ਜੀਮੇਲ ਅਪਡੇਟ: ਐਂਡਰਾਇਡ ਯੂਜ਼ਰਸ ਲਈ ਆਇਆ ਖ਼ਾਸ ਬਟਨ, ਕਾਪੀ-ਪੇਸਟ ਕਰਨ ’ਚ ਹੋਵੇਗੀ ਆਸਾਨੀ
Saturday, Mar 13, 2021 - 11:09 AM (IST)

ਗੈਜੇਟ ਡੈਸਕ– ਗੂਗਲ ਨੇ ਆਪਣੇ ਜੀਮੇਲ ਯੂਜ਼ਰਸ ਲਈ ਇਕ ਨਵੀਂ ਅਪਡੇਟ ਜਾਰੀ ਕੀਤੀ ਹੈ। ਹਾਲਾਂਕਿ, ਇਹ ਅਪਡੇਟ ਫਿਲਹਾਲ ਸਿਰਫ ਐਂਡਰਾਇਡ ਯੂਜ਼ਰਸ ਲਈ ਹੀ ਹੈ। ਨਵੀਂ ਅਪਡੇਟ ਤੋਂ ਬਾਅਦ ਐਂਡਰਾਇਡ ਯੂਜ਼ਰਸ ਨੂੰ ਜੀਮੇਲ ’ਚ ਈਮੇਲ ਐਡਰੈੱਸ ਨੂੰ ਕਾਪੀ-ਪੇਸਟ ਕਰਨ ’ਚ ਆਸਾਨੀ ਹੋਵੇਗੀ। ਉਂਝ ਗੂਗਲ ਨੇ ਆਪਣੇ ਇਸ ਫੀਚਰ ਨੂੰ ਲੈ ਕੇ ਅਜੇ ਤਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ।
ਜੀਮੇਲ ਲਈ ਇਸ ਫੀਚਰ ਬਾਰੇ ਸਭ ਤੋਂ ਪਹਿਲਾਂ ਐਂਡਰਾਇਡ ਪੁਲਸ ਨੇ ਜਾਣਕਾਰੀ ਦਿੱਤੀ ਹੈ। ਐਂਡਰਾਇਡ ਦੇ ਜੀਮੇਲ ਯੂਜ਼ਰਸ ਨੂੰ ਈਮੇਲ ਕੰਪੋਜ਼ ਕਰਦੇ ਸਮੇਂ ਉਸ ਈਮੇਲ ਆਈ.ਡੀ. ’ਤੇ ਟੈਪ ਕਰਨਾ ਹੋਵੇਗਾ ਜਿਸ ਨੂੰ ਤੁਸੀਂ ਕਾਪੀ ਕਰਨਾ ਚਾਹੁੰਦੇ ਹੋ। ਇਸ ਤੋਂ ਬਾਅਦ ਤੁਹਾਨੂੰ ਕਾਪੀ ਅਤੇ ਰਿਮੂਵ ਦਾ ਆਪਸ਼ਨ ਮਿਲੇਗਾ। ਇਸ ਤੋਂ ਪਹਿਲਾਂ ਇਸੇ ਕੰਮ ਲਈ ਈਮੇਲ ਐਡਰੈੱਸ ’ਤੇ ਲਾਂਗ ਪ੍ਰੈੱਸ ਕਰਨਾ ਪੈਂਦਾ ਸੀ।
ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਮਹੀਨੇ ’ਚ ਜੀਮੇਲ ਨੇ ਇਕ ਨਵੀਂ ਅਪਡੇਟ ਜਾਰੀ ਕੀਤੀ ਸੀ ਜਿਸ ਤੋਂ ਬਾਅਦ ਜੀਮੇਲ ’ਚ ਹੀ ਮਾਈਕ੍ਰੋਸਾਫਟ ਆਫੀਸ ਅਟੈਚਮੈਂਟ ਜਾਂ ਫਾਇਲ ਨੂੰ ਓਪਨ ਕੀਤਾ ਜਾ ਸਕਦਾ ਹੈ ਅਤੇ ਨਾਲ ਹੀ ਐਡਿਟ ਵੀ ਕਰਨ ਦੀ ਸਹੂਲਤ ਹੈ। ਨਵੀਂ ਅਪਡੇਟ ਤੋਂ ਬਾਅਦ ਆਫੀਸ ਫਾਇਲ ਦੇ ਅੰਦਰ ਇਕ ਨਵਾਂ ਰਿਪਲਾਈ ਆਪਸ਼ਨ ਵੀ ਮਿਲੇਗਾ।