ਫੂਡ ਆਡਰਿੰਗ ਤੋ ਲੈ ਕੇ ਕੈਬ ਬੁਕਿੰਗ ਤੱਕ ਦੇ ਲਈ ਐਪ ਲਿਆਏਗਾ ਫਲਿੱਪਕਾਰਟ

Wednesday, Jun 14, 2017 - 12:15 PM (IST)

ਫੂਡ ਆਡਰਿੰਗ ਤੋ ਲੈ ਕੇ ਕੈਬ ਬੁਕਿੰਗ ਤੱਕ ਦੇ ਲਈ ਐਪ ਲਿਆਏਗਾ ਫਲਿੱਪਕਾਰਟ

ਜਲੰਧਰ-ਇੰਡੀਆ ਦੀ ਸਭ ਤੋਂ ਵੱਡੀ ਆਨਲਾਈਨ ਮਾਰਕੀਟਪਲੇਸ ਫਲਿੱਪਕਾਰਟ ਇਕ ' ਐਵਰੀਥਿੰਗ ਐਪ ' ਬਣਾਉਣਾ ਚਾਹੁੰਦੀ ਹੈ। ਇਸ 'ਚ ਕਸਟਮਰ ਨੂੰ ਫੂਡ ਆਰਡਰ ਕਰਨ, ਕੈਬ ਬੁਕਿੰਗ ਕਰਨ, ਛੁੱਟੀਆਂ ਪਲਾਨ ਕਰਨ ਤੋਂ ਲੈ ਕੇ ਰੋਜ਼ਾਨਾ ਦੀ ਜ਼ਰੂਰਤ ਦੀ ਚੀਜ਼ਾਂ ਖਰੀਦਣ ਤੱਕ ਦੀਆਂ ਸਾਰੀਆਂ ਸੁਵਿਧਾਵਾਂ ਮਿਲਣਗੀਆ।
ਕੰਪਨੀ ਨੇ ਫੂਡ , ਕੈਬ ਅਤੇ ਟ੍ਰੈਵਲ Aggregators ਤੋਂ ਆਪਣੇ ਐਪ-ਆਫ ਐਪਸ ਦਾ ਪਾਰਟਨਰ ਬਣਾਉਣ ਦੇ ਲਈ ਗੱਲ ਸੁਰੂ  ਕਰ ਦਿੱਤੀ ਹੈ। ਕੰਪਨੀ ਨੇ ਯੋਜਨਾ ਇਸ ਸਾਲ ਦੇ ਅੰਤ ਤੱਕ ਇਸ ਨੂੰ ਲਾਂਚ ਕਰਨ ਦੀ ਹੈ। ਫਲਿੱਪਕਾਰਟ ਨੂੰ ਉਮੀਦ ਹੈ ਕਿ ਇਸ ਤਰ੍ਹਾਂ ਦੇ ਮੇਗਾ ਐਪ ਤੋਂ ਉਸ Customer Loyalty ਵਧਾਉਣ ਦੇ ਨਾਲ ਆਪਣੇ ਕੋਲ ਮੌਜ਼ੂਦ ਭਾਰੀ ਕਸਟਮਰ ਡਾਟਾ ਦਾ ਫਾਇਦਾ ਚੁੱਕਣ ਦਾ ਮੌਕਾ ਮਿਲੇਗਾ।
ਫਲਿੱਪਕਾਰਟ ਦੀ ਐਪ ਡਿਜ਼ਾਇੰਨ ਅਤੇ ਇੰਜੀਨੀਅਰਿੰਗ ਟੀਮ ਨੇ ਇਸ ਯੋਜਨਾ ਨੂੰ ਅਸਲੀ ਜਾਮਾ ਪਹਿਨਾਇਆ ਹੈ ਅਤੇ ਇਸ ਦੀ ਸ਼ੁਰੂਆਤ ਨਵੇਂ ਚੀਫ ਐਗਜ਼ੀਕਿਊਟਿਵ ਕਲਿਆਣ ਕ੍ਰਿਸ਼ਣਾਮੂਰਤੀ  ਨੇ ਕੀਤੀ ਹੈ। ਫਲਿੱਪਕਾਰਟ ਦੇ ਮੋਨਟਾਈਜੇਂਸ਼ਨ ਅੇਤ ਨਿਊ ਇਨੀਸ਼ੀਏਟਿਵਜ਼ ਦੇ ਸੀਨੀਅਰ ਡਾਇਰੈਕਟਰ ਪ੍ਰਕਾਸ਼ ਸਕਾਰੀਆ ਨੇ ਈ.