ਸਮਾਰਟਫੋਨ ''ਚ ਜਿਓ ਸਿਮ ਲਗਾਉਂਦੇ ਸਮੇਂ ਆ ਰਹੀ ਸਮੱਸਿਆ ਦਾ ਇੰਝ ਕਰੋ ਹੱਲ

Monday, Dec 12, 2016 - 05:07 PM (IST)

ਸਮਾਰਟਫੋਨ ''ਚ ਜਿਓ ਸਿਮ ਲਗਾਉਂਦੇ ਸਮੇਂ ਆ ਰਹੀ ਸਮੱਸਿਆ ਦਾ ਇੰਝ ਕਰੋ ਹੱਲ
ਜਲੰਧਰ- ਟੈਲੀਕਾਮ ਇੰਡਸਟਰੀ ''ਚ ਪ੍ਰੀਵਿਊ ਆਫਰ, ਵੈਲਕਮ ਆਫਰ ਅਤੇ ਸਸਤੇ ਟੈਰਿਫ ਪਲਾਨ ਦੇ ਨਾਲ ਧਮਾਕੇਦਾਰ ਐਂਟਰੀ ਕਰਨ ਵਾਲੀ ਰਿਲਾਇੰਸ ਜਿਓ ਨੇ 4ਜੀ ਇੰਟਰਨੈੱਟ ਸਪੀਡ ਦੇ ਜ਼ੋਰ ''ਤੇ ਕਾਫੀ ਵਾਹਵਾਹੀ ਖੱਟੀ ਹੈ। ਰਿਲਾਇੰਸ ਵੱਲੋਂ ਗਾਹਕਾਂ ਨੂੰ ਇਸ ਸਿਮ ''ਚ ਅਨਲਿਮਟਿਡ ਇੰਟਰਨੈੱਟ ਡਾਟਾ, ਅਨਲਿਮਟਿਡ ਵਾਇਸ ਕਾਲਿੰਗ, ਅਨਲਿਮਟਿਡ ਐੱਸ.ਐੱਮ.ਐੱਸ. ਆਦਿ ਦੀ ਸੁਵਿਧਾ ਮਿਲ ਰਹੀ ਹੈ। ਇਸ ਲਈ ਹਰ ਕੋਈ ਇਸ ਸਿਮ ਦੀ ਵਰਤੋਂ ਕਰਨਾ ਚਾਹੁੰਦਾ ਹੈ ਪਰ ਕਈ ਲੋਕਾਂ ਨੂੰ ਅਜੇ ਤੱਕ ਇਹ ਸਿਮ ਨਹੀਂ ਮਿਲ ਸਕਿਆ। ਉਥੇ ਹੀ ਯੂਜ਼ਰ ਰੀਵਿਊ ਅਤੇ ਖਬਰਾਂ ਮੁਤਾਬਕ, ਜਿਨ੍ਹਾਂ ਯੂਜ਼ਰਸ ਨੂੰ ਸਿਮ ਮਿਲ ਗਿਆ ਹੈ, ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਓ ਜਾਣਦੇ ਹਾਂ ਯੂਜ਼ਰਸ ਨੂੰ ਕਿਹੜੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
 
ਸਿਮ ਸਲਾਟ ਦੀ ਸਮੱਸਿਆ
ਸਮਾਰਟਫੋਨ ''ਚ ਜਿਓ ਸਿਮ ਲਗਾਉਣ ''ਤੇ ਸਭ ਤੋਂ ਪਹਿਲੀ ਸਮੱਸਿਆ ਸਿਮ ਸਲਾਟ ਕਰਨ ''ਤੇ ਆਉਂਦੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਦੀ ਜ਼ਿਆਦਾਤਰ ਪ੍ਰੇਸ਼ਾਨੀ ਡੁਅਲ ਸਿਮ ਯੂਜ਼ਰਸ ਨੂੰ ਆ ਰਹੀ ਹੈ। ਅਜਿਹੇ ''ਚ ਜੇਕਰ ਤੁਹਾਡਾ ਪਹਿਲਾ ਸਲਾਟ ਮਾਈਕ੍ਰੋ ਅਤੇ ਦੂਜਾ ਮਿੰਨੀ ਹੈ ਤਾਂ ਪਹਿਲੀ ਸਿਮ ਨੂੰ ਦੂਜੇ ਸਲਾਟ ''ਚ ਲਗਾਉਣ ਦੀ ਸਮੱਸਿਆ ਆਏਗਾ। 
ਹੱਲ-
ਜੇਕਰ ਯੂਜ਼ਰਸ ਨੂੰ ਮਿੰਨੀ ਅਤੇ ਮਈਕ੍ਰੋ ਸਿਮ ਸਲਾਟ ਦੀ ਸਮੱਸਿਆ ਆਉਂਦੀ ਹੈ ਤਾਂ ਉਨ੍ਹਾਂ ਨੂੰ ਸਿਮ ਐਡਾਪਟਰ ਲੈ ਕੇ ਰੱਖਣਾ ਹੋਵੇਗਾ। ਜੇਕਰ ਐਡਾਪਟਰ ਦੇ ਨਾਲ ਸਿਮ ਸਹੀ ਤਰ੍ਹਾਂ ਕੰਮ ਨਹੀਂ ਕਰਦਾ ਤਾਂ ਉਸ ਨੂੰ ਨਵਾਂ ਸਿਮ ਲੈਣਾ ਪਵੇਗਾ। 
 
