ਗੂਗਲ ਨੇ ਬਦਲਿਆ ਐਂਡਰਾਇਡ ਦਾ ਲੋਗੋ, ਜਾਣੋ ਹੁਣ ਤੁਹਾਡੇ ਫੋਨ 'ਚ ਕੀ ਦਿਸੇਗਾ

Wednesday, Sep 06, 2023 - 04:51 PM (IST)

ਗੂਗਲ ਨੇ ਬਦਲਿਆ ਐਂਡਰਾਇਡ ਦਾ ਲੋਗੋ, ਜਾਣੋ ਹੁਣ ਤੁਹਾਡੇ ਫੋਨ 'ਚ ਕੀ ਦਿਸੇਗਾ

ਗੈਜੇਟ ਡੈਸਕ- ਗੂਗਲ ਨੇ ਆਪਣੇ ਮੋਬਾਇਲ ਆਪਰੇਟਿੰਗ ਸਿਸਟਮ ਐਂਡਰਾਇਡ ਦਾ ਲੋਗੋ ਬਦਲ ਦਿੱਤਾ ਹੈ। ਐਂਡਰਾਇਡ ਦਾ ਲੋਗੋ 'ਐਂਡਰਾਇਡ 14' ਦੀ ਲਾਂਚਿੰਗ ਤੋਂ ਠੀਕ ਪਹਿਲਾਂ ਬਦਲਿਆ ਗਿਆ ਹੈ। ਪੁਰਾਣੇ ਹਰੇ ਰੰਗ 'ਚ ਕਈ ਬਦਲਾਅ ਕੀਤੇ ਗਏ ਹਨ। ਐਂਡਰਾਇਡ ਦੇ ਨਵੇਂ ਲੋਗੋ ਤੋਂ ਇਲਾਵਾ ਐਂਡਰਾਇਡ ਲਈ ਕਈ ਨਵੇਂ ਫੀਚਰਜ਼ ਵੀ ਜਾਰੀ ਕੀਤੇ ਗਏ ਹਨ। 

ਐਂਡਰਾਇਡ ਦੇ ਨਵੇਂ ਲੋਗੋ 'ਚ 'A' ਕੈਪਿਟਲ 'ਚ ਹੈ। ਨਵਾਂ ਲੋਗੋ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਕਵਰ ਹੈ। ਇਸਤੋਂ ਇਲਾਵਾ ਹੁਣ ਐਂਡਰਾਇਡ ਦੇ ਲੋਗੋ ਵਾਲਾ ਰੋਬੋਟ 3ਡੀ 'ਚ ਪੇਸ਼ ਕੀਤਾ ਗਿਆ ਹੈ। ਪਹਿਲਾਂ ਐਂਡਰਾਇਡ ਦੇ ਲੋਗੋ 'ਚ ਰੋਬੋਟ ਦਾ ਸਿਰਫ ਸਿਰ ਹੀ ਦਿਸ ਰਿਹਾ ਸੀ ਪਰ ਹੁਣ ਪੂਰਾ ਸਰੀਰ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ– ਹੁਣ ਇਕ ਹੀ ਫੋਨ 'ਚ ਚੱਲਣਗੇ ਦੋ-ਦੋ WhatsApp ਅਕਾਊਂਟ, ਨਹੀਂ ਪਵੇਗੀ 'ਡਿਊਲ ਐਪ' ਦੀ ਲੋੜ

ਗੂਗਲ ਨੇ ਐਂਡਰਾਇਡ ਦੇ ਲੋਗੋ ਨੂੰ ਕਰੀਬ 4 ਸਾਲਾਂ ਬਾਅਦ ਬਦਲਿਆ ਹੈ। ਇਸਤੋਂ ਪਹਿਲਾਂ 2019 'ਚ ਗੂਗਲ ਨੇ ਐਂਡਰਾਇਡ ਦਾ ਲੋਗੋ ਬਦਲਿਆ ਸੀ ਅਤੇ ਨਾਂ ਵੀ ਬਦਲੇ ਸਨ। 2019 ਤਕ ਐਂਡਰਾਇਡ ਦੇ ਵਰਜ਼ਨ ਮਠਿਆਈਆਂ ਦੇ ਨਾਂ 'ਤੇ ਸਨ ਪਰ ਉਸਤੋਂ ਬਾਅਦ ਇਸਨੂੰ ਅੰਕਾਂ 'ਚ ਕਰ ਦਿੱਤਾ ਗਿਆ ਹੈ।

ਨਵੇਂ ਲੋਗੋ ਤੋਂ ਇਲਾਵਾ ਗੂਗਲ ਨੇ ਐਂਡਰਾਇਡ 'ਚ 'At a Glance widget' ਵੀ ਜੋੜਿਆ ਹੈ ਜਿਸ ਵਿਚ ਟ੍ਰੈਵਲ ਅਪਡੇਟ ਤੋਂ ਇਲਾਵਾ ਮੌਸਮ ਦੀ ਜਾਣਕਾਰੀ ਹੋਵੇਗੀ। ਇਸਤੋਂ ਇਲਾਵਾ ਕੰਪਨੀ ਨੇ ਵਾਲੇਟ ਐਪ ਨੂੰ ਵੀ ਅਪਡੇਟ ਕੀਤਾ ਹੈ। ਨਾਲ ਹੀ ਗੂਗਲ ਨੇ ਐਂਡਰਾਇਡ ਆਟੋ ਦੇ ਨਾਲ ਜ਼ੂਮ ਦੇ ਸਪੋਰਟ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ– iPhone ਯੂਜ਼ਰਜ਼ ਨੂੰ 5 ਹਜ਼ਾਰ ਰੁਪਏ ਦਾ ਮੁਆਵਜ਼ਾ ਦੇ ਰਹੀ ਐਪਲ, ਜਾਣੋ ਕੀ ਹੈ ਮਾਮਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Rakesh

Content Editor

Related News