ਸੈਮਸੰਗ ਯੂਜ਼ਰਸ ਲਈ ਖੁਸ਼ਖਬਰੀ, ਜਲਦ ਮਿਲੇਗੀ ਐਂਡ੍ਰਾਇਡ 10 ਅਪਡੇਟ

05/25/2020 7:01:13 PM

ਗੈਜੇਟ ਡੈਸਕ—ਸੈਮਸੰਗ ਨੇ ਪਿਛਲੇ ਮਹੀਨੇ ਆਪਣੇ ਸਮਾਰਟਫੋਨ ਲਈ ਐਂਡ੍ਰਾਇਡ 10 ਅਪਡੇਟ ਰਿਲੀਜ਼ ਨਾ ਕਰਨ ਦਾ ਐਲਾਨ ਕੀਤਾ ਸੀ। ਕੰਪਨੀ ਨੇ ਇਹ ਫੈਸਲਾ ਭਾਰਤ 'ਚ ਦੇਸ਼ਵਿਆਪੀ ਲਾਕਡਾਊਨ ਦੇ ਚੱਲਦੇ ਲਿਆ ਸੀ। ਹੁਣ ਭਾਰਤ ਸਰਕਾਰ ਲਾਕਡਾਊਨ 'ਚ ਢਿੱਲ ਦੇ ਰਹੀ ਹੈ ਲਿਹਾਜਾ 10 ਅਤੇ One UI 2 ਅਪਡੇਟ ਰੋਲ ਆਊਟ ਕਰਨ ਦਾ ਫੈਸਲਾ ਕੀਤਾ ਹੈ। ਲਾਕਡਾਊਨ 'ਚ ਛੋਟ ਤੋਂ ਬਾਅਦ ਕੰਪਨੀ ਆਪਣੇ ਆਪਰੇਸ਼ਨ ਦੋਬਾਰਾ ਸ਼ੁਰੂ ਕਰ ਰਹੀ ਹੈ ਜਿਸ ਤੋਂ ਬਾਅਦ ਸੈਮਸੰਗ ਯੂਜ਼ਰਸ ਨੂੰ ਐਂਡ੍ਰਾਇਡ ਅਪਡੇਟ ਮਿਲ ਸਕੇਗੀ।

ਇਨ੍ਹਾਂ ਸਮਾਰਟਫੋਨਸ ਨੂੰ ਮਿਲੇਗੀ One UI 2 ਅਪਡੇਟ
ਸੈਮਸੰਗ ਦੇ ਕੁਝ ਲੇਟੈਸਟ ਸਮਾਰਟਫੋਨ ਐਂਡ੍ਰਾਇਡ 10 'ਤੇ ਰਨ ਕਰਦੇ ਹਨ। ਇਨ੍ਹਾਂ ਸਮਾਰਟਫੋਨਸ ਨੂੰ One UI 2 ਅਪਡੇਟ ਕੰਪਨੀ ਜਲਦ ਹੀ ਉਪਲੱਬਧ ਕਰਵਾਵੇਗੀ। ਇਸ 'ਚ Galaxy S10 Lite ,Galaxy Note10 Lite ਅਤੇ Galaxy A51 ਸਮਾਰਟਫੋਨ ਸ਼ਾਮਲ ਹਨ।

ਗਲੈਕਸੀ ਏ50 ਨੂੰ ਮਿਲੇਗੀ ਐਂਡ੍ਰਾਇਡ 10 ਅਪਡੇਟ
ਕੰਪਨੀ ਨੇ ਕੁਝ ਸਮਾਂ ਪਹਿਲਾਂ ਗਲੈਕਸੀ ਏ50 ਲਈ ਐਂਡ੍ਰਾਇਡ 10 ਅਪਡੇਟ ਰੋਲ ਆਊਟ ਕੀਤੀ ਸੀ। ਇਸ ਤੋਂ ਬਾਅਦ ਕੁਝ ਤਕਨੀਕੀ ਸਮੱਸਿਆਵਾਂ ਕਾਰਣ ਕੰਪਨੀ ਨੂੰ ਇਹ ਅਪਡੇਟ ਰੋਕਣੀ ਪਈ ਸੀ। ਹੁਣ ਇਸ ਫੋਨ ਲਈ ਦੋਬਾਰਾ ਐਂਡ੍ਰਾਇਡ 10 ਅਪਡੇਟ ਰੋਲ ਆਊਟ ਕੀਤੀ ਜਾਵੇਗੀ।


Karan Kumar

Content Editor

Related News