Pixel ਯੂਜ਼ਰਜ਼ ਲਈ ਗੂਗਲ ਨੇ ਜਾਰੀ ਕੀਤੀ ਨਵੀਂ ਅਪਡੇਟ, ਦੂਰ ਹੋਣਗੀਆਂ ਇਹ ਸਮੱਸਿਆਵਾਂ

Friday, May 08, 2026 - 06:34 PM (IST)

Pixel ਯੂਜ਼ਰਜ਼ ਲਈ ਗੂਗਲ ਨੇ ਜਾਰੀ ਕੀਤੀ ਨਵੀਂ ਅਪਡੇਟ, ਦੂਰ ਹੋਣਗੀਆਂ ਇਹ ਸਮੱਸਿਆਵਾਂ

ਗੈਜੇਟ ਡੈਸਕ- ਗੂਗਲ ਨੇ ਆਪਣੇ ਪਿਕਸਲ ਸਮਾਰਟਫੋਨਸ ਅਤੇ ਟੈਬਲੇਟਸ ਲਈ ਨਵੀਂ ਮੰਥਲੀ ਸਾਫਟਵੇਅਰ ਅਪਡੇਟ ਜਾਰੀ ਕੀਤੀ  ਹੈ। ਇਹ ਅਪਡੇਟ ਐਂਡਰਾਇਜ 16 'ਤੇ ਚੱਲ ਰਹੇ ਸਾਰੇ ਸਪੋਰਟਿਡ ਪਿਕਸਲ ਡਿਵਾਈਸਿਜ਼ ਲਈ ਜਾਰੀ ਕੀਤੀ ਜਾ ਰਹੀ ਹੈ। ਕੰਪਨੀ ਮੁਤਾਬਕ, ਰੋਲਆਊਟ ਲੜੀਵਾਰ ਤਰੀਕੇ ਨਾਲ ਅਗਲੇ ਕੁਝ ਹਫਤਿਆਂ ਤਕ ਜਾਰੀ ਰਹੇਗੀ ਅਤੇ ਯੂਜ਼ਰਜ਼ ਨੂੰ ਉਪਲੱਬਧ ਹੋਣ 'ਤੇ ਨੋਟੀਫਿਕੇਸ਼ਨ ਮਿਲ ਜਾਣਗੇ। 

ਇਨ੍ਹਾਂ ਡਿਵਾਈਸਿਜ਼ ਨੂੰ ਮਿਲੀ ਅਪਡੇਟ

ਇਹ ਅਪਡੇਟ ਪਿਕਸਲ 7ਏ ਤੋਂ ਲੈ ਕੇ ਪਿਕਸਲ 10 ਸੀਰੀਜ਼ ਤਕ ਕਈ ਡਿਵਾਈਸਿਜ਼ ਲਈ ਜਾਰੀ ਕੀਤੀ ਗਈ ਹੈ। ਇਸ ਵਿਚ ਪਿਕਸਲ ਫੋਲਡ, ਪਿਕਸਲ ਟੈਬਲੇਟ ਅਤੇ ਪਿਕਸਲ ਪ੍ਰੋ ਮਾਡਲਸ ਵੀ ਸ਼ਾਮਲ ਹਨ। 

ਕੀ-ਕੀ ਹੋਇਆ ਫਿਕਸ

ਵਾਇਰਲੈੱਸ ਚਾਰਜਿੰਗ ਦੀ ਸਮੱਸਿਆ ਹੋਈ ਠੀਕ

ਕਈ ਯੂਜ਼ਰਜ਼ ਨੂੰ ਬੈਟਰੀ 75 ਫੀਸਦੀ ਤੋਂ 80 ਫੀਸਦੀ ਵਿਚਕਾਰ ਪਹੁੰਚਣ 'ਤੇ ਵਾਇਰਲੈੱਸ ਚਾਰਜਿੰਗ ਸਲੋਅ ਹੋਣ ਦੀ ਸਮੱਸਿਆ ਆ ਰਹੀ ਸੀ। ਇਸ ਨਵੀਂ ਅਪਡੇਟ 'ਚ ਇਸ ਬਗ ਨੂੰ ਠੀਕ ਕਰਨ ਦਾ ਦਾਅਵਾ ਕੀਤਾ ਗਿਆ ਹੈ। 

