ਐਂਡਰਾਇਡ ਯੂਜ਼ਰਜ਼ ਲਈ ਬਦਲਣ ਜਾ ਰਿਹੈ ਗੂਗਲ ਮੈਸੇਜਿਸ ਐਪ

06/20/2019 11:05:06 AM

ਗੈਜੇਟ ਡੈਸਕ– ਗੂਗਲ ਆਪਣੇ ਐੱਸ.ਐੱਮ.ਐੱਸ. ਐਪ ਨੂੰ ਪੂਰੀ ਤਰ੍ਹਾਂ ਬਦਲਣ ਜਾ ਰਿਹਾ ਹੈ ਅਤੇ ਇਸ ਦੀ ਸ਼ੁਰੂਆਤ ਇਸੇ ਮਹੀਨੇ ਤੋਂ ਹੋ ਰਹੀ ਹੈ। The Verge ਦੀ ਇਕ ਰਿਪੋਰਟ ਮੁਤਾਬਕ, ਗੂਗਲ ਨੇ ਆਪਣੇ ਐੱਸ.ਐੱਮ.ਐੱਸ. ਪਲੇਟਫਾਰਮ ਨੂੰ ਰਿਚ ਕਮਿਊਨੀਕੇਸ਼ਨ ਸਰਵੀਸਿਜ਼ (ਆਰ.ਸੀ.ਐੱਸ.) ਨਾਮ ਦੇ ਨੈਕਸਟ ਜਨਰੇਸ਼ਨ ਪਲੇਟਫਾਰਮ ਨਾਲ ਰਿਪਲੇਸ ਕਰਨ ਜਾ ਰਿਹਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਤੋਂ ਬਾਅਦ ਯੂਜ਼ਰਜ਼ ਨੂੰ ਰੀਡ ਰੇਸੀਟ, ਹਾਈ-ਕੁਆਲਿਟੀ ਅਟੈਚਮੈਂਟਸ ਵਰਗੇ ਫੀਚਰਜ਼ ਮਿਲਣਗੇ। ਨਾਲ ਹੀ ਚੈਟਿੰਗ ਐਪਸ ਦੀ ਤਰ੍ਹਾਂ ਇਹ ਵੀ ਪਤਾ ਲੱਗੇਗਾ ਕਿ ਸਾਹਮਣੇ ਵਾਲਾ ਕੋਈ ਮੈਸੇਜ ਟਾਈਪ ਕਰ ਰਿਹਾ ਹੈ। 

ਗੂਗਲ ਮੈਸੇਜ ਦੇ ਨਵੇਂ ਪਲੇਟਫਾਰਮ ’ਚ ਵਟਸਐਪ ਅਤੇ ਆਈ.ਮੈਸੇਜਸਿਜ ਵਰਗੇ ਚੈਟਿੰਗ ਪਲੇਟਫਾਰਮਸ ਦੇ ਮੁਕਾਬਲੇ ਇਕ ਚੀਜ਼ ਨਹੀਂ ਮਿਲ ਰਹੀ ਅਤੇ ਉਹ ਹੈ ਐਂਡ-ਟੂ-ਐਂਡ ਐਨਕ੍ਰਿਪਸ਼ਨ। ਇਸ ਐਨਕ੍ਰਿਪਸ਼ਨ ਦੇ ਚੱਲਦੇ ਸੈਂਡਰ ਅਤੇ ਰਿਸੀਵਰ ਤੋਂ ਇਲਾਵਾ ਕੋਈ ਵੀ ਤੀਜਾ ਮੈਸੇਜ ਐਕਸੈਸ ਨਹੀਂ ਕਰ ਸਕਦਾ। ਐਂਡਰਾਇਡ ਮੈਸੇਜਿਸ ਦੇ ਪ੍ਰੋਡਕਟ ਮੈਨੇਜਿੰਗ ਡਾਇਰੈਕਟਰ ਸਾਨਾਜ ਅਹਾਰੀ ਨੇ The Verge ਨੂੰ ਕਿਹਾ ਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਦੋ ਲੋਕਾਂ ਵਿਚਾਲੇ ਗੱਲਬਾਤ ਅਤੇ ਖਾਸ ਕਰਕੇ ਮੈਸੇਜਿੰਗ ਪੂਰੀ ਤਰ੍ਹਾਂ ਪਰਸਨਲ ਹੁੰਦੀ ਹੈ ਅਤੇ ਯੂਜ਼ਰਜ਼ ਕੋਲ ਪ੍ਰਾਈਵੇਸੀ ਦਾ ਅਧਿਕਾਰ ਹੈ। ਯੂਜ਼ਰਜ਼ ਨੂੰ ਇਸ ਲਈ ਬਿਹਤਰ ਸਲਿਊਸ਼ਨ ਦੇਣਾ ਸਾਡੀ ਜ਼ਿੰਮੇਵਾਰੀ ਹੈ ਅਤੇ ਅਸੀਂ ਇਸ ’ਤੇ ਕੰਮ ਕਰ ਰਹੇ ਹਾਂ। 


Related News