ਗੂਗਲ ਦੀ ਵੱਡੀ ਕਾਰਵਾਈ: 2021 ’ਚ ਬਲਾਕ ਕੀਤੇ 340 ਕਰੋੜ ਵਿਗਿਆਪਨ, ਤੰਬਾਕੂ ਦੇ 3.59 ਕਰੋੜ ਐਡ ਹਟਾਏ

Thursday, May 05, 2022 - 05:44 PM (IST)

ਗੂਗਲ ਦੀ ਵੱਡੀ ਕਾਰਵਾਈ: 2021 ’ਚ ਬਲਾਕ ਕੀਤੇ 340 ਕਰੋੜ ਵਿਗਿਆਪਨ, ਤੰਬਾਕੂ ਦੇ 3.59 ਕਰੋੜ ਐਡ ਹਟਾਏ

ਗੈਜੇਟ ਡੈਸਕ– ਗੂਗਲ ਨੇ ਸਾਲ 2021 ਲਈ ਐਡ ਸੇਫਟੀ ਰਿਪੋਰਟ ਜਾਰੀ ਕੀਤੀ ਹੈ। ਗੂਗਲ ਨੇ ਇਸਦੀ ਜਾਣਕਾਰੀ ਆਪਣੇ ਬਲਾਗ ’ਚ ਦਿੱਤੀ ਹੈ। ਗੂਗਲ ਨੇ ਕਿਹਾ ਹੈ ਕਿ ਸਾਲ 2021 ’ਚ 3.4 ਬਿਲੀਅਨ (ਕਰੀਬ 340 ਕਰੋੜ) ਵਿਗਿਆਪਨਾਂ ’ਤੇ ਕਾਰਵਾਈ ਹੋਈ ਹੈ। ਇਨ੍ਹਾਂ ’ਚੋਂ ਕੁਝ ਵਿਗਿਆਪਨਾਂ ਨੂੰ ਬਲਾਕ ਕੀਤਾ ਗਿਆ ਹੈ ਅਤੇ ਕੁਝ ਨੂੰ ਹਮੇਸ਼ਾ ਲਈ ਹਟਾ ਦਿੱਤਾ ਗਿਆ ਹੈ। ਗੂਗਲ ਮੁਤਾਬਕ, 2021 ’ਚ 340 ਕਰੋੜ ਵਿਗਿਆਪਨ ਹਟਾਉਣ ਤੋਂ ਇਲਾਵਾ 570 ਕਰੋੜ ਐਡ ਨੂੰ ਮੁਅੱਤਲ ਕੀਤਾ ਗਿਆ ਹੈ ਅਤੇ 560 ਕਰੋੜ ਵਿਗਿਆਪਨਦਾਤਾ ਦੇ ਅਕਾਊਂਟ ਨੂੰ ਵੀ ਸਸਪੈਂਡ ਕੀਤਾ ਗਿਆ ਹੈ। ਰਿਪੋਰਟ ਮੁਤਾਬਕ, ਸਾਲ 2021 ’ਚ 170 ਕਰੋੜ ਪਬਲਿਸ਼ਰਾਂ ਨੂੰ ਬਲਾਕ ਕਰਨ ਤੋਂ ਇਲਾਵਾ 63,000 ਪਬਲਿਸ਼ਰ ਵੈੱਬਸਾਈਟਾਂ ’ਤੇ ਕਾਰਵਾਈ ਹੋਈ ਹੈ। 

ਇਹ ਵੀ ਪੜ੍ਹੋ– ਗੂਗਲ ਕ੍ਰੋਮ ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤੀ ਚਿਤਾਵਨੀ, ਤੁਰੰਤ ਕਰੋ ਅਪਡੇਟ

2020 ’ਚ 310 ਕਰੋੜ ਵਿਗਿਆਪਨ ਹੋਏ ਸਨ ਬਲਾਕ
ਗੂਗਲ ਦੀ ਇਸ ਰਿਪੋਰਟ ਦੀ ਤੁਲਨਾ ਜੇਕਰ 2019 ਅਤੇ 2020 ਨਾਲ ਕਰੀਏ ਤਾਂ ਸਾਲ 2019 ’ਚ ਗੂਗਲ ਨੇ 270 ਕਰੋੜ ਵਿਗਿਆਪਨ ਹਟਾਏ ਸਨ, ਜਦਕਿ 2020 ’ਚ ਇਹ ਗਿਣਤੀ 310 ਕਰੋੜ ਤਕ ਪਹੁੰਚ ਗਈ ਸੀ ਅਤੇ ਹੁਣ 2021 ’ਚ 30 ਕਰੋੜ ਦਾ ਵਾਧਾ ਹੋਇਆ ਹੈ ਜਿਸਤੋਂ ਬਾਅਦ ਗੂਗਲ ਨੇ ਇਸ ਸਾਲ 340 ਕਰੋੜ ਵਿਗਿਆਪਨ ਹਟਾਏ ਹਨ। ਦੱਸ ਦੇਈਏ ਕਿ ਇਸ ਸਾਲ ਦੀ ਸ਼ੁਰੂਆਤ ’ਚ ਹੀ ਮਾਈਕ੍ਰੋਸਾਫਟ ਨੇ 300 ਕਰੋੜ ਵਿਗਿਆਪਨ ਆਪਣੇ ਪਲੇਟਫਾਰਮ ਤੋਂ ਹਟਾਏ ਸਨ। ਗੂਗਲ ਅਤੇ ਮਾਈਕ੍ਰੋਸਾਫਟ ਦੋਵਾਂ ਨੂੰ ਮਿਲਾ ਕੇ ਇਸ ਸਾਲ ਕੁੱਲ 650 ਕਰੋੜ ਵਿਗਿਆਪਨ ਹਟਾਏ ਗਏ ਹਨ। 

