਰਨ ਨਾਲ ਆਨਲਾਈਨ ਫਰਾਡ ਦਾ ਸ਼ਿਕਾਰ ਬਣ ਸਕਦੇ ਹਨ। ਵਟਸਐਪ ’ਤੇ ਭੇਜਿਆ ਜਾ ਰਿਹਾ ਇਹ ਮੈਸੇਜ ਵਾਇਰਲ ਹੋ ਰਿਹਾ ਹੈ ਅਤੇ ਇਸ ਨੂੰ ਵਟਸਐਪ ’ਤੇ ਲਗਾਤਾਰ ਫਾਰਵਰਡ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਵਟਸਐਪ ’ਤੇ ਲਗਾਤਾਰ ਗਲਤ ਜਾਣਕਾਰੀ ਵਾਲੇ ਮੈਸੇਜ ਦੀ ਸਮੱਸਿਆ ਵਧ ਰਹੀ ਹੈ।

ਖਾਸਤੌਰ ’ਤੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਇਨ੍ਹਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ। ਦੱਸ ਦੇਈਏ ਕਿ ਹਾਲ ਹੀ ’ਚ ਫੇਕ ਮੈਸੇਜ ਨੂੰ ਰੋਕਣ ਦੇ ਚੱਲਦੇ ਫੇਸਬੁੱਕ ਦੇ ਮਾਲਿਕਾਨਾ ਹੱਕ ਵਾਲੇ ਇਸ ਐਪ ਨੇ ਫਾਰਵਡੇਡ ਮੈਸੇਜ ਦੀ ਲਿਮਿਟ ਵੀ ਘੱਟ ਕਰ ਦਿੱਤੀ ਸੀ। ਕੋਰੋਨਾ ਨਾਲ ਜੁੜੀ ਫੇਕ ਨਿਊਜ਼ ਨੂੰ ਰੋਕਣ ਲਈ ਵਟਸਐਪ ਅਤੇ ਭਾਰਤ ਸਰਕਾਰ ਨੇ MyGov Corona Helpdesk ਨਾਂ ਨਾਲ ਚੈਟਬਾਟ ਵੀ ਲਾਂਚ ਕੀਤਾ ਸੀ। ਇਸ ਚੈਟਬਾਟ ਦਾ ਮਕੱਸਦ ਲੋਕਾਂ ਨੂੰ ਕੋਰੋਨਾ ਦੇ ਬਾਰੇ ’ਚ ਜਾਗਰੂਕ ਕਰਨਾ ਅਤੇ ਗਲਤ ਜਾਣਕਾਰੀ ਨੂੰ ਦੂਰ ਕਰਨਾ ਹੈ। 


Karan Kumar

Content Editor

Related News