ਕੈਮਰਾ ਫਰੀਜ਼ ਦੀ ਪਰੇਸ਼ਾਨੀ ਖਤਮ

ਵੀਡੀਓ ਰਿਕਾਰਡਿੰਗ ਦੌਰਾਨ ਜ਼ੂਮ ਬਦਲਦੇ ਸਮੇਂ ਕੈਮਰਾ ਐਪ ਫਰੀਜ਼ ਹੋਣ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਸਨ। ਗੂਗਲ ਦਾ ਕਹਿਣਾ ਹੈ ਕਿ ਉਨੇ ਇਸ ਅਪਡੇਟ 'ਚ ਇਸਨੂੰ ਵੀ ਫਿਕਸਲ ਕਰ ਦਿੱਤਾ ਹੈ। 

ਡਿਸਪਲੇਅ ਅਤੇ ਵਿਜ਼ੁਅਲ ਬਗਸ 'ਤੇ ਹੋਇਆ ਕੰਮ

ਕੁਝ ਪਿਕਸਲ ਯੂਜ਼ਰਜ਼ ਸਕਰੀਨ ਦੇ ਉਪਰੀ ਹਿੱਸੇ 'ਚ ਸਫੇਦ ਡਾਟ, ਵਿਜ਼ੁਅਲ ਨੌਇਜ਼ ਜਾਂ ਫਜ਼ੀ ਲਾਈਨਾਂ ਦਿਸਣ ਦੀ ਸਮੱਸਿਆ ਤੋਂ ਪਰੇਸ਼ਾਨ ਸਨ। ਕੰਪਨੀ ਨੇ ਖਾਸਤੌਰ 'ਤੇ ਪਿਕਸਲ 10 ਸੀਰੀਜ਼ 'ਚ ਇਨ੍ਹਾਂ ਡਿਸਪਲੇਅ ਸਮੱਸਿਆਵਾਂ ਨੂੰ ਠੀਕ ਕੀਤਾ ਹੈ। 

ਕੀਬੋਰਡ ਅਤੇ ਇਨਪੁਟ ਫਰੀਜ਼ ਬਗ ਵੀ ਫਿਕਸ

ਕੁਜ ਐਪਸ 'ਚ ਕੀਬੋਰਡ ਗਲਤ ਜਗ੍ਹਾ ਦਿਸਣ ਜਾਂ ਸਕਰੀਨ ਫਰੀਜ਼ ਹੋਣ ਦੀ ਸਮੱਸਿਆ ਵੀ ਅਪਡੇਟ ਤੋਂ ਬਾਅਦ ਠੀਕ ਹੋਣ ਦੀ ਗੱਲ ਕਹੀ ਜਾ ਰਹੀ ਹੈ। 

ਪਿਕਸਲ 10 ਸੀਰੀਜ਼ ਲਈ ਖਾਸ ਬਦਲਾਅ 

ਗੂਗਲ ਪਿਕਸਲ 10 ਸੀਰੀਜ਼ ਲਈ ਬੂਟਲੋਡਰ ਅਪਡੇਟ ਵੀ ਜਾਰੀ ਕੀਤੀ ਗਈ ਹੈ। ਇਸਤੋਂ ਬਾਅਦ ਯੂਜ਼ਰਜ਼ ਪੁਰਾਣੇ ਸਾਫਟਵੇਅਰ ਵਰਜ਼ਨ 'ਤੇ ਵਾਪਸ ਨਹੀਂ ਜਾ ਸਕਣਗੇ ਕਿਉਂਕਿ ਐਂਟੀ-ਰੋਲਬੈਕ ਵਰਜ਼ਨ ਨੂੰ ਵਧਾ ਦਿੱਤਾ ਗਿਆ ਹੈ। 

ਨਵੇਂ ਫੀਚਰਜ਼ ਨਹੀਂ, ਸਟੇਬਿਲਿਟੀ 'ਤੇ ਫੋਕਸ 

ਗੂਗਲ ਨੇ ਦਾਅਵਾ ਕੀਤਾ ਹੈ ਕਿ ਇਹ ਅਪਡੇਟ ਕੋਈ ਵੱਡੇ ਨਵੇਂ ਫੀਚਰਜ਼ ਨਹੀਂ ਲਿਆਂਦੀ ਸਗੋਂ ਸਕਿਓਰਿਟੀ, ਪਰਫਾਰਮੈਂਸ ਅਤੇ ਸਿਸਟਮ ਸਟੇਬਿਲਿਟੀ ਸੁਧਾਰ 'ਤੇ ਫੋਕਸ ਕਰਦਾ ਹੈ। 


author

Rakesh

Content Editor

Related News