flipkart-republic-day-sale : ਸਮਾਰਟਫੋਨ ਤੋਂ ਇਲਾਵਾ ਇਨ੍ਹਾਂ ਪ੍ਰੋਡਕਟਸ ਤੇ ਵੀ ਮਿਲ ਰਹੇ ਹਨ ਡਿਸਕਾਊਂਟ ਆਫਰਸ
Tuesday, Jan 24, 2017 - 12:41 PM (IST)

ਜਲੰਧਰ- ਦੇਸ਼ ਸਭ ਵੱਡੀ ਆਨ ਲਾਈਨ ਸ਼ਾਪਿੰਗ ਈ-ਕਾਮਰਸ ਸਾਈਟ ਫਲਿੱਪਕਾਰਟ ''ਤੇ ਰਿਪਬਲਿਕ ਡੇ ਸੇਲ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਸੇਲ ਵੀਰਵਾਰ ਰਾਤ ਤੱਕ ਚਲੇਗੀ। ਖਾਸ ਗੱਲ ਇਹ ਹੈ ਕਿ ਕੰਪਨੀ ਯੂਜ਼ਰ ਨੂੰ ਆਪਣੇ ਪਸੰਦੀਦਾ ਪ੍ਰੋਡਕਟ ਨੂੰ ਵੋਟ ਦੇਣ ਲਈ ਕਹਿ ਰਹੀ ਹੈ। ਇਸ ਦੇ ਲਈ ਯੂਜ਼ਰ ਨੂੰ ਉਨ੍ਹਾਂ ਪ੍ਰੋਡਕਟ ਨੂੰ ਵਿਸ਼ਲਿਸਟ ''ਚ ਜੋੜਨਾ ਹੋਵੇਗਾ। ਦੱਸਿਆ ਗਿਆ ਹੈ ਕਿ ਕੰਪਨੀ ਟਾਪ 5 ਵਿਸ਼ਲਿਸਟਡ ਪ੍ਰੋਡਕਟ ''ਤੇ ਡੀਲ ਦੇਵੇਗੀ।
ਇਸ ਸੇਲ ''ਚ ਤੁਸੀਂ ਮੋਬਾਇਲ, ਟੈਲੀਵਿਜ਼ਨ ਅਤੇ ਲੈਪਟਾਪ ਜਿਹੇ ਇਲੈਕਟ੍ਰਾਨਿਕ ਪ੍ਰੋਡਕਟ ''ਤੇ ਛੋਟ ਪਾ ਸਕਦੇ ਹੋ। ਸੇਲ ''ਚ ਲਿਨੋਵੋ ਕੇ5 ਨੋਟ (32 ਜੀ. ਬੀ ਸਟੋਰਜ+4 ਜੀ. ਬੀ ਰੈਮ) 1,000 ਰੁਪਏ ਦੀ ਛੋਟ ਦੇ ਨਾਲ 1,499 ਰੁਪਏ ''ਚ ਮਿਲ ਰਿਹਾ ਹੈ। ਸੈਮਸੰਗ ਗਲੈਕਸੀ ਆਨ ਨੈਕਸਟ ਹੈਂਡਸੈੱਟ ''ਤੇ 2,500 ਰੁਪਏ ਦੀ ਛੋਟ ਨਾਲ 15,900 ਰੁਪਏ ''ਚ ਖਰੀਦ ਸਕੋਗੇ। ਸੈਮਸੰਗ ਗਲੈਕਸੀ ਜੇ5 (2016) ਨੂੰ 2,300 ਰੁਪਏ ਦੀ ਛੋਟ ਦੇ ਨਾਲ 10,990 ਰੁਪਏ ''ਚ ਉਪਲੱਬਧ ਕਰਾਇਆ ਗਿਆ ਹੈ। ਲਿਨੋਵੋ ਫੈਬ 2 ਹੈਂਡਸੈੱਟ ਸੇਲ ਦੇ ਦੌਰਾਨ 10,999 ਰੁਪਏ ''ਚ ਮਿਲ ਜਾਵੇਗਾ ਉਥੇ ਹੀ, ਲੇਈਕੋ ਲੈ 2 ਹੈਂਡਸੈੱਟ 1,000 ਰੁਪਏ ਦੀ ਛੋਟ ਨਾਲ 10, 999 ਰੁਪਏ ''ਚ ਵਿਕਰੀ ਲਈ ਉਪਲੱਬਧ ਹੈ। ਸੈਮਸੰਗ ਗਲੈਕਸੀ ਆਨ8 ਨੂੰ 14,400 ੁਰੁਪਏ ''ਚ ਵੇਚਿਆ ਜਾ ਰਿਹਾ ਹੈ।
ਦੱਸ ਦਈਏ ਕਿ ਫਲਿਪਕਾਰਟ ਨੇ ਸੇਲ ਲਈ ਸਿੱਟੀ ਬੈਂਕ ਦੇ ਨਾਲ ਭਾਗੀਦਾਰੀ ਕੀਤੀ ਹੈ। ਸਿੱਟੀ ਬੈਂਕ ਦੇ ਕ੍ਰੈਡਿਟ ਕਾਰਡ ਨਾਲ ਖਰੀਦਾਰੀ ਕਰਨ ''ਤੇ ਤੁਹਾਨੂੰ 10 ਫੀਸਦੀ ਦਾ ਕੈਸ਼ਬੈਕ ਮਿਲੇਗਾ। ਕੈਸ਼ਬੈਕ ਦੀ ਸਭ ਤੋਂ ਜ਼ਿਆਦਾ ਰਾਸ਼ੀ 2,500 ਰੁਪਏ ਹੈ ਅਤੇ ਇਸ ਦਾ ਫਾਇਦਾ ਚੁੱਕਣ ਲਈ ਘੱਟ ਤੋਂ ਘੱਟ 5,000 ਰੁਪਏ ਤੱਕ ਦੀ ਖਰੀਦਾਰੀ ਕਰਨੀ ਹੋਵੇਗੀ।