ਗੂਗਲ ਨੇ ਐਪਲ ਦੇ ਸਫਾਰੀ ਬ੍ਰਾਊਜ਼ਰ ’ਚ ਲੱਭੀ ਵੱਡੀ ਖਾਮੀ

01/24/2020 1:58:12 PM

ਗੈਜੇਟ ਡੈਸਕ– ਟੈਕਨਾਲੋਜੀ ਕੰਪਨੀ ਐਪਲ ਨੂੰ ਪ੍ਰਾਈਵੇਸੀ ਅਤੇ ਸਕਿਓਰਿਟੀ ਲਈ ਜਾਣਿਆ ਜਾਂਦਾ ਹੈ, ਜਦਕਿ ਗੂਗਲ ਦੇ ਮੋਬਾਇਲ ਆਪਰੇਟਿੰਗ ਸਿਸਟਮ ਐਂਡਰਾਇਡ ਦੀ ਸਕਿਓਰਿਟੀ ਅਤੇ ਪ੍ਰਾਈਵੇਸੀ ਨੂੰ ਲੈ ਕੇ ਹਮੇਸ਼ਾ ਸਵਾਲ ਖੜ੍ਹੇ ਕੀਤੇ ਜਾਂਦੇ ਹਨ। ਉਥੇ ਹੀ ਹੁਣ ਐਪਲ ਨੂੰ ਘੇਰਦੇ ਹੋਏ ਗੂਗਲ ਨੇ ਐਪਲ ਦੇ ਸਫਾਰੀ ਬ੍ਰਾਊਜ਼ਰ ’ਚ ਵੱਡੀ ਖਾਮੀ ਲੱਭੀ ਹੈ। ਗੂਗਲ ਨੇ ਦਾਅਵਾ ਕੀਤਾ ਹੈ ਕਿ ਸਫਾਰੀ ਬ੍ਰਾਊਜ਼ਰ ਦਾ ਐਂਟੀ ਟ੍ਰੈਕਿੰਗ ਫੀਚਰ ਅਸਲ ’ਚ ਟ੍ਰੈਕਿੰਗ ਲਈ ਕੰਮ ਕਰਦਾ ਹੈ। 

ਟ੍ਰੈਕਿੰਗ ਦਾ ਕੰਮ ਕਰ ਰਿਹਾ ਸੀ ਐਂਟੀ ਟ੍ਰੈਕਿੰਗ ਫੀਚਰ
ਗੂਗਲ ਦੇ ਸਕਿਓਰਿਟੀ ਇੰਜੀਨੀਅਰਾਂ ਨੇ ਆਪਣੀ ਇਕ ਰਿਪੋਰਟ ’ਚ ਖੁਲਾਸਾ ਕੀਤਾ ਹੈ ਕਿ ਸਫਾਰੀ ਬ੍ਰਾਊਜ਼ਰ ’ਚ ਇਕ ਲੂਪਹੋਲ (ਬਗ) ਹੈ ਜਿਸ ਕਾਰਨ ਯੂਜ਼ਰਜ਼ ਦੀ ਪ੍ਰਾਈਵੇਸੀ ਖਤਰੇ ’ਚ ਹੈ। ਇਸ ਦਾ ਫਾਇਦਾ ਚੁੱਕ ਕੇ ਹੈਕਰ ਸਫਾਰੀ ਬ੍ਰਾਊਜ਼ਰ ਰਾਹੀਂ ਯੂਜ਼ਰਜ਼ ਨਿੱਜੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਉਸ ਦਾ ਗਲਤ ਇਸਤੇਮਾਲ ਕਰ ਸਕਦੇ ਹਨ। ਸਫਾਰੀ ਬ੍ਰਾਊਜ਼ਰ ਦੇ ਇਸ ਲੂਪਹੋਲ ਦਾ ਫਾਇਦਾ ਚੁੱਕ ਕੇ ਹੈਕਰ ਯੂਜ਼ਰਜ਼ ਦੀ ਬ੍ਰਾਊਜ਼ਿੰਗ ਹਿਸਟਰੀ ਦੇਖ ਸਕਦੇ ਸਨ ਅਤੇ ਵੈੱਬਸਾਈਟਾਂ ਯੂਜ਼ਰਜ਼ ਦੇ ਵਿਵਹਾਰ ਨੂੰ ਟ੍ਰੈਕ ਕਰ ਸਕਦੀਆਂ ਹਨ, ਹਾਲਾਂਕਿ ਐਪਲ ਨੇ ਹੁਣ ਇਸ ਬਗ ਨੂੰ ਫਿਕਸ ਕਰ ਲਿਆ ਹੈ। 

