ਸ਼ਾਨਦਾਰ ਫੀਚਰਜ਼ ਨਾਲ ਲਾਂਚ ਹੋਈ Fossil Gen 5E ਸਮਾਰਟਵਾਚ, ਜਾਣੋ ਕੀਮਤ ਤੇ ਸਪੈਸੀਫਿਕੇਸ਼ਨਸ
Wednesday, Oct 07, 2020 - 02:27 AM (IST)
ਗੈਜੇਟ ਡੈਸਕ—ਫੋਸਿੱਲ ਨੇ ਮਿਡ-ਪ੍ਰੀਮੀਅਮ ਰੇਂਜ ’ਚ ਜ਼ੈੱਨ 5ਈ ਸਮਾਰਟਵਾਚ ਅਮਰੀਕਾ ’ਚ ਲਾਂਚ ਕਰ ਦਿੱਤੀ ਹੈ। ਇਸ ਨਵੀਂ ਸਮਾਰਟਵਾਚ ਨੂੰ 42mm ਅਤੇ 44mm ਡਾਇਲ ਸਾਈਜ਼ ਨਾਲ ਪੇਸ਼ ਕੀਤਾ ਗਿਆ ਹੈ। ਯੂਜ਼ਰਸ ਨੂੰ ਜ਼ੈੱਨ 5ਈ ਸਮਾਰਟਵਾਚ ’ਚ ਦਮਦਾਰ ਪ੍ਰੋਸੈਸਰ ਤੋਂ ਲੈ ਕੇ ਸ਼ਾਨਦਾਰ ਡਿਸਪਲੇਅ ਤੱਕ ਮਿਲੇਗੀ। ਇਸ ਤੋਂ ਇਲਾਵਾ ਇਸ ਨਵੀਂ ਸਮਾਰਟਵਾਚ ਨੂੰ ਮਾਈਕ ਅਤੇ ਬਿਲਟ-ਇਨ ਸਪੀਕਰ ਦਾ ਸਪੋਰਟ ਮਿਲਿਆ ਹੈ ਜਿਸ ਦੇ ਰਾਹੀਂ ਯੂਜ਼ਰਸ ਕਾਲ ਕਰ ਸਕਦੇ ਹਨ। ਹਾਲਾਂਕਿ ਕੰਪਨੀ ਵੱਲੋਂ ਜ਼ੈੱਨ 5ਈ ਸਮਾਰਟਵਾਚ ਦੀ ਭਾਰਤ ’ਚ ਲਾਂਚਿੰਗ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇਸ ਵਾਚ ਦੀ ਕੀਮਤ 249 ਡਾਲਰ (ਕਰੀਬ 18,200 ਰੁਪਏ) ਹੈ। ਇਸ ’ਚ 1.19 ਇੰਚ ਦੀ ਡਿਸਪਲੇਅ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 390x390 ਪਿਕਸਲ ਹੈ। ਇਸ ਵਾਚ ’ਚ ਸਨੈਪਡਰੈਗਨ ਵੀਅਰ 3100 ਪ੍ਰੋਸੈਸਰ, 1ਜੀ.ਬੀ. ਰੈਮ ਅਤੇ 4ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਇਸ ਵਾਚ ’ਚ ਬਲੂਟੁੱਥ 4.2 ਐੱਲ.ਈ., ਜੀ.ਪੀ.ਐੱਸ., ਐੱਲ.ਟੀ.ਈ. ਅਤੇ ਵਾਈ-ਫਾਈ ਵਰਗੇ ਕੁਨੈਕਟੀਵਿਟੀ ਫੀਚਰਜ਼ ਦਿੱਤੇ ਗਏ ਹਨ। ਫੋਸਿੱਲ ਨੇ ਆਪਣੀ ਲੇਟੈਸਟ ਜ਼ੈਨ 5ਈ ਸਮਾਰਟਵਾਚ ’ਚ ਦਮਦਾਰ ਬੈਟਰੀ ਦਿੱਤੀ ਹੈ ਜੋ ਐਕਸਟੈਂਡ ਮੋਡ ’ਚ 24 ਘੰਟੇ ਦਾ ਬੈਟਰੀ ਬੈਕਅਪ ਪ੍ਰਦਾਨ ਕਰਦੀ ਹੈ। ਖਾਸ ਗੱਲ ਇਹ ਹੈ ਕਿ ਇਹ ਡਿਵਾਈਸ 50 ਮਿੰਟ ’ਚ 80 ਫੀਸਦੀ ਚਾਰਜ ਹੋ ਜਾਂਦੀ ਹੈ।
ਮਿਲੇਗੀ ਬਿਲਟ-ਇਨ ਸਪੀਕਰ ਦੀ ਸੁਵਿਧਾ
ਕੰਪਨੀ ਨੇ ਜ਼ੈੱਨ 5ਈ ਸਮਾਰਟਵਾਚ ’ਚ ਬਟਨ, ਮਾਈਕ ਅਤੇ ਇਨ-ਬਿਲਟ ਸਪੀਕਰ ਦਿੱਤਾ ਹੈ ਜਿਸ ਦੇ ਰਾਹੀਂ ਯੂਜ਼ਰਸ ਫੋਨ ਨੂੰ ਬਿਨਾਂ ਬਾਹਰ ਕੱਢੇ ਕਾਲ ਕਰ ਸਕਦੇ ਹਨ। ਇਸ ਤੋਂ ਇਲਾਵਾ ਯੂਜ਼ਰਸ ਨੂੰ ਇਸ ਵਾਚ ’ਚ ਕਾਲ-ਮੈਸੇਜ ਨੋਟੀਫਿਕੇਸ਼ਨ, ਮਿਊਜ਼ਿਕ ਕੰਟਰੋਲ ਅਤੇ ਕਾਨਟੈਕਟ ਲੈੱਸ ਪੇਮੈਂਟ ਕਰਨ ਦੀ ਸੁਵਿਧਾ ਮਿਲੇਗੀ।