ਗੂਗਲ ਦਾ ਨਵਾਂ ਸਮਾਰਟ ਸਪੀਕਰ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

11/26/2019 10:38:13 AM

ਗੈਜੇਟ ਡੈਸਕ– ਗੂਗਲ ਨੇ ਭਾਰਤ ’ਚ ਸਮਾਰਟ ਸਪੀਕਰਜ਼ ਦੀ ਰੇਂਜ ਨੂੰ ਵਧਾਉਂਦੇ ਹੋਏ ਆਪਣਾ ਨਵਾਂ ਪ੍ਰੋਡਕਟ ਗੂਗਲ ਨੈਸਟ ਮਿਨੀ ਸਮਾਰਟ ਸਪੀਕਰ ਲਾਂਚ ਕਰ ਦਿੱਤਾ ਹੈ। ਗੂਗਲ ਨੈਸਟ ਮਿਨੀ ਸਮਾਰਟ ਸਪੀਕਰ ਨੂੰ ਇਸੇ ਸਾਲ ਅਕਤੂਬਰ ’ਚ ਪਿਕਸਲ 4 ਸੀਰੀਜ਼ ਦੇ ਨਾਲ ਲਾਂਚ ਕੀਤਾ ਗਿਆ ਸੀ। ਗੂਗਲ ਨੈਸਟ ਮਿਨੀ ਸਮਾਰਟ ਸਪੀਕਰ ਦੀ ਭਾਰਤ ’ਚ ਕੀਮਤ 4,499 ਰੁਪਏ ਹੈ ਅਤੇ ਇਸ ਦੀ ਵਿਕਰੀ ਫਲਿਪਕਾਰਟ ’ਤੇ ਹੋ ਰਹੀ ਹੈ। ਦੱਸ ਦੇਈਏ ਕਿ ਗੂਗਲ ਨੈਸਟ ਮਿਨੀ ਦੋ ਸਾਲ ਪਹਿਲਾਂ ਲਾਂਚ ਹੋਏ ਗੂਗਲ ਹੋਮ ਮਿਨੀ ਦਾ ਅਪਗ੍ਰੇਡਿਡ ਵਰਜ਼ਨ ਹੈ। 

ਫੀਚਰਜ਼
ਗੂਗਲ ਨੈਸਟ ਮਿਨੀ ’ਚ ਹੋਮ ਮਿਨੀ ਦੇ ਮੁਕਾਬਲੇ ਥੋੜ੍ਹਾ ਜਿਹਾ ਡਿਜ਼ਾਈਨ ’ਚ ਬਦਲਾਅ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ ਹੁੱਕ ਵੀ ਦਿੱਤਾ ਗਿਆ ਹੈ। ਨਾਲ ਹੀ ਨਵਾਂ ਪਾਵਰ ਕੁਨੈਕਟਰ ਪੋਰਟ ਅਤੇ ਕੇਬਲ ਵੀ ਦਿੱਤਾ ਗਿਆ ਹੈ। ਬਾਕੀ ਡਿਜ਼ਾਈਨ ਗੂਗਲ ਹੋਮ ਮਿਨੀ ਵਰਗਾ ਹੀ ਹੈ। ਬਾਡੀ ਫੈਬ੍ਰਿਕ ਦੀ ਬਣੀ ਹੈ। 

ਨਵੇਂ ਸਮਾਰਟ ਸਪੀਕਰ ਨੂੰ ਲੈ ਕੇ ਸ਼ਾਨਦਾਰ ਸਾਊਂਡ ਅਤੇ ਫਾਸਟ ਪਰਫਾਰਮੈਂਸ ਦਾ ਦਾਅਵਾ ਕੀਤਾ ਗਿਆ ਹੈ। ਇਸ ਵਿਚ ਮਸ਼ੀਨ ਲਰਨਿੰਗ ਚਿੱਪ ਹੈ। ਗੂਗਲ ਨੈਸਟ ਮਿਨੀ ਚਾਕ ਅਤੇ ਚਾਰਕੋਲ ਕਲਰ ਵੇਰੀਐਂਟ ’ਚ ਮਿਲੇਗਾ। ਇਸ ਵਿਚ ਯੂਟਿਊਬ ਮਿਊਜ਼ਿਕ, ਸਪਾਟੀਫਾਈ, ਗਾਣਾ, ਜਿਓ ਸਾਵਨ ਅਤੇ ਵਿੰਕ ਮਿਊਜ਼ਿਕ ਦਾ ਸਪੋਰਟ ਹੈ। ਦੱਸ ਦੇਈਏ ਕਿ ਗੂਗਲ ਹੋਮ ਮਿਨੀ ਸਪੀਕਰ ਹੁਣ ਸਿਰਫ 2,999 ਰੁਪਏ ’ਚ ਮਿਲ ਰਿਹਾ ਹੈ। ਗੂਗਲ ਨੈਸਟ ਮਿਨੀ ਦਾ ਸਿੱਧਾ ਮੁਕਾਬਲਾ ਐਮਾਜ਼ੋਨ ਈਕੋ ਡਾਟ ਨਾਲ ਹੋਵੇਗਾ ਜਿਸ ਵਿਚ ਅਲੈਕਸਾ ਵਾਇਸ ਅਸਿਸਟੈਂਟ ਦਾ ਸਪੋਰਟ ਮਿਲਦਾ ਹੈ। 


Related News