Fire-Boltt ਨੇ ਲਾਂਚ ਕੀਤੀਆਂ ਦੋ ਸਸਤੀਆਂ ਸਮਾਰਟਵਾਚ, ਕੀਮਤ 2 ਹਜ਼ਾਰ ਰੁਪਏ ਤੋਂ ਵੀ ਘੱਟ

05/04/2022 1:43:57 PM

ਗੈਜੇਟ ਡੈਸਕ– Fire-Boltt ਨੇ ਆਪਣੇ ਸਮਾਰਟਵਾਚ ਪੋਰਟਫੋਲੀਓ ਦਾ ਵਿਸਤਾਰ ਕਰਦੇ ਹੋਏ ਦੋ ਨਵੀਆਂ ਸਮਾਰਟਵਾਚ Fire-Boltt Ninja2Plus ਅਤੇ Fire-Boltt Hurricane ਨੂੰ ਲਾਂਚ ਕੀਤਾ ਹੈ। ਇਨ੍ਹਾਂ ’ਚੋਂ Fire-Boltt Ninja2Plus ਨਿੰਜਾ ਸੀਰੀਜ਼ ਦੀ ਨਵੀਂ ਵਾਚ ਹੈ, ਜਦਕਿ Fire-Boltt Hurricane ਫੈਸ਼ਨ ਦੇ ਦੀਵਾਨਿਆਂ ਲਈ ਪੇਸ਼ ਕੀਤੀ ਗਈ ਹੈ।

Fire-Boltt Hurricane ਦੀ ਕੀਮਤ ਅਤੇ ਖੂਬੀਆਂ
Fire-Boltt Hurricane ਦੇ ਨਾਲ 1.3 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ ਜਿਸਦਾ ਰੈਜ਼ੋਲਿਊਸ਼ਨ 240X240 ਪਿਕਸਲ ਹੈ। Fire-Boltt Hurricane ਵਾਚ ਦੇ ਨਾਲ ਬਲੱਡ ਆਕਸੀਜਨ ਸੈਂਸਰ SpO2 ਦੇ ਨਾਲ ਹਾਰਟ ਰੇਟ ਮਾਨੀਟਰ ਅਤੇ ਸਲੀਪ ਮਾਨੀਟਰ ਦੇ ਨਾਲ ਮਹਿਲਾ ਹੈਲਥ ਟ੍ਰੈਕਿੰਗ ਫੀਚਰ ਵੀ ਦਿੱਤਾ ਗਿਆ ਹੈ। Fire-Boltt Hurricane ਦੇ ਨਾਲ ਵਾਟਰਪਰੂਫ ਲਈ IP67 ਦੀ ਰੇਟਿੰਗ ਮਿਲੀ ਹੈ। ਇਸਤੋਂ ਇਲਾਵਾ ਇਸ ਵਾਚ ਦੇ ਨਾਲ 30 ਇਨਬਿਲਟ ਸਪੋਰਟ ਮੋਡਸ ਮਿਲਦੇ ਹਨ। 

Fire-Boltt Hurricane ਦੀ ਬੈਟਰੀ ਨੂੰ ਲੈ ਕੇ 7 ਦਿਨਾਂ ਦੇ ਬੈਅਕ ਦਾ ਦਾਅਵਾ ਕੀਤਾ ਗਿਆ ਹੈ। ਵਾਚ ਦੇ ਨਾਲ ਕਲਾਊਡ ਆਧਾਰਿਤ 200 ਵਾਚ ਫੇਸਿਜ ਮਿਲਣਗੇ। Fire-Boltt Hurricane ਨੂੰ ਕਾਲੇ, ਗੁਲਾਬੀ ਅਤੇ ਗ੍ਰੇਅ ਰੰਗ ’ਚ ਫਲਿਪਕਾਰਟ ਤੋਂ ਖਰੀਦਿਆ ਜਾ ਸਕੇਗਾ। ਇਸ ਵਾਚ ਦੀ ਕੀਮਤ 1,999 ਰੁਪਏ ਰੱਖੀ ਗਈ ਹੈ।

Fire-Boltt Ninja2Plus ਦੀਆਂ ਖੂਬੀਆਂ
Ninja 2 Plus ’ਚ ਹੁਰੀਕੇਨ ਦੇ ਮੁਕਾਬਲੇ 1.69 ਇੰਚ ਦੀ ਵੱਡੀ ਐੱਚ.ਡੀ. ਕਲਰ ਐੱਲ.ਸੀ.ਡੀ. ਡਿਸਪਲੇਅ ਦਿੱਤੀ ਗਈ ਹੈ। ਡਿਸਪਲੇਅ ’ਤੇ 2.5D ਕਰਵਡ ਗਲਾਸ ਦਾ ਪ੍ਰੋਟੈਕਸ਼ਨ ਵੀ ਹੈ। ਡਿਸਪਲੇਅ ਦਾ ਰੈਜ਼ੋਲਿਊਸ਼ਨ 240X280 ਪਿਕਸਲ ਹੈ। ਇਸ ਵਾਚ ਦੀ ਬੈਟਰੀ ਦਾ ਬੈਕਅਪ 8 ਦਿਨਾਂ ਦਾ ਹੈ, ਜਦਕਿ ਸਟੈਂਡਬਾਈ ਟਾਈਮ 30 ਦਿਨਾਂ ਦਾ ਹੈ। ਇਸ ਵਾਚ ’ਚ ਵੀ 12 ਸਪੋਰਟਸ ਮੋਡ ਮਿਲਦੇ ਹਨ। ਇਸ ਵਾਚ ’ਚ ਵੀ SpO2 ਸੈਂਸਰ ਹੈ ਅਤੇ ਵਾਟਰਪਰੂਫ ਲਈ IP68 ਦੀ ਰਟਿੰਗ ਮਿਲੀ ਹੈ। ਇਸ ਵਾਚ ਨਾਲ ਤੁਸੀਂ ਫੋਨ ਦਾ ਕੈਮਰਾ ਵੀ ਕੰਟਰੋਲ ਕਰ ਸਕੋਗੇ। ਇਸ ਵਾਚ ਨੂੰ 1,999 ਰੁਪਏ ਦੀ ਕੀਮਤ ’ਤੇ ਖ਼ਰੀਦਿਆ ਜਾ ਸਕਦਾ ਹੈ।


Rakesh

Content Editor

Related News