ਗੂਗਲ ਨੇ ਜਾਰੀ ਕੀਤੀ ਵੱਡੀ ਅਪਡੇਟ, Pixel ਯੂਜ਼ਰਸ ਨੂੰ ਫੋਨ ਐਪ ’ਚ ਹੀ ਮਿਲਿਆ ਕਾਲ ਰਿਕਾਰਡਿੰਗ ਫੀਚਰ

Tuesday, Aug 17, 2021 - 05:28 PM (IST)

ਗੂਗਲ ਨੇ ਜਾਰੀ ਕੀਤੀ ਵੱਡੀ ਅਪਡੇਟ, Pixel ਯੂਜ਼ਰਸ ਨੂੰ ਫੋਨ ਐਪ ’ਚ ਹੀ ਮਿਲਿਆ ਕਾਲ ਰਿਕਾਰਡਿੰਗ ਫੀਚਰ

ਗੈਜੇਟ ਡੈਸਕ– ਗੂਗਲ ਨੇ ਆਪਣੀ ਫੋਨ ਐਪ (ਗੂਗਲ ਫੋਨ ਐਪ) ਦੀ ਨਵੀਂ ਅਪਡੇਟ ਭਾਰਤੀ ਯੂਜ਼ਰਸ ਲਈ ਜਾਰੀ ਕਰ ਦਿੱਤੀ ਹੈ। ਇਸ ਵਿਚ ਪਿਕਸਲ ਫੋਨ ਯੂਜ਼ਰਸ ਨੂੰ ਆਟੋਮੈਟਿਕ ਕਾਲ ਰਿਕਾਰਡਰ ਦਾ ਫੀਚਰ ਦਿੱਤਾ ਗਿਆ ਹੈ। ਹੁਣ ਕਾਲ ਰਿਕਾਰਡ ਕਰਨ ਲਈ ਪਿਕਸਲ ਯੂਜ਼ਰਸ ਨੂੰ ਕਿਸੇ ਵੀ ਥਰਡ ਪਾਰਟੀ ਐਪ ਦੀ ਲੋੜ ਨਹੀਂ ਹੋਵੇਗੀ। ਗੂਗਲ ਫੋਨ ਐਪ ਦਾ ਅਪਡੇਟਿਡ ਵਰਜ਼ਨ ਗੂਗਲ ਪਲੇਅ ਸਟੋਰ ’ਤੇ ਲਾਈਵ ਹੋ ਗਿਆ ਹੈ ਜਿਸ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ। 

ਕੰਪਨੀ ਦਾ ਕਹਿਣਾ ਹੈ ਕਿ ਇਸ ਅਪਡੇਟ ਨੂੰ ਭਾਰਤੀ ਪਿਕਸਲ ਯੂਜ਼ਰਸ ਲਈ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਅਪਡੇਟ ਨੂੰ ਹੌਲੀ-ਹੌਲੀ ਸਾਰੇ ਦੇਸ਼ਾਂ ਲਈ ਜਾਰੀ ਕੀਤਾ ਜਾਵੇਗਾ। ਨਵੀਂ ਅਪਡੇਟ ’ਚ ਰਿਕਾਰਡਿੰਗ ਆਟੋ ਡਿਲੀਟ ਦਾ ਵੀ ਆਪਸ਼ਨ ਮਿਲੇਗਾ, ਹਾਲਾਂਕਿ ਇਸ ਲਈ ਇਕ ਸੈਟਿੰਗ ਕਰਨੀ ਹੋਵੇਗੀ ਕਿ ਤੁਸੀਂ ਆਪਣੀ ਕਾਲ ਰਿਕਾਰਡਿੰਗ ਨੂੰ ਕਿੰਨੀ ਦੇਰ ਬਾਅਦ ਡਿਲੀਟ ਕਰਨਾ ਚਾਹੁੰਦੇ ਹੋ। 


author

Rakesh

Content Editor

Related News