ਗੂਗਲ Chrome ਬਚਾਏਗਾ ਤੁਹਾਡਾ 70 ਫੀਸਦੀ ਮੋਬਾਇਲ ਡਾਟਾ

Wednesday, Dec 02, 2015 - 02:06 PM (IST)

ਗੂਗਲ Chrome ਬਚਾਏਗਾ ਤੁਹਾਡਾ 70 ਫੀਸਦੀ ਮੋਬਾਇਲ ਡਾਟਾ

ਜਲੰਧਰ— ਗੂਗਲ ਨੇ ਐਂਡ੍ਰਾਇਡ ਲਈ ਆਪਣੇ ਕ੍ਰੋਮ ਬਰਾਊਜ਼ਰ ''ਚ ਕੁਝ ਸੁਧਾਰ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਹੁਣ ਯੂਜ਼ਰ ਮੋਬਾਈਲ ਇੰਟਰਨੈੱਟ ਦੀ 70 ਫੀਸਦੀ ਤਕ ਬਚਤ ਕਰ ਸਕਦੇ ਹਨ। ਜੇਕਰ ਯੂਜ਼ਰ ਆਪਣੇ ਮੋਬਾਈਲ ''ਚ ਡਾਟਾ ਸੇਵਰ ਫੀਚਰ ਨੂੰ ਆਨ ਰੱਖਦੇ ਹਨ (Settings>Advanced>Data Saver>On) ਤਾਂ ਐਂਡ੍ਰਾਇਡ ਦਾ ਕ੍ਰੋਮ ਵੈੱਬਸਾਈਟ ਤੋਂ ਤਸਵੀਰਾਂ ਨੂੰ ਰਿਮੂਵ ਕਰ ਦਵੇਗਾ। ਜਦੋਂ ਵੈੱਬ ਪੇਜ ਲੋਡ ਹੁੰਦਾ ਹੈ ਤਾਂ ਯੂਜ਼ਰ ਡਿਸਪਲੇ ਦੇ ਹੇਠਾਂ ਕਾਲੇ ਰੰਗ ਦੀ ਨੋਟੀਫਿਕੇਸ਼ਨ ਬਾਰ ''ਤ ਲੋਡ ਇਮੇਜ਼ ਆਪਸ਼ਨ ''ਤੇ ਟੈਪ ਕਰ ਸਕਦੇ ਹਨ ਜਿਸ ਨਾਲ ਸਾਰੀਆਂ ਤਸਵੀਰਾਂ ਜਾਂ ਕੋਈ ਇਕ ਤਸਵੀਰ ਜੋ ਤੁਸੀਂ ਦੇਖਣਾ ਚਾਹੁੰਦੇ ਹੋ ਡਿਸਪਲੇ ''ਤੇ ਦਿਖਾਈ ਦੇਣਗੀਆਂ। ਡਾਟਾ ਸੇਵਰ ਆਪਸ਼ਨ ਨੂੰ ਬਰਾਊਜ਼ਰ ਦੇ ਸੈਟਿੰਗ ਆਪਸ਼ਨ ''ਚ ਲੱਭਿਆ ਜਾ ਸਕਦਾ ਹੈ। 
ਗੂਗਲ ਦੇ ਪ੍ਰੋਡਕਟ ਮੈਨੇਜਰ Tal Oppenheimer ਨੇ ਕਿਹਾ ਕਿ ਡਾਟਾ ਸੇਵਰ ਮੋਡ ਨੂੰ ਆਉਣ ਵਾਲੇ ਮਹੀਨਿਆਂ ''ਚ ਦੂਜੇ ਖੇਤਰਾਂ ਫੈਲਾਉਣ ਤੋਂ ਬਾਅਦ ਭਾਰਤ ਅਤੇ ਇੰਡੋਨੇਸ਼ੀਆ ''ਚ ਪਹੁੰਚਾਇਆ ਜਾਵੇਗਾ। ਹਾਲਾਂਕਿ ਗੂਗਲ ਦੇ ਇਸ ਡਾਟਾ ਸੇਵਰ ਫੀਚਰ ਨੂੰ 2014 ''ਚ ਜਨਰਲ ਰਿਲੀਜ਼ ਤੋਂ ਬਾਅਦ ਕ੍ਰੋਮ ਰਾਹੀਂ ਐਂਡ੍ਰਾਇਡ ਅਤੇ ਆਈ.ਓ.ਐੱਸ. ਮੋਬਾਇਲ ਡਿਵਾਈਸ ''ਚ ਉਪਲੱਬਧ ਕੀਤਾ ਗਿਆ ਹੈ। ਇਸ ਸਾਲ ਦੇ ਮਾਰਚ ''ਚ ਗੂਗਲ ਨੇ ਕ੍ਰੋਮ ਬਰਾਊਜ਼ਰ ਐਕਸਟੈਂਸ਼ਨ ਨਾਂ ਦੇ ਡਾਟਾ ਸੇਵਰ ਦੀ ਸ਼ੁਰੂਆਤ ਕੀਤੀ ਗਈ ਜੋ ਵੈੱਬ ਪੇਜ ਨੂੰ ਲੋਡ ਕਰਦੇ ਸਮੇਂ ਦੀ ਬਚਤ ਕਰਦਾ ਹੈ।


Related News