Google Duo ਨੇ ਗਲਤੀ ਨਾਲ ਦੁਨੀਆ ਭਰ ਦੇ ਯੂਜ਼ਰਜ਼ ਨੂੰ ਭੇਜੀ ਭਾਰਤੀ ਕ੍ਰਿਕੇਟ ਟੀਮ ਦੀ ਪ੍ਰੋਮੋ ਵੀਡੀਓ

06/01/2019 1:30:29 PM

ਗੈਜੇਟ ਡੈਸਕ– ਆਈ.ਸੀ.ਸੀ. ਕ੍ਰਿਕੇਟ ਵਰਲਡ ਕੱਪ ਸ਼ੁਰੂ ਹੋ ਚੁੱਕਾ ਹੈ ਅਤੇ ਭਾਰਤ 5 ਜੂਨ ਨੂੰ ਪਹਿਲਾ ਮੈਚ ਸਾਊਥ ਅਫਰੀਕਾ ਨਾਲ ਖੇਡਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਗੂਗਲ ਦੀ ਚੈਟਿੰਗ ਅਤੇ ਵੀਡੀਓ ਕਾਲਿੰਗ ਐਪ Duo ਵਲੋਂ ਯੂਜ਼ਰਜ਼ ਨੂੰ ਭਾਰਤੀ ਕ੍ਰਿਕੇਟ ਟੀਮ ਦੀ ਇਕ ਪ੍ਰੋਮ ਵੀਡੀਓ ਭੇਜੀ ਗਈ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਗੂਗਲ ਨੇ ਗਲਤੀ ਨਾਲ ਦੁਨੀਆ ਭਰ ਦੇ ਕਈ ਯੂਜ਼ਰਜ਼ ਦੇ ਡਿਵਾਈਸ ’ਤੇ ਇਹ ਪ੍ਰੋਮੋ ਵੀਡੀਓ ਦਿਖਾ ਦਿੱਤੀ। 

ਦਰਅਸਲ, ਗੂਗਲ ਹਮੇਸ਼ਾ ਕਿਸੇ ਈਵੈਂਟ ਜਾਂ ਖਾਸ ਮੌਕੇ ’ਤੇ ਡੁਓ ਯੂਜ਼ਰਜ਼ ਨੂੰ ਸਪੈਸ਼ਲ ਵੀਡੀਓ ਮੈਸੇਜ ਭੇਜਦੀ ਹੈ ਅਤੇ ਹਮੇਸ਼ਾ ਇਹ ਕਿਸੇ ਖੇਤਰ ਵਿਸ਼ੇਸ਼ ’ਚ ਹੀ ਪੁੱਸ਼ ਨੋਟੀਫਿਕੇਸ਼ਨ ਭੇਜਦੀ ਹੈ। 

ਗੂਗਲ ਤੋਂ ਹੋਈ ਮੈਸੇਜ ਦੀ ਟਾਰਗੇਟਿੰਗ ’ਚ ਗਲਤੀ
ਦੱਸ ਦੇਈਏ ਕਿ ਗੂਗਲ ਨੇ ਕ੍ਰਿਕੇਟ ਵਰਲਡ ਕੱਪ ਦੇ ਚੱਲਦੇ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਵੀਡੀਓ ਭਾਰਤੀ ਯੂਜ਼ਰਜ਼ ਨੂੰ ਭੇਜਣ ਦਾ ਪਲਾਨ ਬਣਾਇਆ ਸੀ। ਐਂਡਰਾਇਲ ਪੁਲਿਸ ਦੀ ਰਿਪੋਰਟ ਮੁਤਾਬਕ, ਗੂਗਲ ਨੇ ਮੈਸੇਜ ਦੀ ਟਾਰਗੇਟਿੰਗ ’ਚ ਕੋਈ ਗਲਤੀ ਕਰ ਦਿੱਤੀ ਜਿਸ ਦੇ ਚੱਲਦੇ ਦੁਨੀਆ ਭਰ ਦੇ ਯੂਜ਼ਰਜ਼ ਨੂੰ ਵੱਖ-ਵੱਖ ਸਮੇਂ ’ਤੇ ਵਿਰਾਟ ਕੋਹਲੀ ਦੀ ਇਹ ਵੀਡੀਓ ਮਿਲੀ। 

ਇਨ੍ਹਾਂ ਦੇਸ਼ਾਂ ’ਚ ਮਿਲੀ ਨੋਟੀਫਿਕੇਸ਼ਨ
ਯੂ.ਐੱਸ., ਕੈਨੇਡਾ, ਜਪਾਨ, ਮੈਕਸੀਕੋ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਦੇ ਯੂਜ਼ਰਜ਼ ਨੂੰ ਕੁਝ ਸਮਝ ਨਹੀਂ ਆਇਆ ਕਿ ਇਹ ਵੀਡੀਓ ਉਨ੍ਹਾਂ ਨੂੰ ਕਿਉਂ ਭੇਜੀ ਗਈ ਹੈ, ਜਾਂ ਫਿਰ ਇਹ ਕੀ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਬਾਰੇ ਸੋਸ਼ਲ ਮੀਡੀਆ ’ਤੇ ਲਿਖਿਆ ਅਤੇ ਗੂਗਲ ਨੂੰ ਸਵਾਲ ਵੀ ਕੀਤੇ। 

ਗੂਗਲ ਨੇ ਦਿੱਤੀ ਪ੍ਰਤੀਕਿਰਿਆ
ਗੂਗਲ ਨੇ ਇਸ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਗਲਤੀ ਨਾਲ ਇਹ ਵੱਡੇ ਯੂਜ਼ਰਬੇਸ ਤਕ ਪਹੁੰਚ ਗਈ। ਗੂਗਲ ਨੇ ਯੂਜ਼ਰਜ਼ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਗਲਤੀ ਨਹੀਂ ਹੋਵੇਗੀ ਅਤੇ ਉਹ ਗੂਗਲ ਡੁਓ ਸਰਵਿਸ ਦਾ ਬਿਹਤਰ ਐਕਸਪੀਰੀਅੰਸ ਦੇਵੇਗੀ। 


Related News