ਇਹ ਵੀ ਪੜ੍ਹੋ– WhatsApp ਯੂਜ਼ਰਸ ਨੂੰ ਅੱਜ ਮਿਲੇਗਾ ਇਹ ਸ਼ਾਨਦਾਰ ਤੋਹਫ਼ਾ, ਜ਼ੁਕਰਬਰਗ ਨੇ ਕੀਤਾ ਐਲਾਨ

1. ਟ੍ਰੇਡਮਾਰਕ: 1.4 ਬਿਲੀਅਨ
2. ਬਿਜ਼ਨੈੱਸ: 511.4 ਮਿਲੀਅਨ
3. ਫਾਈਨੈਂਸ਼ੀਅਲ ਸਰਵਿਸ: 223 ਮਿਲੀਅਨ
4. ਹੈਲਥਕੇਅਰ ਐਂਡ ਮੈਡੀਸਿਨ: 219.3 ਮਿਲੀਅਨ
5. ਅਲਕੋਹਲ: 128.5 ਮਿਲੀਅਨ
6. ਐਡਲਟ ਕੰਟੈਂਟ: 126.1 ਮਿਲੀਅਨ
7. ਜੁਆ ਅਤੇ ਗੇਮਜ਼: 108.1 ਮਿਲੀਅਨ
8. ਕਾਪੀਰਾਈਟ: 68.6 ਮਿਲੀਅਨ
9. ਤੰਕਾਬੂ: 35.9 ਮਿਲੀਅਨ

ਇਹ ਵੀ ਪੜ੍ਹੋ– ਵਟਸਐਪ ਨੇ 18 ਲੱਖ ਤੋਂ ਵਧ ਭਾਰਤੀ ਖਾਤਿਆਂ ਨੂੰ ਕੀਤਾ ਬੈਨ, ਜਾਣੋ ਵਜ੍ਹਾ

ਸਭ ਤੋਂ ਜ਼ਿਆਦਾ ਕਾਰਵਾਈ ਸੈਕਸੁਅਲ, ਖਤਰਨਾਕ ਅਤੇ ਹਥਿਆਰਾਂ ਦੀ ਵਿਕਰੀ ਵਾਲੇ ਵਿਗਿਆਪਨਾਂ ’ਤੇ ਹੋਈ ਹੈ। ਕੋਰੋਨਾ ਨੂੰ ਲੈ ਕੇ ਗਲਤ ਜਾਣਕਾਰੀ ਦੇਣ ਕਾਰਨ 5,00,000 ਪੇਜ਼ਾਂ ਨੂੰ ਖਤਮ ਕੀਤਾ ਗਿਆ ਹੈ। ਇਹ ਪੇਜ਼ ਵੈਕਸੀਨ, ਉਸਦੀ ਟੈਸਟਿੰਗ ਅਤੇ ਕੀਮਤ ਨੂੰ ਲੈ ਕੇ ਗਲਤ ਜਾਣਕਾਰੀ ਦੇ ਰਹੇ ਸਨ। ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਗੂਗਲ ਨੇ ਕੋਵਿਡ-19 ਨੂੰ ਲੈ ਕੇ 106 ਮਿਲੀਅਨ ਵਿਗਿਆਪਨ ਬਲਾਕ ਕੀਤੇ ਹਨ। ਰੂਸ ਅਤੇ ਯੂਕ੍ਰੇਨ ਜੰਗ ਨੂੰ ਲੈ ਕੇ ਕਰੀਬ 8 ਮਿਲੀਅਨ ਵਿਗਿਆਪਨਾਂ ’ਤੇ ਕਾਰਵਾਈ ਕੀਤੀ ਗਈ ਹੈ।

ਇਹ ਵੀ ਪੜ੍ਹੋ– ਫੇਸਬੁੱਕ ਦੀ ਇਹ ਸਰਵਿਸ ਹੋ ਰਹੀ ਹੈ ਬੰਦ, ਇਕ ਸਾਲ ਪਹਿਲਾਂ ਹੋਈ ਸੀ ਲਾਂਚ


author

rajwinder kaur

Content Editor

Related News