ਟੀ. ਨੂੰ ਦੱਸਿਆ, 'ਇਸਦੀ ਦਸੰਬਰ 'ਚ ਲਾਂਚਿੰਗ ਦੀ ਯੋਜਨਾ ਹੈ ਅਤੇ ਇਹ ਵੀਚੈਟ ਦੇ ਮਾਡਲ 'ਤੇ ਹੋਵੇਗਾ ਇਸ 'ਚ ਫਲਿੱਪਕਾਰਟ ਦੇ ਐਪ ਦਾ ਇਸਤੇਮਾਲ ਕੈਬ ਬੁਕ ਕਰਨ, ਫੂਡ ਆਰਡਰ ਕਰਨ ਜਾਂ ਆਪਣੇ ਟ੍ਰੈਵਲ ਪਲਾਨ ਕਰਨ ਦੇ ਲਈ ਕੀਤਾ ਜਾ ਸਕਦਾ ਹੈ। ਫਲਿੱਪਕਾਰਟ 'ਚੇ ਸਾਰੇ ਪਰਚੇਂਜ਼ ਦੇ ਨਾਲ ਲਾਇਲਟੀ ਪੁਆਇੰਟਸ ਦੇ ਲਾਂਚ ਦੇ ਇਲਾਵਾ ਪਲੇਟਫਾਰਮ ਇਕ ਡਿਸਟਰੀਬਿਊਸ਼ਨ ਚੈਨਲ ਦੇ ਤੌਰ 'ਤੇ ਵੀ ਕੰਮ ਕਰੇਗਾ।'
ਫਲਿੱਪਕਾਰਟ ਦੀ ਵੈਲਿਊ ਐਡਿਡ ਸਰਵਿਸਜ਼ ਕਸਟਮਰ ਨੂੰ ਗੂਗਲ ਦੀ ਹਾਲ 'ਚ ਲਾਂਚ ਹੋਈ Ario ਵਰਗੀ ਸਰਵਿਸ ਦੇਵੇਗੀ। ਇਹ ਕਈ ਆਨ ਡਿਮਾਂਡ ਸਰਵਿਸਜ਼ ਦੇ ਲਈ ਇਕ ਸਿੰਗਲ ਸਟਾਪ ਦੇ ਤੌਰ 'ਤੇ ਕੰਮ ਕਰਦਾ ਹੈ। ਇਸ ਸਿੰਗਲ ਐਪ ਦੇ ਰਾਹੀਂ ਅਲੱਗ-ਅਲੱਗ ਤਰ੍ਹਾਂ ਦੇ ਕੰਮ ਕਰਨ ਤੋਂ ਲੋਅ ਬੈਂਡ ਵਿਡਥ ਵਾਲੇ ਇਲਾਕੇ 'ਚ ਰਹਿਣ ਵਾਲੇ ਕਸਟਮਰ ਨੂੰ ਖਾਸਤੌਰ 'ਤੇ ਫਾਇਦਾ ਹੋਵੇਗਾ। ਰੋਜ਼ਾਨਾ ਜ਼ਰੂਰਤ 
ਦੀਆਂ ਚੀਜ਼ਾ ਦੇ ਲਈ ਫਲਿੱਪਕਾਰਟ ਦੇ ਕੋਲ ਆਪਣਾ ਖੁਦ ਦਾ ਓਪਰੇਸ਼ਨ ਹੋਵੇਗਾ ਅਤੇ ਇਸ 'ਚ ਕੋਈ ਪਾਰਟਨਰਸ਼ਿਪ ਨਹੀਂ ਹੋਵੇਗੀ। ਕੰਪਨੀ ਦੀ ਯੋਜਨਾ ਗਰਾਸਰੀ ਅਤੇ ਫਾਸਟ ਮੂਵਿੰਗ Consumer ਗੁਡਸ ਆਫਰਿੰਗ ਵੀ ਜਲਦ ਹੀ ਪੇਸ਼ ਕਰਨ ਵਾਲੇ ਹੈ।
