ਬਲੂਟੁੱਥ ਕਾਲਿੰਗ ਵਾਲੀ ਸਸਤੀ ਸਮਾਰਟਵਾਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

05/01/2022 2:33:35 PM

ਗੈਜੇਟ ਡੈਸਕ– ਸਮਾਰਟ ਅਸੈਸਰੀਜ਼ ਅਤੇ ਆਡੀਓ ਬ੍ਰਾਂਡ Gizmore ਨੇ ਆਪਣੇ ਪ੍ਰੋਡਕਟ ਲਾਈਨਅਪ ਨੂੰ ਵਧਾਇਆ ਹੈ। Gizmore ਨੇ ਆਪਣੀ ਨਵੀਂ ਸਮਾਰਟਵਾਚ Gizfit 910 Pro ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਸਮਾਰਟਵਾਚ ’ਚ ਰੈਕਟੈਂਗੁਲਰ ਡਿਸਪਲੇਅ ਅਤੇ ਬਲੂਟੁੱਥ ਕਾਲਿੰਗ ਫੀਚਰ ਦਿੱਤਾ ਗਿਆ ਹੈ। ਗਿਜ਼ਮੋਰ ਸਮਾਰਟਵਾਚ ’ਚ ਕਈ ਸਪੋਰਟਸ ਮੋਡਸ ਵੀ ਦਿੱਤੇ ਗਏ ਹਨ। ਇਸ ਸਮਾਰਟਵਾਚ ’ਚ ਹਾਰਟ ਰੇਟ ਸੈਂਸਰ, SpO2 ਅਤੇ ਬਲੱਡ ਆਕਸੀਜਨ ਮਾਨੀਟਰ ਵੀ ਦਿੱਤੇ ਗਏ ਹਨ।

ਕੀਮਤ ਅਤੇ ਉਪਲੱਬਧਤਾ
Gizfit 910 Pro ਨੂੰ 5,999 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਹੈ ਪਰ ਗਾਹਕ ਇਸ ਸਮਾਰਟਵਾਚ ਨੂੰ 2,499 ਰੁਪਏ ਦੀ ਇੰਟਰੋਡਕਟਰੀ ਕੀਮਤ ’ਤੇ ਖਰੀਦ ਸਕਦੇ ਹਨ। ਇਹ ਸਮਾਰਟਵਾਚ ਆਨਲਾਈਨ ਅਤੇ ਈ-ਕਾਮਰਸ ਸਾਈਟ ਫਲਿਪਕਾਰਟ ’ਤੇ ਉਪਲੱਬਧ ਹੈ। 

Gizfit 910 Pro ਦੇ ਫੀਚਰਜ਼ 
Gizfit 910 Pro ਸਮਾਰਟਵਾਚ ’ਚ 1.69 ਇੰਚ ਦੀ ਸਕਰੀਨ ਦਿੱਤੀ ਗਈ ਹੈ। ਇਸਦਾ ਪਿਕਸਲ ਰੈਜ਼ੋਲਿਊਸ਼ਨ 240x240 ਦਾ ਹੈ। ਇਸ ਡਿਵਾਈਸ ’ਚ ਵਾਟਰ ਰੈਸਿਸਟੈਂਟ ਲਈ IP67 ਰੇਟਿੰਗ ਦਿੱਤੀ ਗਈ ਹੈ। Gizfit 910 Pro ਸਮਾਰਟਵਾਚ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਆਪਰੇਟਿੰਗ ਸਿਸਟਮ ਦੇ ਨਾਲ ਕੰਪੈਟਿਬਲ ਹੈ। 

ਇਸ ਸਮਾਰਟਵਾਚ ’ਚ 10 ਵਾਟ ਫੇਸ ਦਿੱਤੇ ਗਏ ਹਨ। ਇਹ ਸਮਾਰਟਵਾਚ ਮਲਟੀਪਲ ਸਪੋਰਟਸ ਮੋਡਸ ਨੂੰ ਵੀ ਸਪੋਰਟ ਕਰਦੀ ਹੈ। ਇਸ ਵਿਚ ਯੋਗਾ, ਰਨਿੰਗ, ਵਾਕਿੰਗ, ਬਾਸਕੇਟਬਾਲ ਅਤੇ ਦੂਜੇ ਮੋਡਸ ਦਿੱਤੇ ਗਏ ਹਨ। 

Gizfit 910 Pro ਫੀਚਰ ’ਚ ਹਾਰਟ ਰੇਟ ਸੈਂਸਰ, SpO2 ਅਤੇ ਬਲੱਡ ਪ੍ਰੈਸ਼ਰ ਮਾਨੀਟਰ ਦਿੱਤੇ ਗਏ ਹਨ। ਇਸ ਸਮਾਰਟਵਾਚ ’ਚ ਬਲੂਟੁੱਥ ਕਾਲਿੰਗ ਫੀਚਰ ਵੀ ਦਿੱਤਾ ਗਿਆ ਹੈ। ਇਸ ਨਾਲ ਯੂਜ਼ਰਸ ਵਾਚ ਰਾਹੀਂ ਹੀ ਕਾਲ ਪਿਕ ਕਰ ਸਕਦੇ ਹਨ। ਕੰਪਨੀ ਦਾ ਦਾਅਵਾ ਹੈ ਕਿ ਇਸਦੀ ਬੈਟਰੀ ਸਿੰਗਲ ਚਾਰਜ ’ਤੇ 7 ਦਿਨਾਂ ਤਕ ਚੱਲਦੀ ਹੈ।


Rakesh

Content Editor

Related News