ਨੈੱਟਵਰਕ ਦੀ ਸਮੱਸਿਆ
ਜਿਓ ਯੂਜ਼ਰਸ ਨੂੰ ਜ਼ਿਆਦਾਤਰ ਨੈੱਟਵਰਕ ਦੀ ਬਹੁਤ ਪ੍ਰੇਸ਼ਾਨੀ ਆਉਂਦੀ ਹੈ। ਅਜਿਹੇ ''ਚ ਕਈ ਯੂਜ਼ਰਸ ਅਜਿਹੇ ਰਹੇ ਹਨ ਜਿਨ੍ਹਾਂ ਦੇ ਮੋਬਾਇਲ ''ਤੇ ਸਿਮ ਲਗਾਉਣ ਤੋਂ ਬਾਅਦ ਕਈ ਦਿਨਾਂ ਤੱਕ ਨੈੱਟਵਰਕ ਨਹੀਂ ਆਏ। ਇਸ ਮਾਮਲੇ ''ਤੇ ਕੰਪਨੀ ਨੇ ਸਾਫ ਕਿਹਾ ਹੈ ਕਿ ਇਸ ਵਾਰ ਸਿਰਫ 5 ਮਿੰਟ ''ਚ ਹੀ ਸਿਮ ਐਕਟੀਵੇਸ਼ਨ ਪ੍ਰਾਸੈੱਸ ਪੂਰਾ ਕਰ ਦਿੱਤਾ ਜਾਵੇਗਾ। 
ਹੱਲ-
ਇਸ ਲਈ ਯੂਜ਼ਰਸ ਨੂੰ Settings > Mobile Networks > Preferred Network Type > LTE ਸਿਲੈਕਟ ਕਰਨਾ ਹੈ। ਜੇਕਰ ਤੁਹਾਡਾ ਫੋਨ ਡੁਅਲ ਸਿਮ ਹੈ ਤਾਂ ਹੋ ਸਕਦਾ ਹੈ ਕਿ ਇਕ ਸਲਾਟ 4ਜੀ ਨੂੰ ਸਪੋਰਟ ਨਾ ਕਰਦਾ ਹੋਵੇ। ਅਜਿਹੇ ''ਚ ਜਿਓ ਸਿਮ ਨੂੰ ਪਹਿਲੇ ਸਲਾਟ ''ਚ ਲਗਾਓ। 
 
ਸੈਟਿੰਗ ਦੀ ਸਮੱਸਿਆ
ਡੁਅਲ ਸਿਮ ਸਮਾਰਟਫੋਨ ''ਚ ਸਿਮ ਸਲਾਟ ਕਰਨ ''ਤੇ ਸਾਰੀ ਸੈਟਿੰਗ ਬਦਲ ਜਾਂਦੀ ਹੈ। ਇਸ ਦਾ ਮਤਲਬ, ਜੇਕਰ ਤੁਹਾਡੇ ਫੋਨ ਦੇ ਪਹਿਲੇ ਸਲਾਟ ''ਚ ਕੋਈ ਹੋਰ ਸਿਮ ਲੱਗਾ ਹੋਇਆ ਹੈ ਅਤੇ ਉਸੇ ਸਲਾਟ ''ਚ ਤੁਸੀਂ ਜਿਓ ਸਿਮ ਲਗਾਉਂਦੇ ਹੋਵੋ, ਇਸ ਨਾਲ ਸਮਾਰਟਫੋਨ ਦੀ ਸੈਟਿੰਗ ਚੇਂਜ ਹੋ ਜਾਂਦੀ ਹੈ। ਇਸ ਕਾਰਨ ਇੰਟਰਨੈੱਟ ਅਤੇ ਕਾਲਿੰਗ ਦੀ ਸਮੱਸਿਆ ਆ ਸਕਦੀ ਹੈ। 
ਹੱਲ-
ਇਸ ਲਈ ਸਿਮ ਕਾਰਡ ਸੈਟਿੰਗਸ ''ਚ ਜਾਣਾ ਹੋਵੇਗਾ। ਇਸ ਤੋਂ ਬਾਅਦ ਕੁਨੈਕਟੀਵਿਟੀ, ਕਾਲਸ, ਮੈਸੇਜ ਅਤੇ ਡਾਟਾ ਦੀ ਸੈਟਿੰਗ ਨੂੰ ਬਦਲਣਾ ਹੋਵੇਗਾ। ਯੂਜ਼ਰ ਜਿਸ ਸਿਮ ਨੂੰ ਪ੍ਰਿਫਰਡ ਰੱਖਣਾ ਚਾਹੁੰਦੇ ਹਨ ਰੱਖ ਸਕਦੇ ਹਨ।

 


Related News