ਰਿਸਰਚ ਕੰਸਲਟਿੰਗ ਫਰਮ ਰੈੱਡਸ਼ੀਰ ਕੰਸਲਟਿੰਗ ਦੇ ਮੈਨੇਜ਼ਰ ਮਿਰਮੰਕਾ ਗੁਟਗੁਟਿਆ ਨੇ ਕਿਹਾ ਹੈ, ' ਫਲਿੱਪਕਾਰਟ ਦੇ ਕੋਲ Consumer ਬੇਸ ਹੈ ਇਸ ਤੋਂ ਇਸ ਸਟੈਟ੍ਰੈਜੀ ਨੂੰ ਫਾਇਦਾ ਹੋਵੇਗਾ। ਫਲਿੱਪਕਾਰਟ ਦੀ ਸਟੈਟ੍ਰੈਜੀ ਦੀ ਸਫਲਤਾ ਦੇ ਲਈ ਐਪ ਡਿਜ਼ਾਇੰਨ ਨੂੰ ਆਕਰਸ਼ਿਤ ਹੋਣਾ ਚਾਰੀਦਾ ਹੈ ਨਾਲ ਹੀ ਇਸ 'ਤੇ ਵੱਡੇ ਡਿਸਕਾਊਂਟ ਮਿਲਣਾ ਚਾਹੀਦਾ ਹੈ। ਅਤੇ ਇਸਦਾ ਇੰਟਰਫੇਸ ਵੀ ਸਮੂਦ ਹੋਣਾ ਚਾਹੀਦਾ ਹੈ। ' ਚੀਨ ਦੀ ਟੇਨਸੈਟ ਦੇ ਹਾਲ ਹੀ 1.4 ਅਰਬ ਡਾਲਰ ਦੇ ਫੰਡਿਗ ਰਾਊਡ 'ਚ ਫਲਿੱਪਕਾਰਟ ਨੂੰ ਪੈਸਾ ਦਿੱਤਾ ਹੈ। ਵੀਚੈਟ ਦੇ ਰਾਹੀਂ ਇਹ ਐਪ ਨੂੰ ਸਫਲਤਾਪੂਰਵਕ ਲਾਗੂ ਕਰ ਚੁੱਕੀ ਹੈ। ਇਸ 'ਚ ਯੂਜ਼ਰਸ ਨੂੰ ਬਿਲ ਚੁਕਾਉਣ ਅਤੇ ਗੁਡਸ ਸਰਵਿਸਜ਼ ਨੂੰ ਚੈਟ ਪਲੇਸਫਾਰਮ 'ਤੇ ਆਰਡਰ ਕਰਨ ਦੀ ਇਜ਼ਾਜਤ ਮਿਲਦੀ ਹੈ।
ਇੰਡੀਆ ਨੇ ਆਨਲਾਈਨ ਮਾਰਕੀਟਪਲੇਸ ਸਨੈਪਡੀਲ ਨੇ ਵੀ ਪਿਛਲੇ  ਸਾਲ ਇਸੇ ਤਰ੍ਹਾਂ ਸਟੈਟ੍ਰਜੀ ਦੀ ਕੋਸ਼ਿਸ ਕੀਤੀ ਸੀ ਇਸ ਨੇ ਫੂਡ ਡਿਲੀਵਰ ਪਲੇਟਫਾਰਮ ਜੈਮਾਟੋ , ਟੈਕਸੀ ਐਗ੍ਰੀਗੇਟਰ ਉਬਰ ਅਤੇ ਟ੍ਰੈਵਲ  ਸਟਾਰਅਪ ਕਲੀਅਰਟ੍ਰਿਪ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀ। ਡਿਜੀਟਲ ਵਾਲਿਟ ਪੇਟੀਅਮ ਵੀ ਆਪਣੇ ਵਾਲਿਟ ਨੂੰ ਆਪਣੇ ਐਪ 'ਤੇ ਮਲਟੀਪਲ ਯੂਸ ਕਰਨ ਦੀ ਇਜਾਜਤ ਦਿੰਦਾ ਹੈ ਹਾਲਾਂਕਿ ਇਹ ਕੰਮ ਪਾਰਟਨਰਸ਼ਿਪ ਦੇ ਰਾਹੀਂ ਨਹੀਂ ਹੁੰਦਾ ਹੈ।


Related News