ਗੂਗਲ ਆਪਣੇ ਕ੍ਰੋਮ ਲਈ ਬਲੋਕ ਕਰਨ ਜਾ ਰਹੀ ਹੈ Adobe Flash

Thursday, Aug 11, 2016 - 12:56 PM (IST)

ਗੂਗਲ ਆਪਣੇ ਕ੍ਰੋਮ ਲਈ ਬਲੋਕ ਕਰਨ ਜਾ ਰਹੀ ਹੈ Adobe Flash

ਜਲੰਧਰ- ਪਿਛਲੇ ਸਾਲ ਹੀ ਗੂਗਲ ਕ੍ਰੋਮ ਵੱਲੋਂ ਫਲੈਸ਼ ਐਡਜ਼ ਨੂੰ ਡਿਫਾਲਟ ਦੇ ਤੌਰ ''ਤੇ ਸੈੱਟ ਕੀਤਾ ਗਿਆ ਸੀ ਪਰ ਹੁਣ ਗੂਗਲ ਇਸ ਨੂੰ ਬਲੋਕ ਕਰਨ ਦਾ ਵਿਚਾਰ ਬਣਾ ਰਹੀ ਹੈ। ਇਕ ਬਲਾਗ ਪੋਸਟ ਅਨੁਸਾਰ ਕੰਪਨੀ ਡੀ-ਇਫਿਸਾਈਜ਼, ਮਲਟੀਮੀਡੀਆ ਸਾਫਟਵੇਅਰ ਪਲੈਟਫਾਰਮ ਨੂੰ ਐੱਚ.ਟੀ.ਐੱਮ.ਐੱਲ.5 ਦੇ ਪੱਖ ''ਚ ਲਿਆਉਣ ਬਾਰੇ ਪਲਾਨ ਕਰ ਰਹੀ ਹੈ। ਜਿਨ੍ਹਾਂ ਨੂੰ ਅਡੋਬ ਫਲੈਸ਼ ਪਲੇਅਰ ਬਾਰੇ ਨਹੀਂ ਪਤਾ ਉਨ੍ਹਾਂ ਨੂੰ ਦੱਸ ਦਈਏ ਕਿ ਇਹ ਬਰਾਊਜ਼ਰ ਬੇਸਡ ਗੇਮਜ਼, ਐਨੀਮੇਸ਼ਨਜ਼ ਅਤੇ ਮੋਬਾਇਲ ਐਪਲੀਕੇਸ਼ਨਜ਼ , ਮੋਬਾਇਲ ਗੇਮਜ਼ ਅਤੇ ਹੋਰਨਾਂ ਦੀ ਪ੍ਰੋਡਕਸ਼ਨ ਅਤੇ ਡਵੈਲਪਮੈਂਟ ''ਚ ਇਕ ਇੰਟਗ੍ਰਲ ਰੋਲ ਪਲੇਅ ਕਰਦਾ ਹੈ।

ਗੂਗਲ ਵੱਲੋਂ ਹਾਲ ਹੀ ''ਚ ਐਲਾਨ ਕੀਤਾ ਗਿਆ ਹੈ ਕਿ ਸਿਤੰਬਰ ਮਹੀਨੇ ''ਚ ਕ੍ਰੋਮ 53 ਫਲੈਸ਼ ਨੂੰ ਬਲੋਕ ਕਰਨ ਜਾ ਰਹੀ ਹੈ ਅਤੇ ਦਸੰਬਰ ਮਹੀਨੇ ਤੱਕ ਐੱਚ.ਟੀ.ਐੱਮ.ਐੱਲ.5 ਨੂੰ ਕ੍ਰੋਮ 55 ਲਈ ਡਿਫਾਲਟ ਬਰਾਊਜ਼ਰ ਵਜੋਂ ਲਿਆਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਤਬਦੀਲੀ ਨਾਲ ਪੇਜ਼ ਦੇ ਲੋਡਿੰਗ ਟਾਈਮ, ਪਾਵਰ ਦੀ ਖਪਤ ਅਤੇ ਸੰਵੇਦਨਸ਼ੀਲਤਾ ''ਚ ਸੁਧਾਰ ਕੀਤਾ ਜਾਵੇਗਾ। ਕੰਪਨੀ ਦਾ ਕਹਿਣਾ ਹੈ ਕਿ ਇਹ ਪਿਛਲੇ ਸਾਲ ਦੀ ਤਰ੍ਹਾਂ ਹੀ ਬਦਲਾਅ ਕੀਤਾ ਜਾਵੇਗਾ ਜਿਸ ਨੂੰ ਯੂਜ਼ਰਜ਼ ਵੱਲੋਂ ਪਸੰਦ ਕੀਤਾ ਜਾਵੇਗਾ।


Related News