ਇੰਟੈਲੀਜੈਂਟ ਟ੍ਰੈਕਿੰਗ ਪ੍ਰਿਵੈਂਸ਼ਨ (ITP) ’ਚ ਸੀ ਬਗ
ਗੂਗਲ ਦੀ ਰਿਪੋਰਟ ’ਚ ਕਿਹਾ ਗਿਆ ਸੀ ਕਿ ਸਫਾਰੀ ਬ੍ਰਾਊਜ਼ਰ ਦੇ ਇੰਟੈਲੀਜੈਂਟ ਟ੍ਰੈਕਿੰਗ ਪ੍ਰਿਵੈਂਸ਼ਨ (ITP) ’ਚ ਬਗ ਸੀ ਜੋ ਕਿ ਉਲਟ ਦਿਸ਼ਾ ’ਚ ਕੰਮ ਕਰ ਰਿਹਾ ਸੀ। ਇਕ ਉਦਾਹਰਣ ਨਾਲ ਸਮਝੀਏ ਤਾਂ ਇੰਟੈਲੀਜੈਂਟ ਟ੍ਰੈਕਿੰਗ ਪ੍ਰਿਵੈਂਸ਼ਨ ਫੀਚਰ ਯੂਜ਼ਰਜ਼ ਨੂੰ ਟ੍ਰੈਕ ਹੋਣ ਤੋਂ ਬਚਾਉਣ ਲਈ ਦਿੱਤਾ ਗਿਆ ਹੈ, ਜਦਕਿ ਇਹ ਟ੍ਰੈਕ ਹੋਣ ’ਚ ਮਦਦ ਕਰ ਰਿਹਾ ਸੀ। ਆਮਤੌਰ ’ਤੇ ਜਦੋਂ ਤੁਸੀਂ ਕਿਸੇ ਵੈੱਬਸਾਈਟ ’ਤੇ ਜਾਂਦੇ ਹੋ ਤਾਂ ਤੁਹਾਨੂੰ ਕੂਕਿਜ਼ ਅਲਾਓ ਕਰਨ ਲਈ ਕਿਹਾ ਜਾਂਦਾ ਹੈ ਪਰ ਸਫਾਰੀ ਦੇ ਨਾਲ ਅਜਿਹਾ ਨਹੀਂ ਹੈ। ਸਫਾਰੀ ਕਿਸੇ ਵੈੱਬਸਾਈਟ ਨੂੰ ਕੂਕਿਜ਼ ਅਲਾਓ ਨਹੀਂ ਕਰਦਾ ਪਰ ਇਸ ਬਗ ਕਾਰਨ ਵੈੱਬਸਾਈਟਾਂ ਨੂੰ ਕੂਕਿਜ਼ ਮਿਲਣ ਲੱਗੀਆਂ ਸਨ। 

ਸਫਾਰੀ ਦੀ ਪ੍ਰਾਈਵੇਸੀ ’ਤੇ ਪਹਿਲਾਂ ਵੀ ਉੱਠ ਚੁੱਕੇ ਹਨ ਸਵਾਲ
ਹਾਲਾਂਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਸਫਾਰੀ ਬ੍ਰਾਊਜ਼ਰ ਦੀ ਪ੍ਰਾਈਵੇਸੀ ’ਤੇ ਸਵਾਲ ਖੜ੍ਹੇ ਹੋਏ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਸਫਾਰੀ ਬ੍ਰਾਊਜ਼ਰ ’ਚ ਟੂ ਟੋਨ ਟ੍ਰੈਕ ਨਾਂ ਦਾ ਇਕ ਫੀਚਰ ਸੀ ਜਿਸ ਨੂੰ ਬਾਅਦ ’ਚ ਐਪਲ ਨੇ ਹਟਾ ਦਿੱਤਾ। ਇਸ ਫੀਚਰ ਦਾ ਫਾਇਦਾ ਚੁੱਕ ਕੇ ਵੈੱਬਸਾਈਟਾਂ ਲੋਕਾਂ ਨੂੰ ਆਸਾਨੀ ਨਾਲ ਟ੍ਰੈਕ ਕਰ ਰਹੀਆਂ ਸਨ। 


Related News