Garmin ਨੇ ਲਾਂਚ ਕੀਤੇ ਕੁੱਝ ਨਵੇਂ ਵੀਅਰੇਬਲਸ ਡਿਵਾਈਸਿਸ

Saturday, Jul 16, 2016 - 12:28 PM (IST)

Garmin ਨੇ ਲਾਂਚ ਕੀਤੇ ਕੁੱਝ ਨਵੇਂ ਵੀਅਰੇਬਲਸ ਡਿਵਾਈਸਿਸ

ਜਲੰਧਰ- ਗਾਰਮਿਨ ਨੇ ਭਾਰਤ ''ਚ ਆਪਣੇ ਕੁਝ ਨਵੇਂ ਵਿਅਰਏਬਲ ਡਿਵਾਇਸ ਲਾਂਚ ਕੀਤੇ ਹਨ ਇਨ੍ਹਾਂ ''ਚ ਤਿੰਨ ਐਕਟੀਵਿਟੀ ਟ੍ਰੈਕਰ ਅਤੇ ਇਕ ਸਮਾਰਟਵਾਚ ਸ਼ਾਮਿਲ ਹੈ। ਜੇਕਰ ਇਸ ਫਿੱਟਨੈੱਸ ਟ੍ਰੈਕਰ ਦੀ ਗੱਲ ਕਰੀਏ ਤਾਂ ਇਹ ਹਨ Vivoactive HR, Vivosmart HR+ਅਤੇ Vivomove ਨਾਲ ਹੀ Forerunner 735XT ਇਕ ਸਮਾਰਟਵਾਚ ਹੈ। ਇਹ ਸਾਰੇ ਪ੍ਰੋਡਕਟਸ ਨੂੰ ਤੁਸੀਂ ਅਮੈਜ਼ਾਨ ਇੰਡੀਆ ਦੁਆਰਾ ਖਰੀਦ ਸਕਦੇ ਹੋ।

 

ਜੇਕਰ ਗਲ ਕਰੀਏ Vivoactive 8R ਕਰੀਏ ਤਾਂ ਇਸ ਦੀ ਕੀਮਤ Rs 23,990 ਰੁਪਏ ਹੈ ਅਤੇ ਇਹ ਹਾਰਟ ਰੇਟ ਮਾਨਿਟਰ ਦੇ ਨਾਲ ਆ ਰਹੀ ਹੈ। ਇਸ ਦੇ ਨਾਲ ਹੀ ਇਸ ਨੂੰ ਤੁਹਾਡੀ ਫਿੱਟਨੈੱਸ ਲਈ ਇਕ ਵਧੀਆ ਟ੍ਰੈਕਰ ਕਿਹਾ ਜਾ ਸਕਦਾ ਹੈ। ਇਹ ਤੁਹਾਡੀ ਬਾਈਕਿੰਗ, ਸਵਿਮਿੰਗ ਰਨਿੰਗ ਨੂੰ ਟ੍ਰੈਕ ਕਰਦੀ ਹੈ। ਇਸ ਦੇ ਨਾਲ ਹੀ ਕੰਪਨੀ ਦਾ ਕਹਿਣਾ ਹੈ ਕਿ ਇਸ ਦੀ ਬੈਟਰੀ 7 ਦਿਨ ਦਾ ਬੈੱਕਅਪ ਦਿੰਦੀ ਹੈ।

ਇਸ ਦੇ ਇਲਾਵਾ ਜੇਕਰ ਦੂੱਜੇ ਟ੍ਰੈਕਰ ਯਾਨੀ Vivoactive HR+ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 20,990 ਹੈ ਅਤੇ ਇਸ ''ਚ ਤੁਹਾਨੂੰ GPS ਅਤੇ ਮੂਵੀ IQ ਮਿਲ ਰਿਹਾ ਹੈ। ਨਾਲ ਹੀ ਇਹ ਵੀ ਉਹੀ ਕੰਮ ਕਰਦਾ ਹੈ ਜੋ ਪਹਿਲਾ ਟ੍ਰੈਕਰ ਕਰ ਸਕਦਾ ਸੀ।

ਹੁਣ ਜੇਕਰ Vivomove ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 19,990 ਕੀਮਤ ਹੈ। ਅਤੇ ਇਹ ਇਕ ਵਾਟਰਪਰੂਫ ਡਿਵਾਇਸ ਹੈ ਅਤੇ ਇਹ 50 ਮੀਟਰ ਪਾਣੀ ''ਚ ਵੀ ਖ਼ਰਾਬ ਨਹੀਂ ਹੁੰਦਾ ਹੈ। ਇਸ ਦੇ ਨਾਲ ਹੀ ਕੰਪਨੀ ਦਾ ਕਹਿਣਾ ਹੈ ਕਿ ਇਸ ਦੀ ਬੈਟਰੀ 1 ਸਾਲ ਤੱਕ ਇਕ ਵਾਰ ਚਾਰਜ ਕਰਨ ''ਤੇ ਚੱਲ ਸਕਦੀ ਹੈ

ਹੁਣ ਜੇਕਰ ਇਕ ਹੋਰ ਸਮਾਰਟਵਾਚ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 42,990 ਕੀਮਤ ਹੈ ਅਤੇ ਇਹ ਵੀ ਹੋਰ ਸਮਾਰਟਵਾਚ ਦੇ ਵਰਗੀ ਹੀ ਹੈ।


Related News