ਭਾਰਤ 'ਚ ਸ਼ੁਰੂ ਹੋਈ Google Pixel 3A ਤੇ Pixel 3A XL ਦੀ ਸੇਲ, ਮਿਲ ਰਹੇ ਹਨ ਇਹ ਆਫਰਸ

05/16/2019 1:35:45 AM

ਗੈਜੇਟ ਡੈਸਕ—ਗੂਗਲ ਦੇ ਲੇਟੈਸਟ ਮਿਡ-ਰੇਂਜ ਦੇ ਡਿਵਾਈਸੇਜ ਦੇ ਲਾਂਚ ਤੋਂ ਬਾਅਦ ਹੁਣ ਭਾਰਤ 'ਚ ਇਨ੍ਹਾਂ ਦੀ ਸੇਲ ਸ਼ੁਰੂ ਹੋ ਗਈ ਹੈ। ਗੂਗਲ ਦੇ ਈਵੈਂਟ  I/O 2019 'ਚ ਲਾਂਚ ਹੋਏ Pixel 3A ਅਤੇ Pixel 3A XL ਨੂੰ ਹੁਣ ਆਨਲਾਈਨ ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ ਤੋਂ ਖਰੀਦਿਆਂ ਜਾ ਸਕਦਾ ਹੈ। ਦੋਵਾਂ ਹੀ ਸਮਾਰਟਫੋਨਸ ਨੂੰ ਖਰੀਦਣ 'ਤੇ ਯੂਜ਼ਰਸ ਨੂੰ ਕਈ ਆਫਰਸ ਮਿਲ ਰਹੇ ਹਨ। ਇਨ੍ਹਾਂ ਸਮਾਰਟਫੋਨਸ ਨੂੰ ਘੱਟ ਕੀਮਤ 'ਚ ਪ੍ਰੀਮੀਅਮ ਐਕਸਪੀਰੀਅੰਸ ਦੇਣ ਲਈ ਡਿਜ਼ਾਈਨ ਕੀਤਾ ਗਿਆ ਹੈ। ਐਕਸਕਲੂਸਿਵਲੀ ਫਲਿੱਪਕਾਰਟ 'ਤੇ ਉਪਲੱਬਧ ਇਨ੍ਹਾਂ ਸਮਾਰਟਫੋਨ ਨੂੰ ਖਰੀਦਣ ਵਾਲਿਆਂ ਲਈ ਕਈ ਡਿਸਕਾਊਂਟ ਆਪਸ਼ਨਸ ਵੀ ਹਨ।

PunjabKesari

ਗੂਗਲ ਪਿਕਸਲ 3ਏ ਦੇ ਫੀਚਰਸ
ਇਸ 'ਚ 5.6 ਇੰਚ ਦੀOLED ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 2220x1080 ਪਿਕਸਲ ਹੈ। ਫੋਨ 'ਚ 4ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਨਾਲ ਕੁਆਲਕਾਮ ਸਨੈਪਡਰੈਗਨ 670 ਪ੍ਰੋਸੈੱਸਰ ਦਿੱਤਾ ਗਿਆ ਹੈ। ਸਮਾਰਟਫੋਨ 'ਚ 12.2 ਮੈਗਾਪਿਕਸਲ ਦਾ ਪ੍ਰਾਈਮਰੀ ਅਤੇ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਇਹ ਸਮਾਰਟਫੋਨ ਐਂਡ੍ਰਾਇਡ 9.0 ਪਾਈ ਓ.ਐੱਸ. 'ਤੇ ਰਨ ਕਰਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

PunjabKesari

ਗੂਗਲ ਪਿਕਸਲ 3ਏ ਐਕਸ.ਐੱਲ. ਦੇ ਫੀਚਰਸ
ਇਸ 'ਚ 6.0 ਇੰਚ ਦੀ OLED ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 2160x1080 ਪਿਕਸਲ ਹੈ। ਇਸ 'ਚ ਵੀ 4ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਨਾਲ ਕੁਆਲਕਾਮ ਸਨੈਪਡਰੈਗਨ 670 ਪ੍ਰੋਸੈੱਸਰ ਦਿੱਤਾ ਗਿਆ ਹੈ।  ਸਮਾਰਟਫੋਨ 'ਚ 12.2 ਮੈਗਾਪਿਕਸਲ ਦਾ ਪ੍ਰਾਈਮਰੀ ਅਤੇ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਇਹ ਸਮਾਰਟਫੋਨ ਐਂਡ੍ਰਾਇਡ 9.0 ਪਾਈ ਓ.ਐੱਸ. 'ਤੇ ਰਨ ਕਰਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,700 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

PunjabKesari

ਕੀਮਤ ਅਤੇ ਆਫਰਸ
ਭਾਰਤ 'ਚ ਗੂਗਲ ਪਿਕਸਲ 3ਏ ਦੀ ਕੀਮਤ 39,999 ਰੁਪਏ ਹੈ। ਉੱਥੇ ਪਿਕਸਲ 3ਏ ਐਕਸ.ਐੱਲ. ਦੀ ਕੀਮਤ 44,999 ਰੁਪਏ ਹੈ। ਐੱਚ.ਡੀ.ਐੱਫ.ਸੀ. ਕਾਰਡ ਤੋਂ ਇਹ ਦੋਵੇਂ ਸਮਾਰਟਫੋਨਸ ਖਰੀਦਣ 'ਤੇ ਗਾਹਕਾਂ ਨੂੰ 10 ਫੀਸਦੀ ਦਾ ਡਿਸਕਾਊਂਟ ਦਿੱਤਾ ਜਾਵੇਗਾ। ਡਿਸਕਾਊਂਟ ਤੋਂ ਬਾਅਦ ਪਿਕਸਲ 3ਏ ਨੂੰ ਗਾਹਕ 36,000 ਰੁਪਏ ਅਤੇ 3ਏ ਐਕਸ.ਐੱਲ. ਨੂੰ 40,500 ਰੁਪਏ 'ਚ ਖਰੀਦ ਸਕਦੇ ਹਨ। ਇਸ ਤੋਂ ਇਲਾਵਾ ਐੱਚ.ਡੀ.ਐੱਫ.ਸੀ. ਗਾਹਕ ਆਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ 'ਤੇ ਈ.ਐੱਮ.ਆਈ. ਦੇ ਆਪਸ਼ਨ ਦਾ ਵੀ ਫਾਇਦਾ ਲੈ ਸਕਦੇ ਹਨ। ਉੱਥੇ, ਜੇਕਰ ਤੁਹਾਡੇ ਕੋਲ ਐਕਸਿਸ ਬੈਂਕ ਦਾ ਬਜ ਕ੍ਰੈਡਿਟ ਕਾਰਡ ਹੈ ਤਾਂ ਤੁਹਾਨੂੰ ਗੂਗਲ ਪਿਕਸਲ 3ਏ ਅਤੇ ਪਿਕਸਲ 3ਏ ਐਕਸ.ਐੱਲ. ਖਰੀਦਣ 'ਤੇ 5 ਫੀਸਦੀ ਦਾ ਡਿਸਕਾਊਂਟ ਮਿਲੇਗਾ।


Karan Kumar

Content Editor

Related News