ਮਿਊਜ਼ਿਕ ਦੇ ਸ਼ੌਕੀਨਾਂ ਲਈ ਗੂਗਲ ਕ੍ਰੋਮ ’ਚ ਸ਼ਾਮਲ ਹੋਵੇਗਾ ਕਮਾਲ ਦਾ ਫੀਚਰ
Monday, Jul 08, 2019 - 11:52 AM (IST)

ਗੈਜੇਟ ਡੈਸਕ– ਗੂਗਲ ਨੇ ਆਪਣੇ ਕ੍ਰੋਮ ਬ੍ਰਾਊਜ਼ਰ ’ਚ ਮਿਊਜ਼ਿਕ ਦੇ ਸ਼ੌਕੀਨਾਂ ਲਈ ਨਵੇਂ ਪਲੇਅ/ਪੌਜ਼ ਬਟਨ ਨੂੰ ਸ਼ਾਮਲ ਕਰਨ ਵਾਲੀ ਹੈ। ਇਸ ਦੀ ਮਦਦ ਨਾਲ ਮਿਊਜ਼ਿਕ ਚੱਲਦੇ ਸਮੇਂ ਯੂਜ਼ਰ ਨੂੰ ਗਾਣੇ ਨੂੰ ਬੰਦ ਕਰਨ ਜਾਂ ਦੁਬਾਰਾ ਆਨ ਕਰਨ ’ਚ ਕਾਫੀ ਆਸਾਨੀ ਹੋਵੇਗੀ। ਗੂਗਲ ਨੇ ਇਸ ਫੀਚਰ ਦਾ ਨਾਮ Global Media Controls(GMC) ਰੱਖਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਇਹ ਫੀਚਰ ਦੇ ਨਾਲ ਵੀਡੀਓ ਫਾਈਲਾਂ ਲਈ ਵੀ ਕੰਮ ਕਰੇਗਾ। ਇਸ ਨਵੇਂ ਫੀਚਰ ਨੂੰ ਕ੍ਰੋਮ ਵਿੰਡੋਜ਼, ਮੈਕ ਅਤੇ Linux ਯੂਜ਼ਰਜ਼ ਇਸਤੇਮਾਲ ਕਰ ਸਕਣਗੇ।
ਟੈਸਟਿੰਗ ਦੌਰਾਨ ਪਤਾ ਲੱਗਾ ਹੈ ਕਿ ਇਹ ਫੀਚਰ ਫਿਲਹਾਲ ਇਸਤੇਮਾਲ ਕਰਦੇ ਸਮੇਂ ਹਮੇਸ਼ਾ ਕ੍ਰੈਸ਼ ਹੋ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਗੂਗਲ ਜਲਦੀ ਹੀ ਇਸ ਵਿਚ ਸੁਧਾਰ ਕਰਕੇ ਇਸ ਨਵੇਂ ਫੀਚਰ ਨੂੰ ਉਪਲੱਬਧ ਕਰੇਗੀ।