ਇਸ ਕ੍ਰਿਸਮਸ ''ਤੇ ਗੂਗਲ ਨੇ ਪੇਸ਼ ਕੀਤੀ ਨਵੀਂ ਸਾਂਤਾ ਟ੍ਰੈਕਿੰਗ ਐਪ

Sunday, Dec 25, 2016 - 05:38 PM (IST)

ਜਲੰਧਰ - ਇਸ ਕ੍ਰਿਸਮਸ ਈਵ ''ਤੇ ਗੂਗਲ ਨੇ ਪਰੰਪਰਾ ਦੇ ਮਤਾਬਕ ਸਾਂਤਾ ਟ੍ਰੈਕਰ ਐਪ ਨੂੰ ਪਲੇ ਸਟੋਰ, ਗੂਗਲ ਮੈਪਸ ਅਤੇ ਗੂਗਲ ਡਾਟ. ਕਾਮ ''ਤੇ ਉਪਲੱਬਧ ਕਰ ਦਿੱਤਾ ਹੈ। ਇਸ ਐਪ ''ਚ ਉਤਰੀ ਧਰੁਵ ਤੋਂ ਸਾਂਤਾ ਦੀ ਯਾਤਰਾ ਨੂੰ ਸ਼ੁਰੂ ਕੀਤਾ ਗਿਆ ਹੈ ਜੋ ਕ੍ਰਿਰਸਮਸ  ਦੇ ਉਪਹਾਰ ਪੂਰੀ ਦੁਨੀਆ ''ਚ ਵੰਡ ਰਹੇ ਹਨ। ਇਸ ਤੋਂ ਇਲਾਵਾ ਇਸ ਐਪ ''ਚ ਬੱਚੀਆਂ ਨੂੰ ਐਨਿਮੇਟਡ ਕਿਰਦਾਰ ਅਤੇ ਐਜੂਕੇਸ਼ਨਲ ਮਟੀਰਿਅਲ ਦੇਖਣ ਨੂੰ ਮਿਲੇਗਾ, ਨਾਲ ਹੀ ਬੱਚਿਆਂ ਨੂੰ ਦੁਨੀਆ ਦੇ ਵੱਖ-ਵੱਖ ਸ਼ਹਿਰਾਂ ਦੀਆਂ ਤਸਵੀਰਾਂ ਅਤੇ ਉਨ੍ਹਾਂ ਦੇ ਬਾਰੇ ''ਚ ਸੰਖੇਪ ''ਚ ਵੇਰਵਾ ਵੀ ਦਿੱਤਾ ਜਾਵੇਗਾ।
 
ਇਸ ਐਪ ''ਚ ਬੱਚਿਆਂ ਨੂੰ ਨਵੀਂ ਗੇਮਜ਼ ਖੇਡਣ ਨੂੰ ਮਿਲੇਗੀ ਅਤੇ ਬੱਚੇ ਨਵੇਂ ਸਕਿਲਸ ਵੀ ਸਿਖ ਸਕਣਗੇ। ਇਸ ਐਪ ''ਚ ਲਰਨ ਟੂ ਕੋਡ ਨਾਮ ਦੀ ਗੇਮ ਨਾਲ ਬੱਚੇ ਪ੍ਰੋਗਰਾਮਿੰਗ ਬੇਸਿਕਸ ਨੂੰ ਸਿਖ ਸਕਦੇ ਹਨ। ਜੇਕਰ ਤੁਸੀਂ ਆਈ. ਓ. ਐੱਸ ਯੂਜ਼ਰਸ ਹੋ ਤਾਂ ਤੁਸੀਂ ਗੂਗਲ ਗੂਗਲ ਮੈਪਸ ਦੀ ਮਦਦ ਨਾਲ ਸਾਂਤਾ ਟਰੈਕਿੰਗ ਫੀਚਰ ਨੂੰ ਐਕਸਪਲੋਰ ਕਰ ਸਕਦੇ ਹੋ।

Related News