ਗੂਗਲ ਨੇ ਭਾਰਤ ''ਚ ਸ਼ੁਰੂ ਕੀਤਾ ਐਂਡ੍ਰਾਇਡ ਸਕਿਲਿੰਗ ਅਤੇ ਸਰਟੀਫਿਕੇਸਨ ਪ੍ਰੋਗਰਾਮ
Monday, Jul 11, 2016 - 05:25 PM (IST)

ਜਲੰਧਰ— ਟੈਕਨਾਲੋਜੀ ਜਾਇੰਟ ਗੂਗਲ ਨੇ ਅੱਜ (ਸੋਮਵਾਰ ਨੂੰ) ਐਂਡ੍ਰਾਇਡ ਸਕਿਲਿੰਗ ਅਤੇ ਸਰਟੀਫਿਕੇਸ਼ਨ ਪ੍ਰੋਗਰਾਮ ਭਾਰਤ ''ਚ ਸ਼ੁਰੂ ਕੀਤਾ ਹੈ ਜਿਸ ਨਾਲ ਪੂਰਾ ਹਾਈ-ਕੁਆਲਿਟੀ ਮੋਬਾਇਲ ਡਿਵੈੱਲਪਜ਼ ਦਾ ਹਬ ਬਣ ਗਿਆ ਹੈ।
ਇਸ ਪ੍ਰੋਗਰਾਮ ਦੇ ਤਹਿਤ ਕੰਪਨੀ ਦੋ ਮਿਲੀਅਨ ਮੋਬਾਇਲ ਡਿਵੈੱਲਪਰਜ਼ ਨੂੰ ਐਂਡ੍ਰਾਇਡ ਡਿਵੈੱਲਪਮੈਂਟ ਸਰਟੀਫਾਇਡ ਬਣਾਏਗੀ। ਗੂਗਲ ਦੇ ਵੁਆਇਸ ਪ੍ਰੈਜ਼ੀਡੈਂਟ Caesar Sengupta ਨੇ ਕਿਹਾ ਕਿ ਭਾਰਤ ''ਚ 4 ਮਿਲੀਅਨ ਡਿਵੈੱਲਪਰਜ਼ ਹਨ ਪਰ ਉਨ੍ਹਾਂ ''ਚੋਂ 25 ਫੀਸਦੀ ਹੀ ਮੋਬਾਇਲ ਐਪਸ ਬਣਾਉਂਦੇ ਹਨ। ਗੂਗਲ ਨੇ ਯੂਨੀਵਰਸਿਟੀਜ਼ ਦੇ ਸਟੂਡੈਂਟਸ ਨੂੰ ਟ੍ਰੇਨਿੰਗ ਦੇਣ ਲਈ ਲੀਡ ਟ੍ਰੇਨਿੰਗ ਪ੍ਰੋਗਰਾਮ ਅਤੇ ਐਂਡ੍ਰਾਇਡ ਸਰਟੀਫਿਕੇਸਨ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੈ ਜੋ ਐਂਡ੍ਰਾਇਡ ਡਿਵੈੱਲਪਰ ਨੂੰ ਜਾਬ ਦਿਲਾਉਣ ''ਚ ਮਦਦਗਾਰ ਸਾਬਿਤ ਹੋਵੇਗਾ।