ਗੂਗਲ ਦੇ ''ਨਾਓ ਆਨ ਟੈਪ'' ਲਈ ਨਵਾਂ ਅਪਡੇਟ ਜਾਰੀ, ਐਡ ਹੋਏ ਦੋ ਖਾਸ ਫੀਚਰ
Friday, Jun 03, 2016 - 01:32 PM (IST)
ਜਲੰਧਰ— ਗੂਗਲ ਨੇ ਜਦੋਂ ਪਿਛਲੇ ਸਾਲ ਐਂਡ੍ਰਾਇਡ 6.0 ਮਾਰਸ਼ਮੈਲੋ ਲਾਂਚ ਕੀਤਾ ਸੀ ਤਾਂ ''ਨਾਓ ਆਨ ਟੈਪ'' ਇਸ ਦਾ ਸਭ ਤੋਂ ਅਹਿਮ ਫੀਚਰ ਮੰਨਿਆ ਗਿਆ ਸੀ। ਇਹ ਗੂਗਲ ਦਾ ਸਰਚ ਫੀਚਰ ਹੈ ਜੋ ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਅਧਾਰਿਤ ਸਮਾਰਟਫੋਨ ''ਚ ਹੋਮ ਬਟਨ ''ਤੇ ਹੋਲਡ ਕਰਨ ''ਤੇ ਐਕਟਿਵ ਹੋ ਜਾਂਦਾ ਹੈ। ਇਹ ਫੀਚਰ ਉਸ ਸਕ੍ਰੀਨ ''ਚ ਖੁਲ੍ਹੇ ਟਾਪਿਕ ਨਾਲ ਸੰਬੰਧਿਤ ਜਾਣਕਾਰੀ ਦਿੰਦਾ ਹੈ। ਇਹ ਕਿਸੇ ਵੀ ਐਪ ਦੇ ਅੰਦਰ ਕੰਮ ਕਰਦਾ ਹੈ ਅਤੇ ਆਪਣੇ ਆਪ ਹੀ ਸਕ੍ਰੀਨ ''ਤੇ ਮੌਜੂਦ ਕੰਟੈਂਟ ਨਾਲ ਸੰਬੰਧਿਤ ਸਰਚ ਨਤੀਜੇ ਨੂੰ ਦਿਖਾਉਂਦਾ ਹੈ।
ਗੂਗਲ ਨੇ ਬੁੱਧਵਾਰ ਨੂੰ ਆਪਣੇ ''ਨਾਓ ਆਨ ਟੈਪ'' ਲਈ ਅਪਡੇਟ ਜਾਰੀ ਕੀਤਾ ਹੈ। ਨਵੇਂ ਅਪਡੇਟ ''ਚ ਸਿਸਟਮ ਵਾਈਡ ਡਿਕਸ਼ਨਰੀ ਅਤੇ ਸਰਚ ਬਾਏ ਇਮੇਜ ਫੀਚਜ ਦਿੱਤੇ ਗਏ ਹਨ। ਲੇਟੈਸਟ ਅਪਡੇਟ ਤੋਂ ਬਾਅਦ ਗੂਗਲ ਸਰਚ ਯੂਜ਼ਰ ਨੂੰ ਸਿਰਫ ਟੈਕਸਟ ਸਿਲੈਕਟ ਕਰਨ ''ਤੇ ਹੀ ਸੰਬੰਧਿਤ ਜਾਣਕਾਰੀ ਦੇ ਦੇਵੇਗਾ। ਗੂਗਲ ਹੁਣ ਉਸ ਸਿਲੈਕਟ ਕੀਤੇ ਗਏ ਟੈਕਸਟ ਦਾ ਮਤਲਬ ਵੀ ਦੱਸੇਗਾ ਅਤੇ ਉਸ ਨਾਲ ਸੰਬੰਧਿਤ ਐਪਸ ਬਾਰੇ ਵੀ। ਗੂਗਲ ਦਾ ਕਹਿਣਾ ਹੈ ਕਿ ''ਨਾਓ ਆਨ ਟੈਪ'' ਦੇ ਨਵੇਂ ਅਪਡੇਟ ਹਰ ਥਾਂ ਉਪਲੱਬਧ ਹਨ। ਪਰ ਜਾਣਕਾਰੀ ਦਿੱਤੀ ਗਈ ਹੈ ਕਿ ਅਜੇ ਸ਼ਬਦਾਂ ਦੇ ਅਰਥ ਸਿਰਫ ਅੰਗਰੇਜੀ ''ਚ ਦੱਸੇ ਜਾਣਗੇ। ਚੰਗੀ ਖਬਰ ਇਹ ਵੀ ਹੈ ਕਿ ਆਉਣ ਵਾਲੇ ਹਫਤਿਆਂ ''ਚ ਹੋ ਭਾਸ਼ਾ ''ਚ ਵੀ ਸ਼ਬਦਾਂ ਦੇ ਅਰਥ ਦੱਸੇ ਜਾਣਗੇ।
ਅਪਡੇਟ ''ਚ ਜੋ ਇਕ ਹੋਰ ਨਵਾਂ ਫੀਚਰ ਦਿੱਤਾ ਗਿਆ ਹੈ ਉਹ ਤਸਵੀਰਾਂ ਨਾਲ ਸੰਬੰਧਿਤ ਹੈ। ਹੁਣ ਯੂਜ਼ਰ ਬੇਹੱਦ ਹੀ ਆਸਾਨੀ ਨਾਲ ਤਸਵੀਰ ''ਚ ਨਜ਼ਰ ਆ ਰਹੇ ਲੋਕੇਸ਼ਨ ਬਾਰੇ ਜਾਣ ਸਕਣਗੇ। ਇਸ ਲਈ ਹੋਮ ਬਟਨ ਨੂੰ ਕੁਝ ਦੇਰ ਲਈ ਦਬਾਅ ਕੇ ਰੱਖਣਾ ਪਵੇਗਾ। ਇਹ ਫੀਚਰ ਵੀ ਸਾਰੇ ਐਪਸ ਨਾਲ ਕੰਮ ਕਰੇਗਾ।
ਇਸ ਤੋਂ ਇਲਾਵਾ ਗੂਗਲ ਕੈਮਰਾ ਐਪ ਰਾਹੀਂ ਰਿਅਲ ਟਾਈਮ ਕੰਟੈਕਸਚੁਅਲ ਜਾਣਕਾਰੀ ਮੁਹੱਈਆ ਕਰਾਏਗੀ। ਕੰਪਨੀ ਨੇ ਦੱਸਿਆ ਹੈ ਕਿ ਯੂਜ਼ਰ ਹੁਣ ਕੈਮਰਾ ਐਪ ਰਾਹੀਂ ਸਕ੍ਰੀਨ ''ਤੇ ਦਿਸ ਰਹੀ ਲੋਕੇਸ਼ਨ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਣਗੇ।
