ਫਲਿੱਪਕਾਰਟ ਬਿੱਗ ਸੇਵਿੰਗਸ ਡੇਜ਼ ਸੇਲ 'ਚ Pixel 4a 'ਤੇ 5 ਹਜ਼ਾਰ ਦੀ ਛੋਟ!

Sunday, Jun 13, 2021 - 05:15 PM (IST)

ਫਲਿੱਪਕਾਰਟ ਬਿੱਗ ਸੇਵਿੰਗਸ ਡੇਜ਼ ਸੇਲ 'ਚ Pixel 4a 'ਤੇ 5 ਹਜ਼ਾਰ ਦੀ ਛੋਟ!

ਨਵੀਂ ਦਿੱਲੀ- ਈ-ਕਾਮਰਸ ਸਾਈਟ ਫਲਿੱਪਕਾਰਟ 'ਤੇ 13 ਜੂਨ ਤੋਂ Big Saving Days Sale ਸ਼ੁਰੂ ਹੋ ਗਈ ਹੈ। ਇਸ ਦੌਰਾਨ ਵੈਸੇ ਤਾਂ ਕਈ ਬ੍ਰਾਂਡ ਦੇ ਸਮਾਰਟ ਫੋਨ 'ਤੇ ਛੋਟ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਪਰ ਜੇਕਰ ਤੁਹਾਨੂੰ ਗੂਗਲ ਦਾ ਪਿਕਸਲ ਸੀਰੀਜ਼ ਸਮਾਰਟ ਫੋਨ ਪਸੰਦ ਹੈ ਤਾਂ ਇਸ 'ਤੇ 5 ਹਜ਼ਾਰ ਰੁਪਏ ਤੱਕ ਦੀ ਛੋਟ ਮਿਲ ਰਹੀ ਹੈ।

ਫਲਿੱਪਕਾਰਟ ਬਿੱਗ ਸੇਵਿੰਗਸ ਡੇਜ਼ ਸੇਲ ਵਿਚ ਲਿਸਟਿੰਗ ਨੂੰ ਦੇਖਣ ਤੋਂ ਪਤਾ ਲੱਗਦਾ ਹੈ ਕਿ ਗੂਗਲ ਪਿਕਸਲ 4ਏ ਸੇਲ ਦੌਰਾਨ 5,000 ਰੁਪਏ ਦੀ ਛੋਟ ਨਾਲ ਗਾਹਕਾਂ ਨੂੰ ਵਿਕਰੀ ਲਈ ਉਪਲਬਧ ਕਰਾਇਆ ਗਿਆ ਹੈ। ਫਲਿੱਪਕਾਰਟ 'ਤੇ ਇਸ ਦੀ ਵਿਕਰੀ 31,999 ਰੁਪਏ ਤੋਂ ਘਟਾ ਕੇ 26,999 ਰੁਪਏ 'ਤੇ ਕੀਤੀ ਜਾ ਰਹੀ ਹੈ।

PunjabKesari

ਫਲਿੱਪਕਾਰਟ ਸੇਲ ਵਿਚ ਖ਼ਰੀਦਦਾਰੀ ਸਮੇਂ ਜੇਕਰ ਗਾਹਕ ਐੱਸ. ਬੀ. ਆਈ. ਕ੍ਰੈਡਿਟ ਕਾਰਡ ਨਾਲ ਭੁਗਤਾਨ ਕਰਦੇ ਹਨ ਤਾਂ 10 ਫ਼ੀਸਦੀ ਦੀ ਛੋਟ (ਵੱਧ ਤੋਂ ਵੱਧ 750 ਰੁਪਏ ਤੱਕ) ਮਿਲੇਗੀ। ਉੱਥੇ ਹੀ, ਐੱਸ. ਬੀ. ਆਈ. ਕ੍ਰੈਡਿਟ ਕਾਰਡ ਈ. ਐੱਮ. ਆਈ. ਟ੍ਰਾਂਜੈਕਸ਼ਨ 'ਤੇ 10 ਫ਼ੀਸਦੀ (1,000 ਰੁਪਏ ਤੱਕ) ਛੋਟ ਮਿਲੇਗੀ। ਇਸ ਤੋਂ ਇਲਾਵਾ ਐਕਸਿਸ ਬੈਂਕ ਕ੍ਰੈਡਿਟ ਕਾਰਡ ਨਾਲ ਭੁਗਤਾਨ 'ਤੇ 5 ਫ਼ੀਸਦੀ ਕੈਸ਼ਬੇਕ ਹੈ। ਗਾਹਕਾਂ ਦੀ ਸਹੂਲਤ ਲਈ ਬਿਨਾਂ ਵਿਆਜ ਵਾਲੀ ਈ. ਐੱਮ. ਆਈ. ਦੀ ਵੀ ਸੁਵਿਧਾ ਮਿਲ ਰਹੀ ਹੈ। ਪ੍ਰਾਡਕਟ ਨਾਲ ਮਿਲ ਰਹੇ ਹੋਰ ਪੇਸ਼ਕਸ਼ਾਂ ਬਾਰੇ ਤੁਸੀਂ ਫਲਿੱਪਕਾਰਟ 'ਤੇ ਚੰਗੀ ਤਰ੍ਹਾਂ ਦੇਖ ਸਕਦੇ ਹੋ। ਗੌਰਤਲਬ ਹੈ ਕਿ ਈ-ਕਾਮਰਸ ਕੰਪਨੀਆਂ ਛੋਟ ਰਾਹੀਂ ਬਾਜ਼ਾਰ ਵਿਚ ਆਨਲਾਈਨ ਵਿਕਰੀ ਦੀ ਪਕੜ ਮਜਬੂਤ ਕਰ ਰਹੀਆਂ ਹਨ। ਇਹ ਹਰ ਸਾਲ ਵੱਡੀ ਛੋਟ ਦਿੰਦੀਆਂ ਹਨ।


author

Sanjeev

Content Editor

Related News